ਆਪਣੀ ਕਾਰ ਵੇਚਣ ਡੀ. ਸੀ. ਦਫਤਰ ਪੁੱਜੇ 'ਟੀਟੂ ਬਾਣੀਆ', ਮੰਤਰੀਆਂ ਨੂੰ ਲਾਏ ਰਗੜੇ
Saturday, Jun 27, 2020 - 04:11 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਲੋਕ ਸਭਾ ਅਤੇ ਦਾਖਾ ਤੋਂ ਚੋਣਾਂ ਲੜ ਚੁੱਕੇ ਟੀਟੂ ਬਾਣੀਆ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਆਪਣੇ ਹੀ ਢੰਗ ਨਾਲ ਵਿਰੋਧ ਕਰਨ ਲਈ ਲੁਧਿਆਣਾ ਦੇ ਡੀ. ਸੀ. ਦਫ਼ਤਰ ਪਹੁੰਚੇ ਅਤੇ ਇਸ ਦੌਰਾਨ ਆਪਣੀ ਕਾਰ ਨੂੰ ਰੱਸੀ ਬੰਨ੍ਹ ਕੇ ਉਸ ਨੂੰ ਖਿੱਚਦੇ ਵਿਖਾਈ ਦਿੱਤੇ। ਟੀਟੂ ਬਾਣੀਆ ਨੇ ਕਿਹਾ ਕਿ ਉਹ ਅੱਜ ਆਪਣੀ ਕਾਰ ਲੁਧਿਆਣਾ ਦੇ ਡੀ. ਸੀ. ਨੂੰ ਵੇਚਣ ਆਏ ਹਨ, ਉਹ ਵੀ ਡਿਸਕਾਊਂਟ 'ਤੇ।
ਇਹ ਵੀ ਪੜ੍ਹੋ : ਕਾਰਪੋਰੇਸ਼ਨ ਪੋਲੀਥੀਨ ਦੀ ਵਰਤੋਂ ਕਰਨ ਵਾਲਿਆਂ ’ਤੇ ਕਰੇਗਾ ਸਖਤੀ
ਸਾਡੀ ਟੀਮ ਵੱਲੋਂ ਜਦੋਂ ਟੀਟੂ ਬਾਣੀਆਂ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਹ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਬਾਕੀ ਲੀਡਰਾਂ ਨੂੰ ਲਾਹਣਤਾਂ ਪਾਉਂਦੇ ਵਿਖਾਈ ਦਿੱਤੇ। ਟੀਟੂ ਬਾਣੀਆ ਨੇ ਕਿਹਾ ਕਿ ਉਹ ਅੱਜ ਆਪਣੀ ਕਾਰ ਲੁਧਿਆਣਾ ਦੇ ਡੀ. ਸੀ. ਨੂੰ ਵੇਚਣ ਆਏ ਹਨ ਕਿਉਂਕਿ ਉਹ ਤਾਂ ਇਸ ਦਾ ਖਰਚਾ ਚੁੱਕ ਨਹੀਂ ਸਕਦੇ। ਟੀਟੂ ਬਾਣੀਏ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਪਾਰਟੀਆਂ ਮਿਲੀ-ਭੁਗਤ ਦੇ ਨਾਲ ਦੇਸ਼ ਦੀ ਜਨਤਾ ਨੂੰ ਲੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਤਾਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਵਿਖਾਈ ਹੀ ਨਹੀਂ ਦਿੰਦੇ, ਉਨ੍ਹਾਂ ਦੀ ਬੈਟਰੀ ਵੀ ਚਾਰਜ ਨਹੀਂ ਹੁੰਦੀ ਕਿ ਉਹ ਲੋਕਾਂ ਦੇ ਮਸਲੇ ਚੁੱਕ ਸਕਣ। ਟੀਟੂ ਬਾਣੀਆ ਨੇ ਕਿਹਾ ਕਿ ਮਹਿੰਗਾਈ ਹੱਦ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਹੁਤ ਉੱਪਰ ਪਹੁੰਚ ਗਈਆਂ ਹਨ ਪਰ ਸਰਕਾਰਾਂ ਇਸ 'ਤੇ ਖਾਮੋਸ਼ ਹਨ।
ਇਹ ਵੀ ਪੜ੍ਹੋ : ...ਹੁਣ 1500 ਰੁਪਏ 'ਚ ਹੋਵੇਗਾ 'ਕੋਰੋਨਾ ਟੈਸਟ', 15 ਸ਼ਹਿਰਾਂ 'ਚ ਸ਼ੁਰੂ ਹੋਈ ਸਹੂਲਤ