ਸਕੂਲੋਂ ਘਰ ਪਰਤ ਰਹੇ 5 ਸਾਲਾ ਬੱਚੇ ਨੂੰ ਟਿੱਪਰ ਨੇ ਦਰੜਿਆ
Friday, Oct 25, 2019 - 05:14 PM (IST)

ਕਪੂਰਥਲਾ : ਨਜ਼ਦੀਕੀ ਪਿੰਡ ਲਖਨ ਕਲਾ 'ਚ ਸਕੂਲੋਂ ਘਰ ਪਰਤ ਰਹੇ ਬੱਚੇ ਨੂੰ ਮਿੱਟੀ ਨਾਲ ਭਰੇ ਟਿੱਪਰ ਨੂੰ ਡਰਾਈਵਰ ਨੇ ਬੈਕ ਕਰਦੇ ਸਮੇਂ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਨਾਲ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਪੰਜ ਸਾਲਾ ਬੱਚਾ ਦਵਿੰਦਰ ਸਿੰਘ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ ਅਤੇ ਸਕੂਲ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ।
ਇਸ ਦੌਰਾਨ ਟਿੱਪਰ ਡਰਾਈਵਰ ਦੀ ਲਾਪਰਵਾਹੀ ਕਾਰਨ ਬੱਚਾ ਟਿੱਪਰ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।