ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਕਿਸਾਨ ਨੂੰ ਪਿਆ ਅਧਰੰਗ ਦਾ ਦੌਰਾ, ਹਾਲਤ ਗੰਭੀਰ

Sunday, Jun 06, 2021 - 02:07 PM (IST)

ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਕਿਸਾਨ ਨੂੰ ਪਿਆ ਅਧਰੰਗ ਦਾ ਦੌਰਾ, ਹਾਲਤ ਗੰਭੀਰ

ਮਲੌਦ (ਇਕਬਾਲ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਦੇ ਕਨਵੀਨਰ ਲਖਵਿੰਦਰ ਸਿੰਘ ਉਕਸੀ, ਬਲਜਿੰਦਰ ਸਿੰਘ ਦੁਧਾਲ ਅਤੇ ਜਗਤਾਰ ਸਿੰਘ ਚੋਮੋਂ ਨੇ ਦੱਸਿਆ ਕਿ 4 ਜੂਨ ਨੂੰ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਸਵੇਰੇ 4 ਵਜੇ ਦੁਧਾਲ ਦੇ ਕਿਸਾਨ ਪਿੰਡ ਨੂੰ ਵਾਪਸ ਆ ਰਹੇ ਸਨ ਕਿ ਹਰਿਆਣਾ ਦੇ ਸ਼ਹਿਰ ਕਰਨਾਲ ਕੋਲ ਕਿਸਾਨ ਪਰਮਜੀਤ ਸਿੰਘ ਦੁਧਾਲ ਨੂੰ ਅਧਰੰਗ ਦਾ ਦੌਰਾ ਪੈ ਗਿਆ। ਜਿਸ ਨੂੰ ਕਰਨਾਲ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ 4 ਘੰਟੇ ਦੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਮੁੜ ਅਟੈਕ ਹੋ ਗਿਆ ਅਤੇ ਕਿਸਾਨ ਪਰਮਜੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਪਰਮਜੀਤ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਪਤਲੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨੀ ਘੋਲ ਦੌਰਾਨ ਬਿਮਾਰ ਹੋਏ ਕਿਸਾਨ ਪਰਮਜੀਤ ਸਿੰਘ ਦੇ ਇਲਾਜ ਦਾ ਖਰਚ ਸਰਕਾਰ ਦੇਵੇ।


author

Gurminder Singh

Content Editor

Related News