ਮੂਸੇਵਾਲਾ ਕਤਲ ਕਾਂਡ ''ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਖੋਲ੍ਹੇ ਕਈ ਰਾਜ਼, ਪੜ੍ਹੋ TOP 10
Thursday, Jun 16, 2022 - 09:05 PM (IST)
ਜਲੰਧਰ : ਅੱਜ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਸਟੇਟਸ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਪੰਜਾਬ ਪੁਲਸ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਮੰਨਿਆ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਗੈਂਗਸਟਰ ਪੁਰਾਣੀਆਂ ਪਾਰਟੀਆਂ ਦੇ ਹੀ ਪਾਲ਼ੇ ਹੋਏ ਹਨ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦੀ ਸਟੇਟਸ ਰਿਪੋਰਟ ਆਈ ਸਾਹਮਣੇ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਸਟੇਟਸ ਰਿਪੋਰਟ ਸਾਹਮਣੇ ਆਈ ਹੈ। ਇਸ ਸਟੇਟਸ ਰਿਪੋਰਟ ਵਿਚ ਪੰਜਾਬ ਪੁਲਸ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਮੰਨਿਆ ਹੈ।
ਗੈਂਗਸਟਰਾਂ ਨੂੰ ਲੈ ਕੇ ਬੋਲੇ CM ਮਾਨ , ਕਿਹਾ-ਪੁਰਾਣੀਆਂ ਪਾਰਟੀਆਂ ਨੇ ਨੌਜਵਾਨਾਂ ਨੂੰ ਜੁਰਮ ’ਚ ਧੱਕਿਆ
ਬਰਨਾਲਾ ਦੇ ਹਲਕਾ ਭਦੌੜ 'ਚ ਰੋਡ ਸ਼ੋਅ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੈਂਗਸਟਰ ਪੁਰਾਣੀਆਂ ਪਾਰਟੀਆਂ ਦੇ ਪਾਲੇ ਹੋਏ ਹਨ। ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਭੜਕਾਇਆ ਅਤੇ ਇਸ ਗੈਂਗਵਾਰ ਦੀ ਦੁਨੀਆ 'ਚ ਸ਼ਾਮਲ ਕਰ ਦਿੱਤਾ।
ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ’ਚ ਵੱਡਾ ਫੇਰਬਦਲ, ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ
ਪੰਜਾਬ ਸਰਕਾਰ ਵੱਲੋਂ ਸੂਬੇ ’ਚ ਪ੍ਰਸ਼ਾਸਨਿਕ ਵਿਭਾਗਾਂ ਵਿਚ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਦੇ ਤਹਿਤ ਅੱਜ ਮਾਲ ਵਿਭਾਗ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵੱਡੀ ਗਿਣਤੀ ’ਚ ਨਾਇਬ ਤਹਿਸੀਲਦਾਰਾਂ ਤੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ।
ਚੰਡੀਗੜ੍ਹ ਵਿਖੇ ਰਾਜਾ ਵੜਿੰਗ ਦੀ ਅਗਵਾਈ 'ਚ ਪੰਜਾਬ ਕਾਂਗਰਸ ਦਾ ਹੱਲਾ ਬੋਲ, ਪੁਲਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂ
ਨੈਸ਼ਨਲ ਹੈਰਾਲਡ ਮਾਮਲੇ ਵਿਚ ਈ. ਡੀ. ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਈ. ਡੀ. ਸਾਹਮਣੇ ਰਾਹੁਲ ਗਾਂਧੀ ਦੀ ਪੇਸ਼ੀ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਭਦੌੜ ਹਲਕੇ 'ਚ CM ਮਾਨ ਵੱਲੋਂ ਰੋਡ ਸ਼ੋਅ, ਪੰਜਾਬ ਦੀ ਮੁੜ ਉਸਾਰੀ ਲਈ ਵੋਟਰਾਂ ਤੋਂ ਮੰਗਿਆ ਸਹਿਯੋਗ
ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣ ਵਾਲੀਆਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ 'ਚ ਬਰਨਾਲਾ ਦੇ ਹਲਕਾ ਭਦੌੜ ਵਿਖੇ ਰੋਡ ਸ਼ੋਅ ਕਰ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਦੇਣ ਦੀ ਅਪੀਲ ਕੀਤੀ।
ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼
ਫਿਰੋਜ਼ਪੁਰ ਸ਼ਹਿਰ ਦੀ 36 ਨੰਬਰ ਗਲੀ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇਕ 70 ਸਾਲਾ ਬੀਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਕਤ ਬਜ਼ੁਰਗ ਬੀਬੀ ਦੀ ਲਾਸ਼ ਉਸ ਦੇ ਬੈੱਡ ਵਿਚੋਂ ਮਿਲੀ ਹੈ।
ਭਗਵੰਤ ਮਾਨ ਇਕ ਡੰਮੀ ਮੁੱਖ ਮੰਤਰੀ ਜੋ ਕੁਝ ਵੀ ਨਹੀਂ ਕਰ ਸਕਦਾ : ਸੁਖਵੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਗ੍ਰਵਾਲ ਧਰਮਸ਼ਾਲਾ ਤਪਾ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦਿੱਤੇ ਉਪਦੇਸ਼ 'ਤੇ ਚੱਲਣ ਵਾਲੀ ਪਾਰਟੀ ਹੈ।
ਬੇਇੱਜ਼ਤੀ ਦੇ ਡਰ ਕਾਰਨ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ
ਬੁੱਧਵਾਰ ਤੋਂ ਬਾਅਦ ਦੁਪਹਿਰ ਥਾਣਾ ਸਲੇਮ ਟਾਬਰੀ ’ਚ ਤਾਇਨਾਤ ਪੁਲਸ ਅਧਿਕਾਰੀ ਨੇ ਟਰੇਨ ਥੱਲੇ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਕਤ ਹਾਦਸਾ ਲੱਕੜ ਪੁਲ ਕੋਲ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ’ਤੇ ਹੋਇਆ।
ਕੋਟਪੁਤਲੀ-ਅੰਬਾਲਾ ਕਾਰੀਡੋਰ ਹੋਇਆ ਤਿਆਰ, ਜੈਪੁਰ ਤੋਂ ਚੰਡੀਗੜ੍ਹ ਦਾ ਸਫ਼ਰ ਹੋਵੇਗਾ ਆਸਾਨ
ਜੈਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਜੈਪੁਰ ਤੋਂ ਚੰਡੀਗੜ੍ਹ ਵਿਚਾਲੇ ਦਾ ਸਫਰ ਘੱਟੋ-ਘੱਟ ਤਿੰਨ ਘੰਟੇ ਘੱਟ ਹੋਣ ਜਾ ਰਿਹਾ ਹੈ।
‘ਅਗਨੀਪਥ’ ਭਰਤੀ ਯੋਜਨਾ ਨੂੰ ਲੈ ਕੇ ਬਿਹਾਰ ਸਮੇਤ ਕਈ ਸੂਬਿਆਂ ’ਚ ਉਬਾਲ, ਫੂਕੀਆਂ ਰੇਲਾਂ
ਕੇਂਦਰ ਸਰਕਾਰ ਦੀ 'ਅਗਨੀਪਥ' ਭਰਤੀ ਯੋਜਨਾ ਨੂੰ ਲੈ ਕੇ ਵੀਰਵਾਰ ਨੂੰ ਕਈ ਸੂਬਿਆਂ ’ਚ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਬਿਹਾਰ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਝਾਰਖੰਡ ਅਤੇ ਮੱਧ ਪ੍ਰਦੇਸ਼ ਵਿਚ ਦੇ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।