ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ, ਦੋ ਜ਼ਖਮੀ

Monday, Jan 18, 2021 - 04:20 PM (IST)

ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ, ਦੋ ਜ਼ਖਮੀ

ਗੁਰਦਾਸਪੁਰ (ਹਰਮਨ)- ਤਿੱਬੜ ਥਾਣੇ ਅਧੀਨ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰੋਡ 'ਤੇ ਡੱਲਾ ਗੋਰੀਆ ਮੋੜ 'ਤੇ ਇਕ ਟਿੱਪਰ ਅਤੇ ਮੋਟਰਸਾਈਕਲ ਵਿਚ ਹੋਈ ਦੁਰਘਟਨਾ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨਾਂ ਦੀਆਂ ਲੱਤਾਂ ਟੁੱਟ ਗਈਆਂ। ਇਸ ਕਾਰਨ ਤਿੱਬੜ ਥਾਣੇ ਦੀ ਪੁਲਸ ਨੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਵੇਕ ਪੁੱਤਰ ਰਾਮ ਆਸਰੀ ਵਾਸੀ ਤਿੱਬੜ ਨੇ ਦੱਸਿਆ ਕਿ ਉਹ ਕਾਹਨੂੰਵਾਨ ਵਿਖੇ ਮੋਟਰਸਾਈਕਲ ਏਜੰਸੀ ਵਿਚ ਕੰਮ ਕਰਦਾ ਹੈ ਅਤੇ 16 ਜਨਵਰੀ ਨੂੰ ਉਹ ਕਰਨ ਅਤੇ ਸੌਰਵ ਵਾਸੀ ਤਿੱਬੜ ਦੇ ਨਾਲ ਆਪਣੇ ਮੋਟਰਸਾਈਕਲ 'ਤੇ ਸਠਿਆਲੀ ਤੋਂ ਤਿੱਬੜ ਵੱਲ ਨੂੰ ਆ ਰਹੇ ਸਨ।

ਇਸ ਦੌਰਾਨ ਸ਼ਾਮ 7 ਵਜੇ ਦੇ ਕਰੀਬ ਉਹ ਪਿੰਡ ਡੱਲਾ ਗੋਰੀਆ ਮੋੜ ਨੇੜੇ ਪਹੁੰਚੇ ਤਾਂ ਟਿੱਪਰ ਨੰਬਰ ਪੀਬੀ-07-ਵਾਈ-3695 ਦੇ ਚਾਲਕ ਨੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਇਸ ਕਾਰਨ ਸੌਰਵ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮੁਦਈ ਦੀ ਇਕ ਲੱਤ ਅਤੇ ਕਰਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਸ ਦੁਰਘਟਨਾ ਤੋਂ ਬਾਅਦ ਟਿੱਪਰ ਦਾ ਡਰਾਈਵਰ ਟਿੱਪਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News