ਸ਼ਰਾਬ ਮਾਫ਼ੀਆ ਖਿਲਾਫ਼ DC ਦਫਤਰ ਪੁੱਜੇ ''ਟੀਟੂ ਬਾਣੀਆ'', ਮੁੱਲਾਂਪੁਰ ਤੋਂ ਕੱਢੀ ਪੈਦਲ ਯਾਤਰਾ

Wednesday, Aug 12, 2020 - 04:03 PM (IST)

ਸ਼ਰਾਬ ਮਾਫ਼ੀਆ ਖਿਲਾਫ਼ DC ਦਫਤਰ ਪੁੱਜੇ ''ਟੀਟੂ ਬਾਣੀਆ'', ਮੁੱਲਾਂਪੁਰ ਤੋਂ ਕੱਢੀ ਪੈਦਲ ਯਾਤਰਾ

ਲੁਧਿਆਣਾ (ਨਰਿੰਦਰ) : ਅਕਸਰ ਸੁਰਖੀਆਂ 'ਚ ਰਹਿਣ ਵਾਲੇ ਟੀਟੂ ਬਾਣੀਆ ਮੁੜ ਤੋਂ ਚਰਚਾ 'ਚ ਆ ਗਏ ਹਨ। ਪੰਜਾਬ 'ਚ ਜ਼ਹਿਰਲੀ ਸ਼ਰਾਬ ਮਾਮਲੇ 'ਤੇ ਟੀਟੂ ਬਾਣੀਆਂ ਵੱਲੋਂ ਬੁੱਧਵਾਰ ਨੂੰ ਮੁੱਲਾਂਪੁਰ ਦਾਖਾ ਤੋਂ ਪੈਦਲ ਯਾਤਰਾ ਕੱਢੀ ਗਈ ਅਤੇ ਡੀ. ਸੀ. ਦਫ਼ਤਰ ਤੱਕ 15 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ ਗਿਆ। ਟੀਟੂ ਬਾਣੀਆ ਨੇ ਕਿਹਾ ਕਿ ਉਨ੍ਹਾਂ ਦਾ ਪੈਦਲ ਮਾਰਚ ਉਨ੍ਹਾਂ ਲੋਕਾਂ ਦੇ ਖਿਲਾਫ ਹੈ, ਜੋ ਪੁਲਸ ਤੰਤਰ 'ਚ ਹੋਣ ਦੇ ਬਾਵਜੂਦ ਸਿਆਸੀ ਆਗੂਆਂ ਦੀ ਦਲਾਲੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ, ਪਰ ਸਰਕਾਰ ਅਜੇ ਤੱਕ ਕੁੱਝ ਨਹੀਂ ਕਰ ਸਕੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੀਟੂ ਬਾਣੀਆ ਨੇ ਕਿਹਾ ਕਿ ਉਨ੍ਹਾਂ ਨੂੰ ਗਰਮੀ 'ਚ ਘੁੰਮਣ ਦਾ ਸ਼ੌਂਕ ਨਹੀਂ ਹੈ ਪਰ ਜੋ ਪ੍ਰਸ਼ਾਸਨ ਇਸ ਵੇਲੇ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ ਹੈ, ਉਸ ਦੇ ਖਿਲਾਫ਼ ਕਿਸੇ ਨਾ ਕਿਸੇ ਨੂੰ ਤਾ ਆਵਾਜ਼ ਚੁੱਕਣੀ ਪਵੇਗੀ।

ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਧਿਰ ਦੇ ਆਗੂ ਚੁੱਪ-ਚਾਪ ਬੈਠੇ ਹਨ ਕਿਉਂਕਿ ਉਨ੍ਹਾਂ ਦੀ ਵੀ ਸਰਕਾਰ ਦੇ ਹਰ ਭ੍ਰਿਸ਼ਟ ਕੰਮ 'ਚ ਮਿਲੀ-ਭੁਗਤ ਹੈ। ਟੀਟੂ ਬਾਣੀਆ ਨੇ ਕਿਹਾ ਕਿ ਉਹ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਜਗਾਓਣ ਆਏ ਹਨ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਸਮਝਣ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਟੀਟੂ ਬਾਣੀਆ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਸਾਹ ਚੱਲ ਰਹੇ ਹਨ, ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਇਸੇ ਤਰ੍ਹਾਂ ਲੜਦੇ ਰਹਿਣਗੇ। 


author

Babita

Content Editor

Related News