ਟਿੱਡੀ ਦਲ 1 ਦਿਨ 'ਚ 35 ਹਜ਼ਾਰ ਬੰਦਿਆਂ ਦੀ ਖਾ ਜਾਂਦਾ ਹੈ ਖੁਰਾਕ (ਵੀਡੀਓ)
Saturday, May 30, 2020 - 03:29 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਨਾਲ-ਨਾਲ ਹੁਣ ਟਿੱਡੀ ਦਲ ਦਾ ਖਤਰਾ ਵੀ ਭਾਰਤ ਉੱਪਰ ਮੰਡਰਾਉਣ ਲੱਗਾ ਹੈ। ਟਿੱਡੀ ਦਲ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਹੈਕਟੇਅਰ ਫ਼ਸਲ ਖ਼ਰਾਬ ਕਰ ਚੁੱਕਾ ਹੈ। ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ’ਤੇ ਵੀ ਇਸ ਦਾ ਖਤਰਾ ਮੰਡਰਾਉਣ ਲੱਗਾ ਹੈ। ਇੱਕ ਟਿੱਡੀ ਦਾ ਵਜ਼ਨ ਸਿਰਫ ਦੋ ਗ੍ਰਾਮ ਹੀ ਹੁੰਦਾ ਹੈ ਅਤੇ ਇਹ ਆਪਣੇ ਭਾਰ ਜਿੰਨਾ ਹੀ ਖਾਂਦੀ ਹੈ ਪਰ ਇਹ ਝੁੰਡ ’ਚ ਹਮਲਾ ਕਰਦੀ ਹੈ। ਇਨ੍ਹਾਂ ਦਾ ਝੁੰਡ ਇੱਕ ਕਿਲੋਮੀਟਰ ਦੇ ਦਾਇਰੇ ਤੋਂ ਲੈ ਕੇ ਸੈਂਕੜੇ ਕਿਲੋਮੀਟਰ ਤੱਕ ਵੀ ਹੋ ਸਕਦਾ ਹੈ। ਇੱਕ ਕਿਲੋਮੀਟਰ 'ਚ ਫੈਲਿਆ ਟਿੱਡੀ ਦਲ ਦਾ ਝੁੰਡ ਇੱਕ ਦਿਨ 'ਚ 35 ਹਜ਼ਾਰ ਲੋਕਾਂ ਦੇ ਖਾਣ ਜਿੰਨਾਂ ਖਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
ਇਸੇ ਸਾਲ ਦੇ ਸ਼ੁਰੂ ਵਿੱਚ ਟਿੱਡੀ ਦਲ ਨੇ ਅਫਰੀਕੀ ਦੇਸ਼ ਕੀਨੀਆ ਵਿੱਚ ਵੀ ਬਹੁਤ ਤਬਾਹੀ ਕੀਤੀ ਹੈ। ਉਥੇ ਹੀ 70 ਸਾਲਾਂ ’ਚ ਇਹ ਪਹਿਲੀ ਵਾਰ ਇੰਨਾ ਖਤਰਨਾਕ ਹਮਲਾ ਹੈ। ਆਮ ਤੌਰ ’ਤੇ ਇਹ ਟਿੱਡੀਆਂ ਅਜਿਹੀ ਥਾਂ ’ਤੇ ਹੁੰਦੀਆਂ ਹਨ, ਜਿੱਥੇ ਪੂਰੇ ਸਾਲ ਵਿੱਚ 200 ਮਿਲੀ ਮੀਟਰ ਤੋਂ ਘੱਟ ਮੀਂਹ ਪਵੇ। ਇਸ ਲਈ ਇਹ ਪੱਛਮੀ ਅਫਰੀਕਾ, ਈਰਾਨ ਅਤੇ ਏਸ਼ੀਆਈ ਦੇਸ਼ਾਂ ਵਿੱਚ ਜ਼ਿਆਦਾ ਹੁੰਦੀਆਂ ਹਨ। ਭਾਰਤ ’ਚ ਇਹ ਟਿੱਡੀਆਂ ਪਾਕਿਸਤਾਨ ਤੋਂ ਹੁੰਦੀਆਂ ਹੋਈਆਂ ਆਉਂਦੀਆਂ ਹਨ। ਇਸ ਸਾਲ ਫਰਵਰੀ ’ਚ ਟਿੱਡਿਆਂ ਦੇ ਹਮਲੇ ਕਾਰਨ ਪਾਕਿਸਤਾਨ ਨੇ ਨੈਸ਼ਨਲ ਐਮਰਜੈਂਸੀ ਐਲਾਨ ਦਿੱਤੀ ਸੀ। ਇਸ ਤੋਂ ਬਾਅਦ 11 ਅਪ੍ਰੈਲ ਤੋਂ ਇਹ ਟਿੱਡੀਆਂ ਭਾਰਤ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਸਨ।
ਇਹ ਰੇਗਿਸਤਾਨੀ ਟਿੱਡੇ ਪ੍ਰਜਨਣ ਲਈ ਰੇਤੀਲਾ ਇਲਾਕਾ ਪਸੰਦ ਕਰਦੇ ਹਨ।
ਪੜ੍ਹੋ ਇਹ ਵੀ ਖਬਰ - ‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ
ਇਨ੍ਹਾਂ ਦਾ ਪ੍ਰਜਣਨ ਕਾਲ ਜੂਨ-ਜੁਲਾਈ ਤੋਂ ਅਕਤੂਬਰ-ਨਵੰਬਰ ਤੱਕ ਹੁੰਦਾ ਹੈ। ਇੱਕ ਢਿੱਡੀ ਇੱਕ ਵਾਰ ’ਚ ਡੇਢ ਸੌ ਅੰਡੇ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਟਿੱਡੀਆਂ ਬੜੀ ਤੇਜ਼ੀ ਨਾਲ ਵਧਦੀਆਂ ਹਨ। ਇਨ੍ਹਾਂ ਦੀ ਪਹਿਲੀ ਪੀੜ੍ਹੀ 16 ਗੁਣਾ, ਦੂਜੀ ਪੀੜ੍ਹੀ 400 ਗੁਣਾਂ ਅਤੇ ਤੀਜੀ ਪੀੜ੍ਹੀ 16 ਹਜ਼ਾਰ ਗੁਣਾਂ ਤੋਂ ਵੀ ਵੱਧ ਜਾਂਦੀ ਹੈ। ਵਿਸ਼ਵ ਬੈਂਕ ਨੇ ਇਸ ਸਾਲ ਦੇ ਅੰਤ ਤੱਕ ਟਿੱਡਿਆਂ ਦੇ ਹਮਲੇ ਕਰਕੇ ਕੀਨੀਆ ਵਿਚ 8.5 ਅਰਬ ਡਾਲਰ, ਯਾਨੀ ਕਿ 63 ਹਜ਼ਾਰ 750 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਹੈ। ਕੀਨੀਆ ਤੋਂ ਇਲਾਵਾ ਇਸ ਸਾਲ ਇਥੋਪੀਆ ਅਤੇ ਸੋਮਾਲੀਆ ’ਚ ਵੀ 25 ਸਾਲ ਦਾ ਸਭ ਤੋਂ ਖਤਰਨਾਕ ਹਮਲਾ ਹੋਇਆ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਵਾਇਰਲ ਹੋ ਰਹੀ ਇਸ ਤਸਵੀਰ ਦੇ ਪਿੱਛੇ ਦਾ ਅਸਲੀ ਸੱਚ (ਵੀਡੀਓ)
ਫਸਲਾਂ ਨੂੰ ਟਿੱਡਿਆਂ ਤੋਂ ਬਚਾਉਣ ਦਾ ਵਿਗਿਆਨਕ ਤਰੀਕਾ ਤਾਂ ਕੀਟਨਾਸ਼ਕ ਝਿੜਕਣਾ ਹੀ ਹੈ ਪਰ ਕਿਸਾਨ ਆਪਣੇ ਤਰੀਕੇ ਵੀ ਅਜਮਾਉਂਦੇ ਹਨ। ਕਈ ਥਾਵਾਂ ’ਤੇ ਕਿਸਾਨ ਉੱਚੀ ਢੋਲ ਵਜਾਉਂਦੇ ਹਨ ਅਤੇ ਕਈ ਥਾਵਾਂ ’ਤੇ ਤਾਂ ਡੀ ਜੇ ਵੀ ਬੁੱਕ ਕਰਵਾ ਲਿਆ ਜਾਂਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤ ਵਿੱਚ ਟਿੱਡੀ ਦਲ ਨਾਲ ਨਜਿੱਠਣ ਲਈ ਸਰਕਾਰ ਕਿੰਨੀ ਕੁ ਤਿਆਰ ਹੈ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਦੋ ਮਹੀਨੇ ਪਹਿਲਾਂ ਗਲਤ ਟਰੇਨ ’ਚ ਬੈਠ ਲਖਨਊ ਪੁੱਜਾ ਬੱਚਾ ਸੁਰੱਖਿਅਤ ਵਾਪਸ ਲਿਆਂਦਾ