ਪੰਜਾਬ 'ਚ ਟੋਲ ਪਲਾਜ਼ੇ ਫ਼ਰੀ ਕਰਨ ਨੂੰ ਲੈ ਕੇ ਵੱਡੀ ਅਪਡੇਟ
Thursday, Oct 17, 2024 - 01:01 PM (IST)
ਲੁਧਿਆਣਾ (ਅਨਿਲ): ਭਾਰਤੀ ਕਿਸਾਨ ਯੂਨੀਅਨ ਅੱਜ ਕੌਮੀ ਮਾਰਗ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਪਲਾਜ਼ਾ ’ਤੇ ਧਰਨਾ ਦੇਣ ਪੁੱਜੀ। ਇਸ ਬਾਰੇ ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨਾਂ ਵੱਲੋਂ ਟੋਲ ਪਲਾਜ਼ਾ ’ਤੇ ਧਰਨਾ ਦੇਣ ਦੀ ਸੂਚਨਾ ਮਿਲੀ ਤਾਂ ਪੁਲਸ ਪ੍ਰਸ਼ਾਸਨ ਵੀ ਟੋਲ ਪਲਾਜ਼ਾ ’ਤੇ ਪੁੱਜ ਗਿਆ। ਇਸ 'ਤੇ ਏ.ਸੀ.ਪੀ ਵੈਸਟ ਗੁਰਦੇਵ ਸਿੰਘ ਥਾਣਾ ਇੰਚਾਰਜ ਹਰਪ੍ਰੀਤ ਸਿੰਘ ਭਾਰੀ ਪੁਲਸ ਫੋਰਸ ਨਾਲ ਟੋਲ ਪਲਾਜ਼ਾ 'ਤੇ ਪੁੱਜੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ 2 ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਬੈਂਕ
ਉਨ੍ਹਾਂ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੂੰ ਟੋਲ ਪਲਾਜ਼ਾ 'ਤੇ ਧਰਨਾ ਦੇਣ ਤੋਂ ਰੋਕਿਆ, ਪਰ ਕਿਸਾਨ ਯੂਨੀਅਨ ਵੱਲੋਂ ਟੋਲ ਪਲਾਜ਼ਾ ਨੂੰ ਫ਼ਰੀ ਕਰਨ ਦਾ ਐਲਾਨ ਕੀਤਾ ਗਿਆ। ਏ.ਸੀ.ਪੀ ਵੈਸਟ ਗੁਰਦੇਵ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਮੰਗਾਂ ਨੂੰ ਲੈ ਕੇ ਦੋ ਦਿਨ ਦਾ ਸਮਾਂ ਦੇਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਿਸਾਨ ਜਥੇਬੰਦੀਆਂ ਦੀ ਅਧਿਕਾਰੀਆਂ ਨਾਲ ਮੀਟਿੰਗ ਕਰਾਉਣਗੇ। ਇਸ ਮਗਰੋਂ ਕਿਸਾਨਾਂ ਨੇ ਟੋਲ ਪਲਾਜ਼ਾ 'ਤੇ ਧਰਨਾ ਨਹੀਂ ਦਿੱਤਾ ਅਤੇ ਕਿਸਾਨ ਯੂਨੀਅਨ ਬਿਨਾ ਧਰਨਾ ਲਗਾਏ ਟੋਲ ਪਲਾਜ਼ਾਂ ਤੋਂ ਵਾਪਸ ਚਲੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8