ਮਸ਼ਾਲ ਚੇਤਨਾ ਮਾਰਚ ਦਾ ਸਾਦਿਕ ਵਿਖੇ ਪਹੁੰਚਣ ''ਤੇ ਕੀਤਾ ਭਰਵਾਂ ਸਵਾਗਤ

02/16/2018 12:13:42 PM


ਸਾਦਿਕ (ਪਰਮਜੀਤ) - ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧਾਉਣ ਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਉਦੇਸ਼ ਅਤੇ  ਸਰਕਾਰੀ ਸਹੂਲਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੂਬੇ ਅੰਦਰ ਸ਼ੁਰੂ ਕੀਤੇ ਮਸ਼ਾਲ ਚੇਤਨਾ ਮਾਰਚ ਸਾਦਿਕ ਵਿਖੇ ਪਹੁੰਚੀ। ਸਾਦਿਕ ਵਿਖੇ ਵਿਸ਼ਾਲ ਮਸ਼ਾਲ ਚੇਤਨਾ ਪੁੱਜਣ 'ਤੇ ਇਸ ਦਾ ਭਰਵਾਂ ਸਵਾਗਤ ਕੀਤਾ।

ਇਹ ਚੇਤਨਾ ਮਾਰਚ 5 ਫਰਵਰੀ ਨੂੰ ਫਤਿਹਗੜ੍ਹ ਸਾਦਿਕ ਤੋਂ ਸ਼ੁਰੂ ਕੀਤਾ ਗਿਆ ਸੀ। ਫਾਜ਼ਿਲਕਾ ਤੋਂ ਬਾਅਦ ਜ਼ਿਲਾ ਫਰੀਦਕੋਟ ਦੀ ਹੱਦ ਦੀਪ ਸਿੰਘ ਵਾਲਾ ਵਿਖੇ ਡੈਮੋਕਰੇਟਿਵ ਟੀਚਰਜ਼ ਫਰੰਟ ਫਰੀਦਕੋਟ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਤੇ ਸਾਥੀਆਂ ਨੇ ਫਰੀਦਕੋਟ ਲਈ ਮਾਰਚ ਰਸੀਵ ਕੀਤਾ। ਇਥੋਂ ਬੀ. ਈ. ਓ ਸੈਕੰਡਰੀ ਬਲਜੀਤ ਕੌਰ, ਡੀ. ਈ. ਓ ਐਲੀਮੈਂਟਰੀ ਇੰਦਰਜੀਤ ਕੌਰ ਤੇ ਡਿਪਟੀ ਡੀ. ਈ. ਓ ਪ੍ਰਦੀਪ ਦਿਉੜਾ ਦੀ ਅਗਵਾਈ 'ਚ ਦੀਪ ਸਿੰਘਵਾਲਾ, ਸੈਦੇ ਕੇ, ਕਾਉਣੀ, ਰੁਪਈਆਂਵਾਲਾ ਤੋਂ ਸਾਦਿਕ ਪੁੱਜਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਨੇ ਨਾਅਰਿਆਂ ਰਾਹੀ ਸ਼ਾਨਦਾਰ ਸਵਾਗਤ ਕੀਤਾ। ਭਰਵੇਂ ਇਕੱਠ ਦੌਰਾਨ ਸਿੱਖਿਆ ਵਿਭਾਗ ਵਲੋਂ ਇਸ਼ਤਿਹਾਰ ਵੀ ਵੰਡੇ ਗਏ ਤੇ ਸਕੂਲ ਵਿਦਿਆਰਥੀਆਂ ਨੇ ਹੱਥਾਂ 'ਚ ਪੜ੍ਹੋ ਪੰਜਾਬ ਦੀਆਂ ਤਖ਼ਤੀਆਂ ਫੜ ਕੇ ਨਾਅਰੇ ਲਗਾਉਂਦਿਆਂ ਸਹੂਲਤਾਂ ਵਾਲੇ ਮਾਟੋਆਂ ਨਾਲ ਸਵਾਗਤ ਕੀਤਾ। ਇਸ ਮੌਕੇ ਬੀ. ਪੀ. ਈ. ਓ ਹਰਵਿੰਦਰਪਾਲ ਕੌਰ, ਰਜਿੰਦਰ ਕੁਮਾਰੀ ਬੀ.ਪੀ.ਈ.ਓ ਬਲਾਕ-3, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਕਿਸ਼ਨ ਲਾਲ ਦੀਪ ਸਿੰਘ ਵਾਲਾ, ਵਿਨੋਦ ਕੁਮਾਰ ਸਾਦਿਕ ਆਦਿ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ।


Related News