ਟਰਾਲੀ ਦੀ ਪਰਚੀ ਨੂੰ ਲੈ ਕੇ ਉਲਝੇ ਮੁਲਾਜ਼ਮ, 3 ਘੰਟੇ ਬੰਦ ਰਿਹਾ ਟੋਲ ਪਲਾਜ਼ਾ (ਵੀਡੀਓ)
Friday, Mar 15, 2019 - 12:02 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਮੁਕਤਸਰ-ਕੋਟਕਪੂਰਾ ਰੋਡ 'ਤੇ ਬਣੇ ਟੋਲ ਪਲਾਜ਼ਾਂ 'ਤੇ ਟਰੈਕਟਰ-ਟਰਾਲੀ ਦੀ ਟੋਲ ਪਰਚੀ ਨੂੰ ਲੈ ਕੇ ਬਵਾਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਵਾਲ ਕਾਰਨ ਟੋਲ ਮੁਲਾਜ਼ਮਾਂ ਨੂੰ 3 ਘੰਟਿਆਂ ਤੱਕ ਬਿਨਾਂ ਟੋਲ ਪਰਚੀ ਲਏ ਸਾਰੇ ਵਾਹਨਾਂ ਨੂੰ ਲੰਘਾਉਣਾ ਪਿਆ। ਦਰਅਸਲ ਹੋਇਆ ਇੰਝ ਕਿ ਨੇੜਲੇ ਪਿੰਡ ਦੇ ਟਰੈਕਟਰ-ਟਰਾਲੀ ਚਾਲਕ ਨਾਲ ਟੋਲ ਮੁਲਾਜ਼ਮ ਪਰਚੀ ਨੂੰ ਲੈ ਕੇ ਆਪਸ 'ਚ ਉਲਝ ਪਏ। ਮਾਮਲਾ ਵਧਦਾ ਵੇਖ ਪਿੰਡ ਦੇ ਲੋਕ ਮੌਕੇ 'ਤੇ ਇਕੱਠ ਹੋ ਗਏ, ਜਿਨਾਂ ਨੇ ਧਰਨਾ ਦਿੰਦੇ ਹੋਏ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ।
ਇਸ ਦੌਰਾਨ ਲੋਕਾਂ ਦੇ ਗੁੱਸੇ ਨੂੰ ਵਧਦਾ ਵੇਖਦੇ ਹੋਏ ਟੋਲ ਮੁਲਾਜ਼ਮ ਕਾਊਂਟਰ ਛੱਡ ਗਏ ਤੇ ਲੋਕਾਂ ਨੇ ਧੱਕੇ ਨਾਲ 3 ਘੰਟੇ ਬਿਨਾਂ ਟੋਲ ਪਰਚੀ ਦੇ ਵਾਹਨ ਟੋਲ ਪਲਾਜ਼ਾ ਤੋਂ ਲੰਘਾ ਦਿੱਤੇ। ਇਸ ਗੱਲ ਦੀ ਸੂਚਨਾ ਮਿਲਣ 'ਤੇ ਪਹੁੰਚੇ ਡੀ. ਐੱਸ. ਪੀ. ਨੇ ਲੋਕਾਂ ਨੂੰ ਸ਼ਾਂਤ ਕਰਵਾ ਕੇ ਧਰਨਾ ਚੁੱਕਵਾਉਂਦੇ ਹੋਏ ਟੋਲ ਪਲਾਜ਼ਾ ਮੁੜ ਚਾਲੂ ਕਰਵਾ ਦਿੱਤਾ। ਦੱਸ ਦੇਈਏ ਕਿ ਇਸ ਬਵਾਲ ਕਾਰਨ ਕੁਝ ਘੰਟਿਆਂ ਲਈ ਬੰਦ ਹੋਏ ਟੋਲ ਪਲਾਜ਼ਾ ਨੂੰ ਵੱਡਾ ਨੁਕਸਾਨ ਝੱਲਣਾ ਪਿਆ।