ਡਰਾਈਵਰ ਨੂੰ ਆਈ ਝਪਕੀ, ਬੇਕਾਬੂ ਹੋ ਚੈੱਕ ਪੋਸਟ ਨਾਲ ਜਾ ਟਕਰਾਇਆ ਟਿੱਪਰ

Wednesday, Oct 11, 2023 - 01:13 AM (IST)

ਡਰਾਈਵਰ ਨੂੰ ਆਈ ਝਪਕੀ, ਬੇਕਾਬੂ ਹੋ ਚੈੱਕ ਪੋਸਟ ਨਾਲ ਜਾ ਟਕਰਾਇਆ ਟਿੱਪਰ

ਗੁਰਦਾਸਪੁਰ (ਹਰਮਨ, ਵਿਨੋਦ) : ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਇਕ ਟਿੱਪਰ ਡਰਾਈਵਰ ਨੂੰ ਝਪਕੀ ਆਉਣ ਕਾਰਨ ਟਿੱਪਰ ਦਾ ਸੰਤੁਲਨ ਵਿਗੜ ਗਿਆ, ਜੋ ਬੱਬਰੀ ਸਥਿਤ ਪੁਲਸ ਦੀ ਚੈੱਕ ਪੋਸਟ ਨਾਲ ਟਕਰਾ ਗਿਆ, ਜਿਸ ਕਾਰਨ ਚੈੱਕ ਪੋਸਟ ਢਹਿ-ਢੇਰੀ ਹੋ ਗਈ। ਹਾਦਸੇ ’ਚ ਕੋਈ ਵੀ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ, 1 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

ਇਸ ਸਬੰਧੀ ਟਿੱਪਰ ਚਾਲਕ ਹਰਪਾਲ ਸਿੰਘ ਵਾਸੀ ਮਾਲੇਰਕੋਟਲਾ ਨੇ ਦੱਸਿਆ ਕਿ ਉਹ ਅਜਨਾਲਾ ਵਿਖੇ ਕ੍ਰੈਸ਼ਰ ਲਾ ਕੇ ਵਾਪਸ ਮਾਲੇਰਕੋਟਲਾ ਜਾ ਰਿਹਾ ਸੀ। ਇਸ ਦੌਰਾਨ ਰਸਤੇ ’ਚ ਜਦੋਂ ਉਹ ਬੱਬਰੀ ਬਾਈਪਾਸ ਨੇੜੇ ਪਹੁੰਚਿਆ ਤਾਂ ਗੁਰਦਾਸਪੁਰ ਬੱਬਰੀ ਬਾਈਪਾਸ ਚੌਕ ਦੇ ਨਾਕੇ ਤੋਂ ਥੋੜ੍ਹਾ ਪਿੱਛੇ ਅਚਾਨਕ ਉਸ ਨੂੰ ਨੀਂਦ ਦੀ ਝਪਕੀ ਆ ਗਈ। ਜਦੋਂ ਤੱਕ ਉਹ ਸੰਭਲਦਾ, ਟਿੱਪਰ ਚੌਕ ’ਚ ਬਣੀ ਚੈੱਕ ਪੋਸਟ ’ਤੇ ਚੜ੍ਹ ਚੁੱਕਿਆ ਸੀ, ਜਿਸ ਕਾਰਨ ਚੈੱਕ ਪੋਸਟ ਲਗਭਗ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਪਰ ਗਨੀਮਤ ਇਹ ਰਹੀ ਕਿ ਉਸ ਵੇਲੇ ਉਸ ਦੇ ਅੰਦਰ ਕੋਈ ਪੁਲਸ ਮੁਲਾਜ਼ਮ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ: ਸਚਿਨ ਥਾਪਨ ਨੂੰ 23 ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਜੇਲ੍ਹ

ਬੱਬਰੀ ਨਾਕੇ ’ਤੇ ਮੌਜੂਦ ਏਐੱਸਆਈ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਉਹ ਬੱਬਰੀ ਚੌਕੀ ਨਾਕੇ ’ਤੇ ਮੌਜੂਦ ਸੀ ਕਿ ਇਕ ਟਿੱਪਰ ਬੇਕਾਬੂ ਹੋ ਕੇ ਚੌਕ ’ਚ ਬਣੀ ਛੋਟੀ ਪੁਲਸ ਚੈੱਕ ਪੋਸਟ ਨਾਲ ਜਾ ਟਕਰਾਇਆ। ਟਿੱਪਰ ਦੀ ਲਪੇਟ ’ਚ ਕੋਈ ਵਿਅਕਤੀ ਤਾਂ ਨਹੀਂ ਆਇਆ ਪਰ ਚੌਕੀ ਪੂਰੀ ਤਰ੍ਹਾਂ ਢਹਿ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News