ਚੰਡੀਗ਼ੜ੍ਹ ਦਾ ਜੈਪਨੀਜ਼ ਗਾਰਡਨ ਬਣਿਆ 'ਟਿਕ-ਟਾਕ ਗਾਰਡਨ'

Monday, Feb 17, 2020 - 11:53 AM (IST)

ਚੰਡੀਗ਼ੜ੍ਹ ਦਾ ਜੈਪਨੀਜ਼ ਗਾਰਡਨ ਬਣਿਆ 'ਟਿਕ-ਟਾਕ ਗਾਰਡਨ'

ਚੰਡੀਗੜ੍ਹ (ਆਕ੍ਰਿਤੀ) : ਸੋਸ਼ਲ ਮੀਡੀਆ ਪਲੇਟਫਾਰਮ 'ਟਿਕ-ਟਾਕ' ਦਾ ਕ੍ਰੇਜ਼ ਨੌਜਵਾਨਾਂ 'ਚ ਲਗਾਤਾਰ ਵਧ ਰਿਹਾ ਹੈ। ਇਸ ਦੇ ਜ਼ਰੀਏ ਹੀ ਕਈ ਲੋਕ ਆਪਣਾ ਮੁਕਾਮ ਹਾਸਲ ਕਰ ਚੁੱਕੇ ਹਨ ਅਤੇ ਬਾਲੀਵੁੱਡ 'ਚ ਵੀ ਦਸਤਕ ਦੇ ਚੁੱਕੇ ਹਨ। ਸ਼ਹਿਰ 'ਚ ਸਿਟੀ ਬਿਊਟੀਫੁੱਲ ਦਾ ਫੇਮਸ 'ਜੈਪਨੀਜ਼ ਗਾਰਡਨ' ਹੁਣ ਟਿਕ-ਟਾਕ ਗਾਰਡਨ ਬਣਦਾ ਜਾ ਰਿਹਾ ਹੈ। ਇੱਥੇ ਹਰ ਐਤਵਾਰ ਛੁੱਟੀ ਦਾ ਮਜ਼ਾ ਲੈਣ ਲਈ ਮੁੰਡੇ-ਕੁੜੀਆਂ ਆਪਣੇ ਦੋਸਤਾਂ ਨਾਲ ਟਿਕ-ਟਾਕ ਵੀਡੀਓਜ਼ ਬਣਾਉਣ ਆਉਂਦੇ ਹਨ।

ਕੋਈ ਵੀਡੀਓ ਬਣਾ ਰਿਹਾ ਹੈ ਤਾਂ ਕੋਈ ਬਾਲੀਵੁੱਡ ਦੇ ਗਾਣਿਆਂ ਨੂੰ ਰੀ-ਕ੍ਰੀਏਟ ਕਰਨ 'ਚ ਲੱਗਾ ਦਿਖਾਈ ਦਿੰਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਇਹ ਗਾਰਡਨ ਉਨ੍ਹਾਂ ਦਾ ਸਭ ਤੋਂ ਮਨਪਸੰਦ ਗਾਰਡਨ ਹੈ। ਨੌਜਵਾਨਾਂ ਨੇ ਦੱਸਿਆ ਕਿ ਬੋਰਡ ਦੇ ਇਮਤਿਹਾਨ ਹੋਣ ਕਾਰਨ ਅਜੇ ਘੱਟ ਲੋਕ ਇੱਥੇ ਆ ਰਹੇ ਹਨ ਪਰ ਟਿਕ-ਟਾਕ ਲਈ ਜੈਪਨੀਜ਼ ਗਾਰਡਨ ਸਭ ਨੂੰ ਪਸੰਦ ਹੈ।
 


author

Babita

Content Editor

Related News