ਢੋਲ ਦੇ ਡਗੇ ਨਾਲ ਬਰਫੀ ਵੰਡ ਹਾਰ ਦਾ ਜਸ਼ਨ ਮਨਾਵੇਗਾ 'ਟੀਟੂ ਬਾਣੀਆ' (ਵੀਡੀਓ)
Thursday, Oct 24, 2019 - 01:24 PM (IST)
ਦਾਖਾ : ਦਾਖਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜ਼ਿਮਨੀ ਚੋਣ ਲੜਨ ਵਾਲਾ ਟੀਟੂ ਬਾਣੀਆ ਢੋਲ ਦੇ ਡਗੇ 'ਤੇ ਬਰਫੀ ਵੰਡ ਕੇ ਆਪਣੀ ਹਾਰ ਦਾ ਜਸ਼ਨ ਮਨਾਵੇਗਾ। ਟੀਟੂ ਬਾਣੀਆ ਨੇ ਆਪਣੀ ਹਾਰ ਨੂੰ ਦੇਖਦੇ ਹੋਏ ਲੱਡੂਆਂ ਦੀ ਥਾਂ ਬਰਫੀ ਵੰਡਣ ਦੀ ਤਿਆਰੀ ਕੀਤੀ ਹੈ। ਟੀਟੂ ਬਾਣੀਆ ਨੇ ਜਿੱਥੇ ਕੈਪਟਨ ਸਰਕਾਰ 'ਤੇ ਤੰਜ ਕੱਸੇ ਹਨ, ਉੱਥੇ ਹੀ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਦੇ ਹੱਕ 'ਚ ਵੀ ਗੱਲ ਕੀਤੀ ਹੈ। ਦੱਸ ਦੇਈਏ ਕਿ ਟੀਟੂ ਬਾਣੀਆ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਦਾ ਚਾਹਵਾਨ ਸੀ ਪਰ ਉਸ ਨੂੰ ਇਹ ਟਿਕਟ ਨਹੀਂ ਮਿਲ ਸਕੀ।