ਮੂਸੇਵਾਲਾ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪੜ੍ਹੋ Top 10
Sunday, Mar 26, 2023 - 09:29 PM (IST)
ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇਕ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਧਮਕੀ ਰਾਜਸਥਾਨ ਤੋਂ ਦਿੱਤੀ ਗਈ ਹੈ। ਉਥੇ ਹੀ ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 1890 ਨਵੇਂ ਮਰੀਜ਼ ਮਿਲੇ ਹਨ। ਇਹ ਪਿਛਲੇ 149 ਦਿਨਾਂ ’ਚ ਸਭ ਤੋਂ ਜ਼ਿਆਦਾ ਹਨ। ਦੇਸ਼ ’ਚ ਐਕਟਿਵ ਮਾਮਲੇ ਵਧ ਕੇ 9433 ਹੋ ਗਏ ਹਨ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇਕ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਧਮਕੀ ਰਾਜਸਥਾਨ ਤੋਂ ਦਿੱਤੀ ਗਈ ਹੈ।
ਭਾਰਤ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਕੇਂਦਰ ਦਾ ਹੁਕਮ- ਸਾਰੇ ਸੂਬੇ ਵਧਾਉਣ ਕੋਰੋਨਾ ਟੈਸਟਿੰਗ
ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 1890 ਨਵੇਂ ਮਰੀਜ਼ ਮਿਲੇ ਹਨ। ਇਹ ਪਿਛਲੇ 149 ਦਿਨਾਂ ’ਚ ਸਭ ਤੋਂ ਜ਼ਿਆਦਾ ਹਨ। ਦੇਸ਼ ’ਚ ਐਕਟਿਵ ਮਾਮਲੇ ਵਧ ਕੇ 9433 ਹੋ ਗਏ ਹਨ।
ਮੀਂਹ ਤੇ ਗੜ੍ਹੇਮਾਰੀ ਕਾਰਣ ਨੁਕਸਾਨੀ ਫ਼ਸਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਜਾਇਜ਼ਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਕਾਰਣ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੋਗਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ ਵਿਚ ਪਹੁੰਚ ਕੇ ਜਾਇਜ਼ਾ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਹੈਲੀਕਾਪਟ ਰਾਹੀਂ ਇਥੇ ਪੁੱਜੇ।
ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ
ਪੰਜਾਬ 'ਚੋਂ ਫ਼ਰਾਰ ਹੋਏ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ 9 ਦਿਨ ਬਾਅਦ ਵੀ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। 18 ਮਾਰਚ ਤੋਂ ਸ਼ੁਰੂ ਹੋਇਆ 'ਆਪਰੇਸ਼ਨ ਅੰਮ੍ਰਿਤਪਾਲ' ਅੱਜ ਵੀ ਜਾਰੀ ਹੈ। ਪੰਜਾਬ ਤੋਂ ਲੈ ਕੇ ਨੇਪਾਲ ਸਰਹੱਦ ਤਕ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਹਲਕਾ ਕੈਂਟ ਤੋਂ ਵਿਧਾਇਕ ਰਹੇ ਚੁੱਕੇ ਜਗਬੀਰ ਸਿੰਘ ਬਰਾੜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਜਗਬੀਰ ਸਿੰਘ ਬਰਾੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ।
ਰਾਹੁਲ ਦੀ ਅਯੋਗਤਾ ਖ਼ਿਲਾਫ਼ ਕਾਂਗਰਸ ਦਾ ਸੱਤਿਆਗ੍ਰਹਿ, ਦਿੱਲੀ ਪੁਲਸ ਨੇ ਰਾਜਘਾਟ 'ਤੇ ਲਾਈ ਧਾਰਾ 144
ਦਿੱਲੀ ਪੁਲਸ ਨੇ ਰਾਜਘਾਟ ਦੇ ਉਸ ਇਲਾਕੇ ਅਤੇ ਉਸ ਦੇ ਨੇਤੇ-ਤੇੜੇ ਧਾਰਾ 144 ਲਾਗੂ ਕਰ ਦਿੱਤੀ ਹੈ, ਜਿੱਥੇ ਐਤਵਾਰ ਨੂੰ ਕਾਂਗਰਸ ਨੇ ਸੰਸਦ ਤੋਂ ਰਾਹੁਲ ਗਾਂਧੀ ਦੀ ਅਯੋਗਤਾ ਖ਼ਿਲਾਫ਼ ਸੱਤਿਆਗ੍ਰਹਿ ਕਰਨਾ ਹੈ। ਦਿੱਲੀ ਪੁਲਸ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਨੇ ਕਾਂਗਰਸ ਪਾਰਟੀ ਨੂੰ ਕਿਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਸੱਤਿਆਗ੍ਰਹਿ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਮਾਰਚ ਮਹੀਨੇ ਨੂੰ ਮੌਜੂਦਾ ਵਿੱਤੀ ਸਾਲ ਦਾ ਆਖਰੀ ਮਹੀਨਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਨਵਾਂ ਵਿੱਤੀ ਸਾਲ ਆਪਣੇ ਨਾਲ ਕਈ ਛੋਟੇ-ਵੱਡੇ ਬਦਲਾਅ ਲੈ ਕੇ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਮਾਰਚ ਦੇ ਅੰਤ ਤੋਂ ਪਹਿਲਾਂ ਹੀ ਇਨ੍ਹਾਂ ਤਬਦੀਲੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਕਾਂਗਰਸ ਦੇ ਸੱਤਿਆਗ੍ਰਹਿ 'ਚ ਸ਼ਾਮਲ ਹੋਇਆ ਟਾਈਟਲਰ, RP ਸਿੰਘ ਨੇ ਕਾਂਗਰਸ 'ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ
ਰਾਹੁਲ ਗਾਂਧੀ ਦਾ ਅਯੋਗਤਾ ਖ਼ਿਲਾਫ਼ ਰਾਜਘਾਟ 'ਤੇ ਕਾਂਗਰਸ ਵਲੋਂ ਸੱਤਿਆਗ੍ਰਹਿ ਕੀਤਾ ਜਾ ਰਿਹਾ ਹੈ। ਜਿਸ 'ਚ ਸਾਬਕਾ ਕਾਂਗਰਸ ਸੰਸਦ ਮੈਂਬਰ ਅਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਸ਼ਾਮਲ ਹੋਣ ਨੂੰ ਲੈ ਕੇ ਭਾਜਪਾ ਨੇਤਾ ਆਰ.ਪੀ. ਸਿੰਘ ਨੇ ਕਾਂਗਰਸ ਪਾਰਟੀ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ।
ISRO ਦੀ ਪੁਲਾੜ 'ਚ ਵੱਡੀ ਪੁਲਾਂਘ, 36 ਸੈਟੇਲਾਈਟਾਂ ਨਾਲ ਸਭ ਤੋਂ ਵੱਡਾ LVM3-M3 ਰਾਕੇਟ ਕੀਤਾ ਲਾਂਚ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬ੍ਰਿਟੇਨ ਦੇ ਨੈੱਟਵਰਕ ਐਕਸੈੱਸ ਐਸੋਸੀਏਟੇਡ ਲਿਮਟਿਡ (ਵਨਵੈੱਬ) ਦੇ 36 ਸੈਟੇਲਾਈਟਾਂ ਨੂੰ ਲੈ ਕੇ ਜਾਣ ਵਾਲੇ ਆਪਣੇ LVM3-M3 ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ।
ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ
ਨਵਾਂ ਵਿੱਤੀ ਸਾਲ 2023-24 ਸ਼ੁਰੂ ਹੋਣ 'ਚ ਬਸ ਕੁਝ ਹੀ ਦਿਨ ਹੀ ਬਾਕੀ ਰਹਿ ਗਏ ਹਨ। ਬੈਂਕ ਆਪਣੇ ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਯਾਨੀ ਅਪ੍ਰੈਲ 'ਚ 15 ਦਿਨ ਬੰਦ ਰਹਿਣ ਵਾਲੇ ਹਨ।