BJP ਉਮੀਦਵਾਰ ’ਤੇ ਭੜਕੇ ਰਾਜਾ ਵੜਿੰਗ, ਏਅਰਪੋਰਟ 'ਤੇ ਵੀ ਮਿਲੇਗਾ ਸਸਤਾ ਖਾਣਾ, ਜਾਣੋ ਅੱਜ ਦੀਆਂ ਟਾਪ-10 ਖ਼ਬਰਾਂ

Sunday, Nov 10, 2024 - 05:59 PM (IST)

BJP ਉਮੀਦਵਾਰ ’ਤੇ ਭੜਕੇ ਰਾਜਾ ਵੜਿੰਗ, ਏਅਰਪੋਰਟ 'ਤੇ ਵੀ ਮਿਲੇਗਾ ਸਸਤਾ ਖਾਣਾ, ਜਾਣੋ ਅੱਜ ਦੀਆਂ ਟਾਪ-10 ਖ਼ਬਰਾਂ

ਜਲੰਧਰ - ਪੰਜਾਬ ’ਚ ਸ੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ ਮਿਲੀਆਂ ਹਨ। ਸਰੋਵਰ 'ਚ ਮੱਛੀਆਂ ਮਰਨ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ 'ਚ ਹਫ਼ੜਾ-ਦਫ਼ੜੀ ਮੱਚ ਗਈ, ਉੱਥੇ ਹੀ ਦੂਜੇ ਪਾਸੇ ਸੰਸਦ ਮੈਂਬਰ ਰਾਜਾ ਵੜਿੰਗ ਦਾ ਭਾਜਪਾ ਉਮੀਦਵਾਰ ਦੇ ਗੁੱਸੇ ਹੋਣ ਦਾ ਵੀਡੀਓ ਵਾਇਰਲ ਹੋਇਆ ਹੈ। ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਸਰਕਾਰ ਹਾਈ ਅਲਰਟ 'ਤੇ ਹੈ। ਦਰਅਸਲ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ ਨੂੰ ਡਰ ਹੈ ਕਿ ਵੱਡੀ ਗਿਣਤੀ ਵਿਚ ਸ਼ਰਨਾਰਥੀ ਅਮਰੀਕਾ ਛੱਡ ਕੇ ਕੈਨੇਡਾ ਆ ਸਕਦੇ ਹਨ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ

 1. ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ
ਅੱਚਲ ਸਾਹਿਬ (ਗੋਰਾ ਚਾਹਲ)- ਸ੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ ਮਿਲੀਆਂ ਹਨ। ਸਰੋਵਰ 'ਚ ਮੱਛੀਆਂ ਮਰਨ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ 'ਚ ਹਫ਼ੜਾ-ਦਫ਼ੜੀ ਮੱਚ ਗਈ। ਨੌਵੀਂ ਦਸਵੀਂ ਦੇ ਜੋੜ ਮੇਲੇ ਦੇ ਪਹਿਲੇ ਦਿਨ ਜਿਉਂ ਹੀ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪੁੱਜੀਆਂ ਤਾਂ ਸਰੋਵਰ 'ਚ ਮਰੀਆਂ ਮੱਛੀਆਂ ਤੈਰ ਰਹੀਆਂ ਸਨ ਜਿਸ ਨੂੰ ਲੈ ਕੇ ਸੰਗਤਾਂ 'ਚ ਰੋਸ ਦੀ ਲਹਿਰ ਦੌੜ ਗਈ ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ

2. 'ਇੰਨੀ ਗੱਪ ਨਾ ਮਾਰੋ ਮਹਾਰਾਜ', ਮਨਪ੍ਰੀਤ ਬਾਦਲ ਨੂੰ ਸਿੱਧੇ ਹੋ ਗਏ ਰਾਜਾ ਵੜਿੰਗ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਅਤੇ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਨੌਕਰੀਆਂ ਲਗਵਾ ਦੇਣ ਵਾਲੀ ਵਾਇਰਲ ਵੀਡੀਓ 'ਤੇ ਸੰਸਦ ਮੈਂਬਰ ਰਾਜਾ ਵੜਿੰਗ ਭੜਕ ਗਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਸ਼ਰੇਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੇ ਗੱਪ ਨਾ ਮਾਰੋ ਮਹਾਰਾਜ ਕਿਉਂਕਿ ਵੋਟਾਂ ਤਾਂ ਡੇਢ ਸਾਲ ਬਾਅਦ ਫਿਰ ਆ ਜਾਣੀਆਂ ਹਨ। ਫਿਰ ਤੁਹਾਨੂੰ ਮੂੰਹ ਦੀ ਖਾਣੀ ਪੈਣੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- 'ਇੰਨੀ ਗੱਪ ਨਾ ਮਾਰੋ ਮਹਾਰਾਜ', ਮਨਪ੍ਰੀਤ ਬਾਦਲ ਨੂੰ ਸਿੱਧੇ ਹੋ ਗਏ ਰਾਜਾ ਵੜਿੰਗ (ਵੀਡੀਓ)

3. ਸੁਧਾਰ ਲਹਿਰ ਨੇ ਸਵਾਲਾਂ 'ਚ ਘੇਰੇ SGPC ਪ੍ਰਧਾਨ, ਸੁਖਬੀਰ ਬਾਦਲ ਨੂੰ ਬਚਾਉਣ ਦੀ ਹੋ ਰਹੀ ਕੋਸ਼ਿਸ਼ !
ਅੰਮ੍ਰਿਤਸਰ- ਬਾਗੀ ਧੜੇ ਵੱਲੋਂ ਅਕਾਲੀ ਦਲ 'ਤੇ ਵੱਡੇ ਇਲਜ਼ਾਮ ਲਾਏ ਗਏ। ਦੱਸ ਦੇਈਏ ਕਿ ਬਾਗੀ ਧੜੇ ਦਾ ਕਹਿਣਾ ਹੈ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਪਤ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਇਨ੍ਹਾਂ ਦੀ ਮੁਲਾਕਾਤਾਂ 'ਚ ਪ੍ਰਧਾਨ ਧਾਮੀ ਵਿਚੋਲਗੀ ਕਰ ਰਹੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਸੁਧਾਰ ਲਹਿਰ ਨੇ ਸਵਾਲਾਂ 'ਚ ਘੇਰੇ SGPC ਪ੍ਰਧਾਨ, ਸੁਖਬੀਰ ਬਾਦਲ ਨੂੰ ਬਚਾਉਣ ਦੀ ਹੋ ਰਹੀ ਕੋਸ਼ਿਸ਼ ! (ਵੀਡੀਓ)

4. ਪੰਥਕ ਵਿਵਾਦ ਵਿਚਾਲੇ SGPC ਪ੍ਰਧਾਨ ਧਾਮੀ ਨੇ 12 ਨਵੰਬਰ ਨੂੰ ਸੱਦੀ ਅਹਿਮ ਮੀਟਿੰਗ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 12 ਨਵੰਬਰ ਨੂੰ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਬੁਲਾਈ ਹੈ। ਦੱਸ ਦੇਈਏ ਧਾਮੀ ਦੇ ਮੁੜ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ। ਪੰਥਕ ਵਿਵਾਦਾਂ ਵਿਚਾਲੇ ਐਡਵੋਕੇਟ ਧਾਮੀ ਨੇ ਇਹ ਵੱਡੀ ਮੀਟਿੰਗ ਸੱਦੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਥਕ ਵਿਵਾਦ ਵਿਚਾਲੇ SGPC ਪ੍ਰਧਾਨ ਧਾਮੀ ਨੇ 12 ਨਵੰਬਰ ਨੂੰ ਸੱਦੀ ਅਹਿਮ ਮੀਟਿੰਗ

5. ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਵਾਪਸੀ, ਵੀਡੀਓ ਸਾਂਝੀ ਕਰ ਲਿਖਿਆ The Home Run
ਜਲੰਧਰ- ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋਂ ਕਪਿਲ ਸ਼ਰਮਾ ਦੇ ਸ਼ੋਅ ਵਿਚ ਵਾਪਸੀ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕਰੀਬ 22 ਸਾਲ ਦੇ ਸਿਆਸੀ ਸਫ਼ਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ 2022 ਤੋਂ ਰਾਜਨੀਤੀ ਤੋਂ ਦੂਰ ਹਨ।  ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2024 ਦੀ ਸ਼ੁਰੂਆਤ ਦੇ ਨਾਲ ਹੀ ਉਨ੍ਹਾਂ ਨੇ ਕ੍ਰਿਕਟ ਕੁਮੈਂਟਰੀ ਜ਼ਰੀਏ ਛੋਟੇ ਪਰਦੇ 'ਤੇ ਵਾਪਸੀ ਕੀਤੀ ਸੀ। ਹੁਣ ਉਨ੍ਹਾਂ ਨੇ ਫਿਰ ਤੋਂ ਲਾਫਟਰ ਸ਼ੋਅ ਵਿਚ ਵਾਪਸੀ ਦੇ ਸੰਕੇਤ ਦਿੱਤੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਵਾਪਸੀ, ਵੀਡੀਓ ਸਾਂਝੀ ਕਰ ਲਿਖਿਆ The Home Run

6. ਯੂ. ਪੀ. ਨੂੰ ਮਿਲੀ 'ਡਬਲ ਡੈਕਰ' ਇਲੈਕਟ੍ਰਿਕ ਬੱਸ, ਔਰਤਾਂ ਨੂੰ ਹੋਵੇਗਾ ਫਾਇਦਾ
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜਧਾਨੀ ਲਖਨਊ ਵਿਚ ਸੂਬੇ ਦੀ ਪਹਿਲੀ ਡਬਲ ਡੈਕਰ ਇਲੈਕਟ੍ਰਿਕ (ਈ. ਵੀ.) ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਪਹਿਲੀ ਡਬਲ ਡੈਕਰ ਈ. ਵੀ. ਬੱਸ ਰਾਹੀਂ ਆਵਾਜਾਈ ਵਿਚ ਸੁਧਾਰ ਹੋਵੇਗਾ। ਇਹ ਵਾਤਾਵਰਣ ਸੁਰੱਖਿਆ ਵਿਚ ਇਕ ਅਹਿਮ ਕਦਮ ਸਾਬਤ ਹੋਵੇਗਾ। ਇਲੈਕਟ੍ਰਿਕ ਹੋਣ ਕਾਰਨ ਇਹ ਬੱਸ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਮਦਦਗਾਰ ਸਾਬਤ ਹੋਵੇਗੀ। ਆਉਣ ਵਾਲੇ ਸਮੇਂ ਵਿਚ ਅਜਿਹੀਆਂ ਬੱਸਾਂ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਚਲਾਈਆਂ ਜਾਣਗੀਆਂ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਯੂ. ਪੀ. ਨੂੰ ਮਿਲੀ 'ਡਬਲ ਡੈਕਰ' ਇਲੈਕਟ੍ਰਿਕ ਬੱਸ, ਔਰਤਾਂ ਨੂੰ ਹੋਵੇਗਾ ਫਾਇਦਾ

7. ਹੁਣ ਏਅਰਪੋਰਟ 'ਤੇ ਵੀ ਮਿਲੇਗਾ ਸਸਤਾ ਖਾਣਾ, ਜਾਣੋ ਕਿੰਨੀਆਂ ਘਟਣਗੀਆਂ ਕੀਮਤਾਂ
ਨੈਸ਼ਨਲ ਡੈਸਕ- ਏਅਰਪੋਰਟ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਸਸਤੀਆਂ ਮਿਲਣਗੀਆਂ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਇਸ ਲਈ ਹਵਾਈ ਅੱਡਿਆਂ 'ਤੇ ਕਿਫਾਇਤੀ ਜ਼ੋਨ ਜ਼ਰੂਰੀ ਕਰਨ ਜਾ ਰਹੀ ਹੈ। ਯਾਨੀ ਹਰ ਏਅਰਪੋਰਟ 'ਤੇ ਕੁਝ ਸਥਾਨ ਕਿਫਾਇਤੀ ਜ਼ੋਨ ਵਜੋਂ ਰਾਖਵੇਂ ਹੋਣਗੇ, ਜਿੱਥੇ ਯਾਤਰੀ ਸਸਤੇ 'ਚ ਖਾਣ-ਪੀਣ ਦਾ ਸਾਮਾਨ ਖਰੀਦ ਸਕਣਗੇ। ਏਏਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਆਊਟਲੇਟਸ 'ਤੇ ਖਾਣ-ਪੀਣ ਦਾ ਸਾਮਾਨ ਲਗਭਗ 60-70 ਫ਼ੀਸਦੀ ਤੱਕ ਸਸਤਾ ਮਿਲੇਗਾ। ਅਜੇ ਏਅਰਪੋਰਟ 'ਤੇ ਇਕ ਚਾਹ ਲਗਭਗ 125-200 ਰੁਪਏ ਤੱਕ ਮਿਲਦੀ ਹੈ ਪਰ ਕਿਫਾਇਤੀ ਜ਼ੋਨ 'ਚ ਇਹ 50-60 ਰੁਪਏ ਦੀ ਮਿਲ ਸਕੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਹੁਣ ਏਅਰਪੋਰਟ 'ਤੇ ਵੀ ਮਿਲੇਗਾ ਸਸਤਾ ਖਾਣਾ, ਜਾਣੋ ਕਿੰਨੀਆਂ ਘਟਣਗੀਆਂ ਕੀਮਤਾਂ

8. Trump ਦੀ ਜਿੱਤ ਤੋਂ ਬਾਅਦ ਹਾਈ ਅਲਰਟ 'ਤੇ Canada
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਸਰਕਾਰ ਹਾਈ ਅਲਰਟ 'ਤੇ ਹੈ। ਦਰਅਸਲ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ ਨੂੰ ਡਰ ਹੈ ਕਿ ਵੱਡੀ ਗਿਣਤੀ ਵਿਚ ਸ਼ਰਨਾਰਥੀ ਅਮਰੀਕਾ ਛੱਡ ਕੇ ਕੈਨੇਡਾ ਆ ਸਕਦੇ ਹਨ। ਇਹੀ ਕਾਰਨ ਹੈ ਕਿ ਕੈਨੇਡਾ ਸਰਕਾਰ ਨੇ ਆਪਣੀਆਂ ਸਰਹੱਦਾਂ 'ਤੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਪਣੀ ਚੋਣ ਮੁਹਿੰਮ ਦੌਰਾਨ ਡੋਨਾਲਡ ਟਰੰਪ ਨੇ ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਚੁਣੇ ਜਾਣ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢਣ ਦਾ ਵਾਅਦਾ ਵੀ ਕੀਤਾ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- Trump ਦੀ ਜਿੱਤ ਤੋਂ ਬਾਅਦ ਹਾਈ ਅਲਰਟ 'ਤੇ Canada, ਸਰਹੱਦ 'ਤੇ ਵਧਾਈ ਸੁਰੱਖਿਆ 

9. ਅਰਸ਼ ਡੱਲਾ ਗ੍ਰਿਫਤਾਰ! ਪਤਨੀ ਨਾਲ ਰਹਿ ਰਿਹਾ ਸੀ ਕੈਨੇਡਾ
ਟੋਰਾਂਟੋ : ਕੈਨੇਡੀਅਨ ਪੁਲਸ ਨੇ ਪਿਛਲੇ ਮਹੀਨੇ ਗੁਆਂਢੀ ਦੇਸ਼ 'ਚ ਇੱਕ ਤਾਜ਼ਾ ਗੋਲੀਬਾਰੀ ਦੇ ਸਬੰਧ 'ਚ ਅਰਸ਼ਦੀਪ ਸਿੰਘ, ਜਿਸਨੂੰ ਅਰਸ਼ ਡੱਲਾ, ਜੋ ਕਿ ਇੱਕ ਖਾਲਿਸਤਾਨੀ ਅੱਤਵਾਦੀ ਅਤੇ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕ ਹੈ, ਨੂੰ ਗ੍ਰਿਫਤਾਰ ਕੀਤਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਅਰਸ਼ ਡੱਲਾ ਗ੍ਰਿਫਤਾਰ! ਪਤਨੀ ਨਾਲ ਰਹਿ ਰਿਹਾ ਸੀ ਕੈਨੇਡਾ

10. ਯਸ਼ਵਰਧਨ ਦਲਾਲ ਨੇ ਲਿਆ ਦਿੱਤੀ ਦੌੜਾਂ ਦੀ ਹਨੇਰੀ, ਠੋਕਿਆ ਚੌਹਰਾ ਸੈਂਕੜਾ 
ਨਵੀਂ ਦਿੱਲੀ - ਹਰਿਆਣਾ ਦੇ ਸਲਾਮੀ ਬੱਲੇਬਾਜ਼ ਯਸ਼ਵਰਧਨ ਦਲਾਲ ਆਪਣੀ ਰਿਕਾਰਡ ਤੋੜ ਬੱਲੇਬਾਜ਼ੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਦਲਾਲ ਇਸ ਸਮੇਂ ਅੰਡਰ-23 ਸੀਕੇ ਨਾਇਡੂ ਟਰਾਫੀ ਵਿੱਚ ਹਰਿਆਣਾ ਲਈ ਖੇਡ ਰਿਹਾ ਹੈ। ਦਲਾਲ ਨੇ ਗੁਰੂਗ੍ਰਾਮ ਕ੍ਰਿਕਟ ਮੈਦਾਨ 'ਤੇ ਮੁੰਬਈ ਦੇ ਖਿਲਾਫ ਇਕੱਲੇ 400 ਤੋਂ ਵੱਧ ਦੌੜਾਂ ਬਣਾਈਆਂ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਯਸ਼ਵਰਧਨ ਦਲਾਲ ਨੇ ਲਿਆ ਦਿੱਤੀ ਦੌੜਾਂ ਦੀ ਹਨੇਰੀ, ਠੋਕਿਆ ਚੌਹਰਾ ਸੈਂਕੜਾ, ਰਚਿਆ ਇਤਿਹਾਸ

 


author

Sunaina

Content Editor

Related News