ਅਕਾਲੀ ਤੇ ਕਾਂਗਰਸੀ ਇਕ-ਦੂਜੇ ਦੇ ਘਰ ਜਾ ਕੇ ਮਾਰਨਗੇ ਲਲਕਾਰੇ, ਦੇਖਣ ਵਾਲਾ ਹੋਵੇਗਾ ਮੁਕਾਬਲਾ

12/01/2015 10:46:09 AM

ਪਟਿਆਲਾ : ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਕਾਂਗਰਸੀਆਂ ਅਤੇ ਅਕਾਲੀਆਂ ਦਾ ਮੁਕਾਬਲਾ ਉਂਨਾ ਹੀ ਦਿਲਚਸਪ ਹੁੰਦਾ ਜਾ ਰਿਹਾ ਹੈ ਅਤੇ ਹੁਣ ਇਹ ਜ਼ਬਰਦਸਤ ਮੁਕਾਬਲਾ ਕੈਪਟਨ ਅਤੇ ਬਾਦਲਾਂ ਦੇ ਘਰ ''ਚ ਹੋਵੇਗਾ। ਜੀ ਹਾਂ, ਸੁਖਬੀਰ ਬਾਦਲ ਨੇ ਬਠਿੰਡਾ ਰੈਲੀ ''ਚ ਕੈਪਟਨ ਨੂੰ ਇੱਥੇ ਆ ਕੇ ਰੈਲੀ ਕਰਨ ਦਾ ਚੈਲੇਂਜ ਦਿੱਤਾ ਸੀ, ਜਿਸ ਨੂੰ ਕੈਪਟਨ ਨੇ ਸਵੀਕਾਰ ਲਿਆ।
ਹੁਣ ਜਿੱਥੇ ਕੈਪਟਨ ਬਾਦਲਾਂ ਦੇ ਘਰ ਬਠਿੰਡਾ ਵਿਖੇ ਆ ਕੇ ਗੱਜਣਗੇ, ਉੱਥੇ ਹੀ ਅਕਾਲੀਆਂ ਨੇ ਵੀ ਮਨ ਬਣਾ ਲਿਆ ਹੈ ਕਿ ਉਹ ਅਗਲੀ ਸਦਭਾਵਨਾ ਰੈਲੀ ਦੌਰਾਨ ਕੈਪਟਨ ਦੇ ਘਰ (ਪਟਿਆਲਾ) ਜਾ ਕੇ ਲਲਕਾਰੇ ਮਾਰਨਗੇ। 
ਦੱਸਣਯੋਗ ਹੈ ਕਿ ਕੈਪਟਨ ਨੇ ਐਲਾਨ ਕੀਤਾ ਸੀ ਕਿ ਉਹ ਬਾਦਲਾਂ ਦੇ ਗੜ੍ਹ ਬਠਿੰਡਾ ''ਚ ਰੈਲੀ ਦੌਰਾਨ ਹੀ ਪੰਜਾਬ ਪ੍ਰਧਾਨ ਦਾ ਅਹੁਦਾ ਸੰਭਾਲਣਗੇ, ਜਿਸ ਤੋਂ ਬਾਅਦ ਅਕਾਲੀਆਂ ਨੇ ਵੀ ਪਟਿਆਲਾ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਟਿਆਲਾ ''ਚ ਅਕਾਲੀ ਦਲ ਅਗਲੀ ਸਦਭਾਵਨਾ ਰੈਲੀ ਕਰੇਗਾ ਅਤੇ ਇਸ ਦੀ ਤਰੀਕ ਦੀ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ''ਚ ਕਾਂਗਰਸ ਦੀ ਸਥਿਤੀ ਮਜ਼ਬੂਤ ਹੈ ਕਿਉਂਕਿ ਉਨ੍ਹਾਂ ਦੀ ਵਿਧਾਇਕ ਪਤਨੀ ਪਰਨੀਤ ਕੌਰ ਨੇ ਇੱਥੇ ਅਕਾਲੀਆਂ ਅਤੇ ਆਪ ਪਾਰਟੀ ਨੂੰ ਮਾਤ ਦਿੱਤੀ ਹੈ। ਇਸ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਅਕਾਲੀ ਦਲ ਸਾਬਿਤ ਕਰ ਦੇਵੇਗਾ ਕਿ ਕੌਣ ਪਟਿਆਲਾ ''ਚ ਜ਼ਿਆਦਾ ਮਜ਼ਬੂਤ ਹੈ।


Babita Marhas

News Editor

Related News