ਟੀਟੂ ਬਾਣੀਆ ਵੀ ਲੜੇਗਾ ਲੋਕ ਸਭਾ ਚੋਣ, ਅੱਜ ਬੈਂਡ ਵਾਜਿਆਂ ਨਾਲ ਨਾਮਜ਼ਦਗੀ ਪੱਤਰ ਕਰਨ ਗਿਆ ਦਾਖਲ

Thursday, May 09, 2024 - 10:55 AM (IST)

ਟੀਟੂ ਬਾਣੀਆ ਵੀ ਲੜੇਗਾ ਲੋਕ ਸਭਾ ਚੋਣ, ਅੱਜ ਬੈਂਡ ਵਾਜਿਆਂ ਨਾਲ ਨਾਮਜ਼ਦਗੀ ਪੱਤਰ ਕਰਨ ਗਿਆ ਦਾਖਲ

ਮੁੱਲਾਂਪੁਰ ਦਾਖਾ (ਕਾਲੀਆ) : ਲੋਕ ਸਭਾ ਸੀਟ ਲੁਧਿਆਣਾ ਤੋਂ ਜੈ ਪ੍ਰਕਾਸ਼ ਟੀਟੂ ਬਾਣੀਆ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ ਜਿਸ ਲਈ ਨਾਮਜ਼ਦਗੀ ਪੱਤਰ ਅੱਜ 9 ਮਈ ਨੂੰ ਮੁੱਲਾਂਪੁਰ ਤੋਂ ਆਪਣੇ ਸਾਥੀਆਂ ਸਮੇਤ ਬੈਂਡ ਵਾਜਿਆਂ ਨਾਲ ਪੱਟਾਂ 'ਤੇ ਥਾਪੀ ਮਾਰ ਕੇ ਜੇਤੂ ਚਿੰਨ੍ਹ ਬਣਾ ਕੇ ਲੁਧਿਆਣਾ ਡੀ.ਸੀ. ਦਫਤਰ ਵਿਖੇ ਦਾਖਲ ਕਰਨ ਲਈ ਰਵਾਨਾ ਹੋਇਆ । ਇਥੇ ਦੱਸਣਯੋਗ ਹੈ ਕਿ ਲੋਕ ਮੁੱਦਿਆਂ ਨੂੰ ਉਠਾਉਣ ਵਾਲਾ ਟੀਟੂ ਬਾਣੀਆ ਦੋ ਵਾਰ ਪਹਿਲਾਂ ਵੀ 2014 ਅਤੇ 2019 ਵਿਚ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮਾਈ ਕਰ ਚੁੱਕਾ ਹੈ ਅਤੇ ਤੀਸਰੀ ਵਾਰ ਫਿਰ ਚੋਣ ਮੈਦਾਨ ਵਿੱਚ ਕੁੱਦ ਰਿਹਾ ਹੈ। 

ਇਸ ਨੇ 2019 ਵਿਚ ਵਿਧਾਨ ਸਭਾ ਹਲਕਾ ਦਾਖਾ ਤੋਂ ਵੀ ਚੋਣ ਲੜੀ ਸੀ। ਭਾਵੇਂ ਕਿ ਇਸ ਦੀ ਤਿੰਨ ਵਾਰ ਜ਼ਮਾਨਤ ਜ਼ਬਤ ਹੋ ਚੁੱਕੀ ਹੈ ਪਰ ਇਸਦਾ ਚੋਣ ਲੜਨ ਦਾ ਜਜ਼ਬਾ ਅੱਜ ਵੀ ਬਰਕਰਾਰ ਹੈ ਅਤੇ ਹੁਣ 2024 ਵਿਚ ਮੁੜ ਆਪਣੀ ਕਿਸਮਤ ਅਜ਼ਮਾਈ ਕਰ ਰਿਹਾ ਹੈ। ਟੀਟੂ ਬਾਣੀਏ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਸੱਤਾ ਦਾ ਰਾਜ ਭਾਗ ਭੋਗ ਚੁੱਕੇ ਜੁਮਲਾਬਾਜ਼ਾਂ ਤੋਂ ਹਟ ਕੇ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟਾਂ ਪਾਉਣ ਦਾ ਸੁਨੇਹਾ ਵੀ ਦਿੱਤਾ।


author

Gurminder Singh

Content Editor

Related News