ਪਿੰਡ ਵਿਚ ਆ ਰਹੀਆਂ ਪਾਣੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਏ. ਡੀ. ਸੀ. ਨੇ ਸਹੁੰ ਚੁੱਕ ਸਮਾਗਮ ਕਰਵਾਇਆ

07/13/2017 2:12:54 PM

ਜਲੰਧਰ, (ਸੋਨੂੰ) - ਵੀਰਵਾਰ ਦੇ ਦਿਨ ਜਲੰਧਰ ਦੇ ਏ. ਡੀ. ਸੀ. ਗਿਰਿਸ਼ ਦੀ ਅਗਵਾਈ ਹੇਠ ਮਹਿਕਮਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾ ਵਿੱਚ ਪਾਣੀ ਦੀ ਸਪਲਾਈ ਨੂੰ ਕਲੋਰੀਕੇਸ਼ਨ ਕਰਕੇ ਦੇਣ ਪ੍ਰਤੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਏ. ਡੀ. ਸੀ. ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ ਅਤੇ ਕਾਰਜਕਾਰੀ ਇੰਜੀਨੀਅਰ  ਕੁਲਦੀਪ ਸਿੰਘ ਸੈਣੀ ਵੱਲੋਂ ਕੀਤਾ ਗਿਆ। 
ਇਸ ਸਮਾਗਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਬਾਰੇ ਇਕ ਪ੍ਰੈਜ਼ਨਟੇਸ਼ਨ ਪੇਸ਼ ਕੀਤੀ ਗਈ। ਪਾਣੀ ਨੂੰ ਦੋਸ਼ਿਤ ਹੋਣ ਤੋਂ ਬਚਾਉਣ ਲਈ ਹੱਲ ਦੱਸੇ ਗਏ। ਇਸ ਦੇ ਨਾਲ ਹੀ ਸਮਾਗਮ ਵਿਚ ਹਾਜ਼ਰ ਵਿਅਕਤੀਆਂ ਨੇ ਸਹੁੰ ਚੁੱਕ ਕੇ ਪ੍ਰਣ ਕੀਤਾ ਕਿ ਉਹ ਹਰ ਸਭੰਵ ਕੋਸ਼ਿਸ਼ ਕਰਨਗੇ ਕਿ ਪਿੰਡਾਂ 'ਚ ਪਾਣੀ ਦੀ ਸਪਲਾਈ ਕਲੋਰੀਨੇਸ਼ਨ ਕਰਕੇ ਹੀ ਦਿੱਤੀ ਜਾਵੇ।


Related News