ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼, ਟਿੱਕਰੀ ਬਾਰਡਰ ’ਤੇ ਸ਼ੱਕੀ ਬੀਬੀ ਕਾਬੂ
Sunday, Jan 24, 2021 - 09:24 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਟਿੱਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਰਾਤ ਦੌਰਾਨ ਇਕ ਸ਼ੱਕੀ ਔਰਤ ਨੂੰ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਗਿਆ ਹੈ। ਇਸਦੀ ਜਾਣਕਾਰੀ ਦਿੰਦਿਆਂ ਜ਼ੀਰਾ ਸਬ-ਡਵੀਜ਼ਨ ਨਾਲ ਸਬੰਧਤ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਦੱਸਿਆ ਕਿ ਅੰਦੋਲਨ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਆਈ ਔਰਤ ਨੂੰ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਗਿਆ ਹੈ। ਇਸ ਦੌਰਾਨ ਬੀਬੀ ਦਰਸ਼ਨ ਕੌਰ ਨੇ ਦੱਸਿਆ ਕਿ ਰਾਤ ਦੌਰਾਨ ਜਦ ਉਹ ਰੌਲਾ ਸੁਣ ਕੇ ਬਾਹਰ ਆਈ ਤਾਂ ਇਕ ਔਰਤ ਧਰਨੇ ਵਿਚ ਆ ਕੇ ਆਪਣੇ ਕੱਪੜੇ ਪਾੜ ਕੇ ਲਾਹ ਕੇ ਸੁੱਟ ਰਹੀ ਸੀ ਤੇ ਸ਼ੋਰ ਸ਼ਰਾਬਾ ਕਰ ਰਹੀ ਸੀ। ਦਰਸ਼ਨ ਕੌਰ ਨੇ ਦੱਸਿਆ ਕਿ ਜਦੋਂ ਤੱਕ ਪੁਲਸ ਨਹੀ ਆਈ, ਉਸ ਨੂੰ ਮੇਰੇ ਵੱਲੋਂ ਕਾਬੂ ਕਰਕੇ ਰੱਖਿਆ ਗਿਆ ਤੇ ਉਸ ਨੂੰ ਪੁਲਸ ਫੜ ਕੇ ਲੈ ਗਈ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ
ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਵੱਲੋਂ ਜੋ ਸਾਜ਼ਿਸ਼ਾ ਰਚੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਕਦੇ ਵੀ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ ਤੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪ੍ਰੇਡ ਇਤਿਹਾਸਿਕ ਸ਼ਾਂਤੀਮਈ ਢੰਗ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਧਰਨੇ ਵਿਚ ਆਈਆਂ ਬੀਬੀਆਂ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਿਚ ਬਹੁਤ ਸਹਿਯੋਗ ਦੇ ਰਹੀਆਂ ਹਨ ਤੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਕਰਕੇ ਜਿਥੇ ਕਿਸਾਨੀ ਖਤਰੇ ਵਿਚ ਪੈ ਗਈ ਹੈ, ਉਥੇ ਹੀ ਇਸ ਅੰਦੋਲਨ ਦੌਰਾਨ ਹਰਿਆਣੇ ਦੇ ਕਿਸਾਨਾਂ ਨਾਲ ਸਾਡਾ ਵੀਰ ਭਰਾਵਾਂ ਵਾਲਾ ਪਿਆਰ ਬਣ ਗਿਆ ਹੈ, ਜਿਸ ਨਾਲ ਸਾਡੀਆਂ ਆਪਸ ਵਿਚ ਰਿਸ਼ਤੇਦਾਰੀਆਂ ਵੀ ਬਣਨਗੀਆਂ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨੀ ਅੰਦੋਲਨ 'ਚ ਸ਼ਾਮਲ ਇਕ ਹੋਰ ਕਿਸਾਨ ਨੇ ਨਿਗਲਿਆ ਜ਼ਹਿਰ
ਇਸ ਮੌਕੇ ਬਲਦੇਵ ਸਿੰਘ ਸਰਾਂ ਤਲਵੰਡੀ ਭਾਈ, ਬਲਵਿੰਦਰ ਸਿੰਘ ਮਰਖਾਈ, ਬਲਜੀਤ ਸਿੰਘ ਮੀਹਾਂ ਸਿੰਘ ਵਾਲਾ, ਗੁਰਵਿੰਦਰ ਸਿੰਘ, ਸੁਖਮੰਦਰ ਸਿੰਘ, ਤਲਵੰਡੀ ਭਾਈ, ਗੁਰਚਰਨ ਸਿੰਘ ਭੰਬਾ ਲੰਡਾ, ਸੁਖਮੰਦਰ ਸਿੰਘ ਤਲਵੰਡੀ ਭਾਈ, ਗੁਰਜਿੰਦਰ ਸਿੰਘ ਭੂਨਾ (ਹਰਿਆਣਾ), ਲਖਮੀਰ ਸਿੰਘ, ਮੱਖਣ ਸਿੰਘ ਅਲੀਪੁਰ, ਸਰਵਨ ਸਿੰਘ ਰਟੋਲ ਆਦਿ ਕਿਸਾਨ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਟਰੈਕਟਰ ਪਰੇਡ ਨੂੰ ਲੈ ਕੇ ਕੀ ਹੈ ਕਿਸਾਨਾਂ ਦਾ ਮਾਸਟਰ ਪਲਾਨ, ਗੁਰਨਾਮ ਚਢੂਨੀ ਨੇ ਆਖੀਆਂ ਵੱਡੀਆਂ ਗੱਲਾਂ