ਸੰਸਦ ਮੈਂਬਰ ਕੇ. ਡੀ. ਸਿੰਘ ਦੇ ਘਰੋਂ 32 ਲੱਖ ਰੁਪਏ ਤੇ 10 ਹਜ਼ਾਰ ਅਮਰੀਕੀ ਡਾਲਰ ਜ਼ਬਤ

09/21/2019 10:15:01 AM

ਚੰਡੀਗੜ੍ਹ (ਭਾਸ਼ਾ) : ਈ. ਡੀ. ਨੇ ਤ੍ਰਿਣਮੂਲ ਕਾਂਗਰਸ ਦੇ ਰਾਜਸਭਾ ਸੰਸਦ ਮੈਂਬਰ ਕੇ.ਡੀ. ਸਿੰਘ ਦੇ ਘਰ ਛਾਪੇਮਾਰੀ ਦੌਰਾਨ 32 ਲੱਖ ਰੁਪਏ ਅਤੇ 10 ਹਜ਼ਾਰ ਅਮਰੀਕੀ ਡਾਲਰ ਜ਼ਬਤ ਕੀਤੇ। ਈ.ਡੀ. ਨੇ ਸੰਸਦ ਮੈਂਬਰ ਅਤੇ ਕੁਝ ਹੋਰ ਲੋਕਾਂ ਦੇ ਵਿਰੁੱਧ ਧਨ ਸੋਧ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਇਹ ਕਾਰਵਾਈ ਕੀਤੀ। ਈ.ਡੀ. ਨੇ ਅਲਕੈਮਿਸਟ ਗਰੁੱਪ ਦੀਆਂ 14 ਕੰਪਨੀਆਂ ਦੇ ਰਜਿਸਟਰਡ ਦਫਤਰਾਂ ਸਣੇ ਦਿੱਲੀ ਅਤੇ ਚੰਡੀਗੜ੍ਹ 'ਚ 7 ਸਥਾਨਾਂ 'ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ।
ਉੱਥੇ ਹੀ ਚੰਡੀਗੜ੍ਹ 'ਚ ਸਿੰਘ ਦੇ ਠਿਕਾਣਿਆਂ 'ਤੇ ਈ. ਡੀ. ਦੀ ਕੋਈ ਹਲਚਲ ਨਹੀਂ ਹੋਈ। ਕੇ.ਡੀ ਸਿੰਘ ਦੀ ਸੈਕਟਰ-9 ਸਥਿਤ ਕੋਠੀ ਨੰਬਰ 159 'ਚ ਸਾਰੀ ਰਾਤ ਮੀਡੀਆ ਦੀ ਟੀਮ ਡੇਰਾ ਜਮਾਈ ਬੈਠੀ ਰਹੀ ਅਤੇ ਸ਼ੁੱਕਰਵਾਰ ਨੂੰ ਵੀ ਈ.ਡੀ. ਦਾ ਇੰਤਜ਼ਾਰ ਕਰਦੀ ਰਹੀ ਪਰ ਨਾ ਤਾਂ ਚੰਡੀਗੜ੍ਹ ਨਾ ਹੀ ਪੰਚਕੂਲਾ ਸਥਿਤ ਉਨ੍ਹਾਂ ਦੇ ਠਿਕਾਣਿਆਂ 'ਤੇ ਕਿਸੇ ਤਰ੍ਹਾਂ ਦੀ ਹਲਚਲ ਦਿਸੀ। ਸੈਕਟਰ-18 ਸਥਿਤ ਈ.ਡੀ. ਦੇ ਦਫਤਰ 'ਚ ਵੀ ਕਈ ਵਾਰ ਸੰਪਰਕ ਕੀਤਾ ਗਿਆ, ਜਿੱਥੋਂ ਦੀ ਕਿਸੇ ਵੀ ਕਾਰਵਾਈ ਦੇ ਕੋਈ ਸੰਕੇਤ ਨਹੀਂ ਮਿਲੇ। ਆਈ.ਟੀ. ਪਾਰਕ 'ਚ ਵੀ ਕੇ.ਡੀ. ਸਿੰਘ ਦਾ ਬਿਜ਼ਨੈੱਸ ਸਬ ਆਫਿਸ ਹੈ। ਉੱਥੇ ਵੀ ਕੋਈ ਪੁੱਛਗਿੱਛ ਨਹੀਂ ਹੋਈ।


Babita

Content Editor

Related News