ਚੜ੍ਹਦੀ ਸਵੇਰ ਗਰੀਬ ਪਰਿਵਾਰ 'ਤੇ ਵਰ੍ਹਿਆ ਕਹਿਰ, ਝੁੱਗੀ 'ਤੇ ਪਲਟਿਆ ਬੱਜਰੀ ਨਾਲ ਭਰਿਆ ਟਿੱਪਰ

01/20/2021 12:42:37 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜਲੇ ਪਿੰਡ ਗੜ੍ਹੀ ਤਰਖਾਣਾ ਵਿਖੇ ਚੜ੍ਹਦੀ ਸਵੇਰ ਨੇ ਗਰੀਬ ਪਰਿਵਾਰ ’ਤੇ ਕਹਿਰ ਵਰ੍ਹਾਇਆ। ਇਸ ਪਰਿਵਾਰ ਦੀ ਝੁੱਗੀ ’ਤੇ ਟਿੱਪਰ ਪਲਟਣ ਕਾਰਣ ਉਸ 'ਚ ਸੁੱਤੀ ਪਈ ਕੁੜੀ ਸੁਲੇਖਾ (10) ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਨਾਨਾ-ਨਾਨੀ ਜਖ਼ਮੀਂ ਹੋ ਗਏ।

ਇਹ ਵੀ ਪੜ੍ਹੋ : ਅੰਦੋਲਨ ਦਰਮਿਆਨ 'ਕਿਸਾਨਾਂ' 'ਚ ਵੱਧ ਰਿਹੈ ਤਣਾਅ, ਬਲੱਡ ਪ੍ਰੈਸ਼ਰ ਪੁੱਜਾ 250 ਤੋਂ ਪਾਰ, ਸ਼ੂਗਰ ਬੇਕਾਬੂ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਹੋਣ ਕਾਰਣ ਇਸ ਦਾ ਚਾਲਕ ਰਸਤੇ ਤੋਂ ਭਟਕ ਗਿਆ ਅਤੇ ਨਾਲ ਲੱਗਦੇ ਲਿੰਕ ਰੋਡ ਵੱਲ ਮੁੜ ਗਿਆ। ਧੁੰਦ ਕਾਰਣ ਉਸ ਦਾ ਟਿੱਪਰ ਦਰੱਖਤ ਨਾਲ ਟਕਰਾ ਕੇ ਸੰਤੁਲਨ ਗੁਆ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗਰੀਬ ਪਰਿਵਾਰ ਦੀ ਝੁੱਗੀ ’ਤੇ ਜਾ ਪਲਟਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਸਾਲ ਵੱਖਰੇ ਤਰੀਕੇ ਨਾਲ ਹੋਣਗੇ 'ਗਣਤੰਤਰ ਦਿਹਾੜੇ' ਦੇ ਪ੍ਰੋਗਰਾਮ

PunjabKesari

ਟਿੱਪਰ 'ਚ ਲੱਦੀ ਬੱਜਰੀ ਝੁੱਗੀ ’ਚ ਸੁੱਤੇ ਗਰੀਬ ਪਰਿਵਾਰ ’ਤੇ ਜਾ ਡਿਗੀ, ਜਿਸ ਕਾਰਣ ਉਸ 'ਚ ਸੁੱਤੀ ਪਈ ਕੁੜੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਉਸ ਹੇਠਾਂ ਦੱਬ ਗਏ। ਟਿੱਪਰ ਪਲਟਣ ਕਾਰਣ ਉੱਥੇ ਹਾਹਾਕਾਰ ਮਚ ਗਈ ਅਤੇ ਨਾਲ ਹੀ ਝੁੱਗੀ ’ਚ ਰਹਿੰਦੇ ਹੋਰ ਪਰਵਾਸੀ ਮਜ਼ਦੂਰਾਂ ਵੱਲੋਂ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬੱਜਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ ਗਿਆ, ਜਦੋਂ ਕਿ ਬੱਚੀ ਸੁਲੇਖਾ ਦੀ ਦਮ ਘੁੱਟਣ ਕਾਰਣ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੱਧੀਂ ਰਾਤੀਂ ਅੰਦਰ ਵੜਿਆ ਨੌਜਵਾਨ, ਖੁਫ਼ੀਆ ਏਜੰਸੀਆਂ ਦੀ ਵਧੀ ਚਿੰਤਾ

ਜਖ਼ਮੀਂ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਪੁਲਸ ਵੱਲੋਂ ਮ੍ਰਿਤਕ ਸੁਲੇਖਾ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਸੰਘਣੀ ਧੁੰਦ ਕਾਰਨ ਸੂਬੇ 'ਚ ਵਾਪਰ ਰਹੇ ਦਰਦਨਾਕ ਹਾਦਸਿਆਂ ਬਾਰੇ ਦਿਓ ਰਾਏ


Babita

Content Editor

Related News