ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Saturday, May 27, 2023 - 08:49 PM (IST)
ਜਲੰਧਰ (ਬਿਊਰੋ) : ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਹੋਈ ਹੈ। ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਰਵਿਘਨ ਨਿਪਟਾਰਾ ਹੋ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਸੇਵਾ ਕੇਂਦਰਾਂ 'ਚ ਬਕਾਇਆ ਕੇਸਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ। ਉਥੇ ਹੀ ਇਕ ਤੋਂ ਬਾਅਦ ਇਕ ਅਨੋਖੇ ਫ਼ੈਸਲੇ ਲੈ ਕੇ ਲੋਕਾਂ ਨੂੰ ਹੈਰਾਨ ਕਰਨ ਵਾਲੀ ‘ਮਾਨ’ ਸਰਕਾਰ ਹੁਣ ਇਕ ਹੋਰ ਨਵਾਂ ਫੈਸਲਾ ਲੈਣ ਦੀ ਤਿਆਰੀ ’ਚ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ...
ਪੰਜਾਬ ਸਰਕਾਰ ਦੀ ਇੱਕ ਹੋਰ ਵੱਡੀ ਪ੍ਰਾਪਤੀ, ਲੋਕਾਂ ਦੀ ਸਹੂਲਤ ਲਈ ਦਿੱਤੇ ਇਹ ਆਦੇਸ਼
ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਹੋਈ ਹੈ। ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਰਵਿਘਨ ਨਿਪਟਾਰਾ ਹੋ ਰਿਹਾ ਹੈ,ਜਿਸ ਦੇ ਚੱਲਦੇ ਪੰਜਾਬ ਦੇ ਸੇਵਾ ਕੇਂਦਰਾਂ 'ਚ ਬਕਾਇਆ ਕੇਸਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ।
ਪੁਲਸ ਦੀ ਫਿਟਨੈੱਸ ਲਈ ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਮਾਨ ਸਰਕਾਰ, ਕਿਸੇ ਸਮੇਂ ਵੀ ਪਾਸ ਹੋ ਸਕਦੈ ਇਹ ਹੁਕਮ
ਇਕ ਤੋਂ ਬਾਅਦ ਇਕ ਅਨੋਖੇ ਫ਼ੈਸਲੇ ਲੈ ਕੇ ਲੋਕਾਂ ਨੂੰ ਹੈਰਾਨ ਕਰਨ ਵਾਲੀ ‘ਮਾਨ’ ਸਰਕਾਰ ਹੁਣ ਇਕ ਹੋਰ ਨਵਾਂ ਫੈਸਲਾ ਲੈਣ ਦੀ ਤਿਆਰੀ ’ਚ ਹੈ। ਹੁਣ ਪੰਜਾਬ ਪੁਲਸ ਦੀ ਫਿਟਨੈੱਸ ਨੂੰ ਧਿਆਨ ’ਚ ਰੱਖਦਿਆਂ ਸਮੁੱਚੇ ਪੁਲਸ ਵਾਲਿਆਂ ਨੂੰ ਸਾਈਕਲ ’ਤੇ ਘਰ ਤੋਂ ਦਫ਼ਤਰ ਆਉਣ ਦੀ ਤਿਆਰੀ ਚੱਲ ਰਹੀ ਹੈ, ਜਿਸ ਦਾ ਹੁਕਮ ਕਦੇ ਵੀ ਪਾਸ ਹੋ ਸਕਦਾ ਹੈ।
ਮਰਹੂਮ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਵਿਦੇਸ਼ਾਂ 'ਚ ਪੈਣਗੇ ਪਾਠ ਦੇ ਭੋਗ, ਮੂਸਾ ਪਿੰਡ 'ਚ ਲੱਗੇਗਾ ਖ਼ੂਨ ਦਾਨ ਕੈਂਪ
ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ। ਸਿੱਧੂ ਦੀ ਮੌਤ ਨੂੰ ਭਾਵੇਂ ਇੱਕ ਸਾਲ ਹੋਣ ਵਾਲਾ ਪਰ ਉਹ ਆਪਣੇ ਗੀਤਾਂ ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ। ਹਾਲ ਹੀ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾ ਸਟੋਰੀ 'ਤੇ ਪੁੱਤਰ ਦੀ ਪਹਿਲੀ ਬਰਸੀ ਬਾਰੇ ਜਾਣਕਾਰੀ ਦਿੱਤੀ। ਕੱਲ੍ਹ ਯਾਨੀ ਕਿ 28 ਮਈ ਦਿਨ ਐਤਵਾਰ ਨੂੰ ਪਾਠ ਦੇ ਭੋਗ ਪਾਏ ਜਾਣਗੇ।
ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 19 ਯਾਤਰੀਆਂ ਦੀ ਦਰਦਨਾਕ ਮੌਤ
ਇਕ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਉਸ ਵਿਚ ਸਵਾਰ ਘੱਟੋ-ਘੱਟ 19 ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕੈਮਰੂਨ ਵਿਚ ਵਾਪਰਿਆ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੁਕਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਦੋਸਤ ਨੇ ਫੌਹੜਾ ਮਾਰ ਕੀਤਾ ਦੋਸਤ ਦਾ ਕਤਲ
ਮਲੋਟ ਵਿਖੇ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ, ਜਿਸ ਵਿਚ ਇਕ ਵਿਅਕਤੀ ਨੇ ਮਾਮੂਲੀ ਤਕਰਾਰ ਨੂੰ ਲੈ ਕੇ ਆਪਣੇ 35 ਸਾਲਾ ਦੋਸਤ ਦਾ ਕਤਲ ਕਰ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਕਸ਼ਨ 'ਚ ਵਿਜੀਲੈਂਸ, ਸਾਬਕਾ CM ਚੰਨੀ ਦੀ ਛਤਰ-ਛਾਇਆ 'ਚ ਹੋਏ ਨਿਰਮਾਣ ਦੀ ਜਾਂਚ ਸ਼ੁਰੂ
ਸ੍ਰੀ ਚਮਕੌਰ ਸਾਹਿਬ ਵਿਚ ਸਿਆਸੀ ਅਫਵਾਹਾਂ ਦਾ ਬਾਜ਼ਾਰ ਉਸ ਸਮੇਂ ਸਿਖ਼ਰ ’ਤੇ ਪੁੱਜ ਗਿਆ, ਜਦੋਂ ਨਗਰ ਕੌਂਸਲ ਦੇ ਦਫ਼ਤਰ ਵਿਚ ਵਿਜੀਲੈਂਸ ਵਲੋਂ ਦਫ਼ਤਰ ਦਾ ਰਿਕਾਰਡ ਖੰਘਾਲਣ ਦਾ ਰੌਲਾ ਪੈ ਗਿਆ।
PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ 'ਨੀਤੀ ਆਯੋਗ' ਦੀ 8ਵੀਂ ਗਵਰਨਿੰਗ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। 'ਵਿਕਸਿਤ ਭਾਰਤ @2047: ਟੀਮ ਇੰਡੀਆ ਦੀ ਭੂਮਿਕਾ' 'ਤੇ ਆਧਾਰਿਤ ਇਹ ਬੈਠਕ ਰਾਸ਼ਟਰੀ ਰਾਜਧਾਨੀ ਦੇ ਪ੍ਰਗਤੀ ਮੈਦਾਨ ਦੇ ਨਵੇਂ ਕਨਵੈਨਸ਼ਨ ਸੈਂਟਰ 'ਚ ਹੋਈ। ਨੀਤੀ ਆਯੋਗ ਦੇ ਚੇਅਰਮੈਨ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਦੀ ਪ੍ਰਧਾਨਗੀ ਕੀਤੀ।
1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ
ਜੇਕਰ ਤੁਸੀਂ ਵਾਹਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ 1 ਜੂਨ ਤੋਂ ਪਹਿਲਾਂ ਇਸ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ। ਕਿਉਂਕਿ 1 ਜੂਨ ਤੋਂ ਵਾਹਨਾਂ ਦੀਆਂ ਕੀਮਤਾਂ ਵਿੱਚ ਉਛਾਲ ਆਉਣ ਦੀ ਸੰਭਾਵਨਾ ਹੈ।