‘ਪਹਿਲੀ ਵਾਰ ਅਜਿਹਾ ਸੈਲਾਬ ਦੇਖਿਆ, ਦਿੱਲੀ ਵੱਲ ਚੜ੍ਹਦਾ ਪੰਜਾਬ ਦੇਖਿਆ’
Thursday, Dec 24, 2020 - 01:06 PM (IST)
ਟਿਕਰੀ ਸਰਹੱਦ (ਅਸ਼ਵਨੀ ਕੁਮਾਰ) : ਟਿਕਰੀ ਸਰਹੱਦ ’ਤੇ ਜਗ੍ਹਾ-ਜਗ੍ਹਾ ਹੱਥ ਨਾਲ ਲਿਖੇ ਅਤੇ ਪ੍ਰਿੰਟ ਕਰਵਾਏ ਪੋਸਟਰ ਦਿਖਾਈ ਦਿੰਦੇ ਹਨ। ਇਨ੍ਹਾਂ ਪੋਸਟਰਾਂ ’ਤੇ ਤਰ੍ਹਾਂ-ਤਰ੍ਹਾਂ ਦੇ ਸਲੋਗਨ ਹਨ। ਕਿਸਾਨ ਜਥੇਬੰਦੀਆਂ ਮੁਤਾਬਕ ਇਨ੍ਹਾਂ ਪੋਸਟਰਾਂ ’ਤੇ ਕਿਸਾਨਾਂ ਦੇ ਮਨ ਨੂੰ ਵੀ ਉਕਰਿਆ ਗਿਆ ਹੈ। ‘ਪਹਿਲੀ ਵਾਰ ਅਜਿਹਾ ਸੈਲਾਬ ਦੇਖਿਆ, ਦਿੱਲੀ ਵੱਲ ਚੜ੍ਹਦਾ ਪੰਜਾਬ ਦੇਖਿਆ’, ਲਿਖੇ ਇਕ ਪੋਸਟਰ ਦਾ ਜ਼ਿਕਰ ਕਰਦਿਆਂ ਫਾਜ਼ਿਲਕਾ ਦੇ ਪਿੰਡ ਟਾਹਲੀ ਵਾਲਾ ਨਿਵਾਸੀ 70 ਸਾਲਾ ਕਿਸਾਨ ਹਰਕਿਸ਼ਨ ਕਹਿੰਦੇ ਹਨ ਕਿ ਇਹ ਕੇਵਲ ਸ਼ਬਦਾਂ ਦੀਆਂ ਲਾਈਨਾ ਨਹੀਂ ਹਨ, ਸਗੋਂ ਹਕੀਕਤ ਹੈ, ਕਿਉਂਕਿ ਆਪਣੀ ਪੂਰੀ ਉਮਰ ਵਿਚ ਉਨ੍ਹਾਂ ਨੇ ਇੰਨਾ ਵੱਡਾ ਅੰਦੋਲਨ ਨਹੀਂ ਦੇਖਿਆ। ਇਹ ਵੱਡਾ ਜਨਸੈਲਾਬ ਹੈ।
ਇਹ ਵੀ ਪੜ੍ਹੋ: 50 ਹਜ਼ਾਰ ਤੋਂ ਹੇਠਾਂ ਆਇਆ ਸੋਨਾ, ਚਾਂਦੀ ਵੀ ਟੁੱਟੀ, ਜਾਣੋ ਹੁਣ ਕਿੰਨੇ ਰੁਪਏ 'ਚ ਮਿਲੇਗਾ 10 ਗ੍ਰਾਮ ਗੋਲਡ
ਕੋਟਕਪੂਰਾ ਦੇ ਪਿੰਡ ਕੋਠੇਵੜਿੰਗ ਅਤੇ ਆਸਪਾਸ ਦੇ ਪਿੰਡਾਂ ਤੋਂ ਚੱਲੇ 16 ਕਿਸਾਨਾਂ ਦੇ ਇਕ ਸਮੂਹ ਨੇ ਤਾਂ ਟਿਕਰੀ ਸਰਹੱਦ ’ਤੇ ਪੂਰੇ ਤੰਬੂ ਨੂੰ ਹੱਥ ਨਾਲ ਲਿਖੇ ਪੋਸਟਰਾਂ ਨਾਲ ਭਰਿਆ ਹੋਇਆ ਹੈ। ਕਿਸਾਨ ਗੁਰਮੇਲ ਸਿੰਘ ਮੁਤਾਬਕ ਉਨ੍ਹਾਂ ਨਾਲ ਕਿਸਾਨਾਂ ਦਾ ਸਮੂਹ 27 ਨਵੰਬਰ ਨੂੰ ਘਰੋਂ ਚੱਲਿਆ ਸੀ। ਟਿਕਰੀ ਬਾਰਡਰ ’ਤੇ ਆ ਕੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਸਾਥੀਆਂ ਨੇ ਹੀ ਹੱਥ ਨਾਲ ਲਿਖੇ ਪੋਸਟਰ ਬਣਾਉਣ ਦੀ ਪਹਿਲ ਕੀਤੀ ਅਤੇ ਇਸ ਤੋਂ ਬਾਅਦ ਦੇਖਦੇ-ਦੇਖਦੇ ਸਾਰੇ ਕਿਸਾਨਾਂ ਨੇ ਸਲੋਗਨ ਲਗਾ ਦਿੱਤੇ।
ਇਹ ਵੀ ਪੜ੍ਹੋ: ਸਿਰਫ਼ 18 ਦਿਨ ’ਚ 127 ਰੁਪਏ ਤੱਕ ਮਹਿੰਗਾ ਹੋ ਗਿਆ ਆਂਡਾ, ਜਾਣੋ ਕਿਉਂ ਵੱਧ ਰਹੇ ਨੇ ਭਾਅ
ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਇਹ ਕੇਵਲ ਸਲੋਗਨ ਨਹੀਂ ਹਨ, ਸਗੋਂ ਕਿਸਾਨਾਂ ਦੇ ਮਨ ਦੀਆਂ ਭਾਵਨਾਵਾਂ ਹਨ, ਤਾਂ ਕਿ ਇੱਥੋਂ ਗੁਜਰਨ ਵਾਲੇ ਲੋਕਾਂ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਦਾ ਅਹਿਸਾਸ ਹੋ ਸਕੇ। ਅਜਿਹਾ ਇਸ ਲਈ ਵੀ ਜ਼ਰੂਰੀ ਹੋ ਗਿਆ ਹੈ, ਕਿਉਂਕਿ ਕਿਸਾਨਾਂ ’ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਕੁੱਝ ਲੋਕ ਕੂੜ ਪ੍ਰਚਾਰ ਕਰਦੇ ਹੋਏ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੇ ਹਨ। ਅਜਿਹੇ ਵਿਚ ਅਸੀਂ ਇਨ੍ਹਾਂ ਪੋਸਟਰਾਂ ਰਾਹੀਂ ਦੱਸ ਰਹੇ ਹਾਂ ਕਿ ਅਸੀ ਕਿਸਾਨ ਹਾਂ, ਅੱਤਵਾਦੀ ਨਹੀਂ।
ਇਹ ਵੀ ਪੜ੍ਹੋ: ਵੇਖੋ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ
ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਨਸ਼ੇੜੀ ਨਹੀਂ, ਅਣਖੀ ਹਨ। ਹੱਕ ਕਦੇ ਨਹੀਂ ਮਿਲਦੇ ਰੋ ਕੇ, ਇਹ ਤਾਂ ਲੈਣੇ ਪੈਂਦੇ ਖੋਹ ਕੇ। ਜੱਟਵਾਦ ਨਹੀਂ, ਵੱਖਵਾਦ ਨਹੀਂ, ਹੱਕ ਮੰਗਣੇ ਅੱਤਵਾਦ ਨਹੀਂ। ਕਿਸਾਨ ਹਾਂ, ਨਿਡਰ ਹਾਂ, ਜ਼ਿੱਦੀ ਹੀ ਬੜੇ ਹਾਂ, ਹੱਕ ਲੈਣ ਲਈ ਦਿੱਲੀਏ ਤੇਰੇ ਬੂਹੇ ’ਤੇ ਖੜ੍ਹੇ ਹਾਂ, ਜਿਹੇ ਸਲੋਗਨ ਇੱਥੇ ਆਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
ਇਹ ਵੀ ਪੜ੍ਹੋ: ਹੁਣ 50 ਲੱਖ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਨਕਦ ਭਰਨਾ ਹੋਵੇਗਾ 1% GST
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।