ਮਾਰੂਥਲੀ ਟਿੱਡੀਆਂ ਦੀ ਮਾਰ, ਸਰਹੱਦਾਂ ਤੋਂ ਪਾਰ

2020-05-30T09:28:18.393

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਮਾਰੂਥਲੀ ਟਿੱਡੀਆਂ ਪਿਛਲੇ ਕਈ ਦਹਾਕਿਆਂ ਤੋਂ 90 ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਕੇ ਮਨੁੱਖ ਅਤੇ ਬਨਸਪਤੀ ਦਾ ਨੁਕਸਾਨ ਕਰਦੀਆਂ ਆ ਰਹੀਆਂ ਹਨ। ਇਸਨੇ ਅਫ਼ਰੀਕਾ ਤੋਂ ਲੈਕੇ ਏਸ਼ੀਆ ਦੇ ਦੇਸ਼ਾਂ ਤੱਕ ਮਾਰ ਕੀਤੀ ਹੈ।

ਇਤਿਹਾਸ
ਟਿੱਡੀ ਦਲ ਦੇ ਛੋਟੇ ਝੁੰਡ ਪੰਜਾਬ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਦੀ ਦਾ ਸਮਾਂ ਲੁਕ ਕੇ ਗੁਜ਼ਾਰਦੇ ਹਨ। ਇਹ ਝੁੰਡ ਬਹਾਰ ਰੁੱਤ ਵਿੱਚ ਇੱਕ ਨਵੀਂ ਪੀੜ੍ਹੀ ਨੂੰ ਜਨਮ ਦਿੰਦੇ ਹਨ ਜੋ ਕਿ 1941, 1945, 1951, 1955 ਅਤੇ 1962 ਦੌਰਾਨ ਹੋ ਚੁੱਕਿਆ ਹੈ। ਆਮ ਤੌਰ ਤੇ ਮੱਧ-ਅਕਤੂਬਰ ਵਿੱਚ ਉਤਰ-ਪੂਰਬੀ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ, ਜੋ ਟਿੱਡੀਆਂ ਦੇ ਝੁੰਡ ਨੂੰ ਵਾਪਿਸ ਪੱਛਮ ਦਿਸ਼ਾ ਵਿੱਚ ਉਨ੍ਹਾਂ ਇਲਾਕਿਆਂ ਵੱਲ ਧੱਕ ਦਿੰਦੀਆਂ ਹਨ, ਜਿੱਥੇ ਸਰਦੀ/ ਬਹਾਰ ਰੁੱਤ ਵਿੱਚ ਬਰਸਾਤਾਂ ਹੁੰਦੀਆਂ ਹਨ (ਦੱਖਣ-ਪੂਰਬੀ ਇਰਾਨ ਅਤੇ ਦੱਖਣ-ਪੱਛਮੀ ਪਾਕਿਸਤਾਨ )। ਪੰਜਾਬ ਵਿੱਚ 1962 ਤੋਂ ਬਾਅਦ ਟਿੱਡੀ ਦਲ ਦਾ ਝੁੰਡ ਵਿੱਚ ਕੋਈ ਹਮਲਾ ਨਹੀਂ ਹੋਇਆ, ਪਰ ਸਾਲ 1993 ਵਿੱਚ ਟਿੱਡੀਆਂ (ਝੁੰਡ ਤੋਂ ਬਿਨਾਂ) ਕਿਤੇ-ਕਿਤੇ ਦੇਖਣ ਨੂੰ ਮਿਲੀਆਂ, ਜਿਨ੍ਹਾਂ ਤੇ ਅਸਾਨੀ ਨਾਲ ਕਾਬੂ ਪਾ ਲਿਆ ਗਿਆ । ਇਸ ਤੋਂ ਬਾਅਦ ਵੀ ਟਿੱਡੀਆਂ ਦੇ ਛੋਟੇ ਹਮਲੇ ਹੁੰਦੇ ਰਹੇ ਹਨ ਪਰ ਪਿਛਲੇ ਤਿੰਨ ਦਹਾਕਿਆਂ ਵਿੱਚ ਇਸ ਸਾਲ ਟਿੱਡੀ ਦਲ ਦਾ ਸਭ ਤੋਂ ਵੱਡਾ ਹਮਲਾ ਹੈ ।

ਪੜ੍ਹੋ ਇਹ ਵੀ ਖਬਰਾਂ - ਜਾਣੋ ਵਾਇਰਲ ਹੋ ਰਹੀ ਇਸ ਤਸਵੀਰ ਦੇ ਪਿੱਛੇ ਦਾ ਅਸਲੀ ਸੱਚ (ਵੀਡੀਓ)

PunjabKesari

ਸਰਹੱਦਾਂ ਤੋਂ ਪਾਰ
ਟਿੱਡੀ ਇੱਕ ਸਰਵਾਹਾਰੀ ਅਤੇ ਪਰਵਾਸੀ ਕੀੜਾ ਹੈ ਅਤੇ ਇਸ ਵਿੱਚ ਸਮੂਹਿਕ ਰੂਪ ਨਾਲ ਸੈਂਕੜੇ ਕਿਲੋਮੀਟਰ ਉੱਡਣ ਦੀ ਸਮਰੱਥਾ ਹੈ। ਇਹ ਇੱਕ ਟਰਾਂਸ-ਬਾਰਡਰ ਕੀੜਾ ਹੈ ਅਤੇ ਵੱਡੇ ਝੁੰਡ ਵਿੱਚ ਫਸਲਾਂ ’ਤੇ ਹਮਲਾ ਕਰਦਾ ਹੈ। ਧਰਤੀ ਦੇ ਪੰਜਵੇਂ ਜ਼ਮੀਨੀ ਹਿੱਸੇ ਨੂੰ ਕਵਰ ਕਰ ਸਕਦੇ ਹਨ। ਰੇਗਿਸਤਾਨੀ ਟਿੱਡੀ ਦੀ ਮੁਸੀਬਤ ਦੁਨੀਆ ਦੀ ਮਨੁੱਖੀ ਅਬਾਦੀ ਦੇ ਦਸਵੇਂ ਹਿੱਸੇ ਦੀ ਆਰਥਿਕ ਜੀਵਕਾ ਲਈ ਖਤਰਾ ਹੋ ਸਕਦੀ ਹੈ। ਰੇਗਿਸਤਾਨ ਵਿੱਚ ਟਿੱਡੀਆਂ ਦੇ ਝੁੰਡ ਗਰਮੀ ਦੇ ਮੌਨਸੂਨ ਦੇ ਮੌਸਮ ਦੌਰਾਨ ਅਫ਼ਰੀਕਾ/ਖਾੜੀ/ਦੱਖਣੀ ਪੱਛਮੀ ਏਸ਼ੀਆ ਤੋਂ ਭਾਰਤ ਆਉਂਦੇ ਹਨ ਅਤੇ ਬਹਾਰ ਦੇ ਮੌਸਮ ਦੇ ਪ੍ਰਜਣਨ ਲਈ ਇਰਾਨ, ਖਾੜੀ ਅਤੇ ਅਫ਼ਰੀਕੀ ਦੇਸ਼ਾਂ ਵੱਲ ਵਾਪਸ ਜਾਂਦੇ ਹਨ। ਤੀਹ ਦੇਸ਼ਾਂ ਵਿੱਚ 160 ਲੱਖ ਵਰਗ ਕਿਲੋਮੀਟਰ ਦਾ ਖੇਤਰ ਟਿੱਡਿਆਂ ਦੇ ਹਮਲੇ ਤੋਂ ਪ੍ਰਭਾਵਿਤ ਹੈ ਜਦਕਿ 60 ਦੇਸ਼ਾਂ ਵਿੱਚ 290 ਲੱਖ ਵਰਗ ਦਾ ਖੇਤਰ ਹਮਲੇ ਦੇ ਖ਼ਤਰੇ ਹੇਠ ਹੈ ।

ਪੜ੍ਹੋ ਇਹ ਵੀ ਖਬਰਾਂ - ‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ

ਵਿਸ਼ੇਸ਼ਤਾਵਾਂ
ਇਹ ਮੌਸਮੀ ਕੀੜਾ ਜਿਸ ਵਿੱਚ ਹਰ ਸਾਲ 2 ਤੋਂ 3 ਪੀੜ੍ਹੀਆਂ ਹੁੰਦੀਆਂ ਹਨ ਅਤੇ ਇਸ ਦਾ ਜੀਵਨ ਚੱਕਰ 12 ਹਫਤਿਆਂ ਦਾ ਹੁੰਦਾ ਹੈ। ਇਹ ਹਰ ਦੋ ਹਫਤਿਆਂ ਬਾਅਦ ਅੰਡੇ ਦਿੰਦੀਆਂ ਹਨ। ਇਹ ਕੀੜੇ ਅਨੁਕੂਲ ਹਾਲਾਤਾਂ ਅਧੀਨ ਵਧਦੇ ਅਤੇ ਗੁਣਾ ਕਰਦੇ ਹਨ। ਇੱਕ ਖੇਤਰ ਵਿੱਚ ਬਨਸਪਤੀ ਖਤਮ ਕਰਨ ਤੋਂ ਬਾਅਦ ਉਹ ਦੂਸਰੇ ਖੇਤਰਾਂ ਵਿੱਚ ਚਲੇ ਜਾਂਦੇ ਹਨ। ਇਹ ਹਰ ਰੋਜ਼ ਆਪਣੇ ਭਾਰ ਤੱਕ ਦਾ ਭੋਜਨ ਕਰਦੇ ਹਨ। ਇਹ ਮਾਰੂਥਲੀ ਟਿੱਡੀਆਂ 150 ਕਿਲੋਮੀਟਰ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਂਡਾ ਤੈਅ ਕਰ ਸਕਦੀਆਂ ਹਨ। ਪ੍ਰਜਨਣ ਲਈ ਅਨੁਕੂਲ ਵਾਤਾਵਰਨ ਲੱਭਣ ਲਈ ਉਨ੍ਹਾਂ ਦੇ ਜੀਵਨ ਕਾਲ ਵਿੱਚ ਤਕਰੀਬਨ 2000 ਕਿਲੋਮੀਟਰ ਦੀ ਯਾਤਰਾ ਕਰ ਸਕਦੀਆਂ ਹਨ ।

ਪੜ੍ਹੋ ਇਹ ਵੀ ਖਬਰਾਂ - ਟਿੱਡੀ ਦਲ 1 ਦਿਨ 'ਚ 35 ਹਜ਼ਾਰ ਬੰਦਿਆਂ ਦੀ ਖਾ ਜਾਂਦਾ ਹੈ ਖੁਰਾਕ (ਵੀਡੀਓ)

ਖੁਰਾਕ ਸੁਰੱਖਿਆ ਸੰਕਟ  
ਜੇਕਰ ਮਾਰੂਥਲੀ ਟਿੱਡੀਆਂ ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਖੁਰਾਕ ਸੁਰੱਖਿਆ ਸੰਕਟ ਜਾਂ ਅਕਾਲ ਪੈਦਾ ਕਰ ਸਕਦੀਆਂ ਹਨ । ਇਤਿਹਾਸਕ ਤੌਰ ਤੇ ਮਾਰੂਥਲੀ ਟਿੱਡੀਆਂ ਦੇ ਝੁੰਡ ਪੂਰਬੀ ਅਫਰੀਕਾ ਅਤੇ ਦੱਖਣੀ ਪੱਛਮੀ ਅਫਰੀਕਾ ਵਿੱਚ ਖੇਤੀ ਉਤਪਾਦਨ ਅਤੇ ਖ਼ੁਰਾਕੀ ਸੁਰੱਖਿਆ ਲਈ ਹਮੇਸ਼ਾਂ ਇੱਕ ਖ਼ਤਰਾ ਰਹੇ ਹਨ । 

ਪੜ੍ਹੋ ਇਹ ਵੀ ਖਬਰਾਂ  - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ ‘ਚਿੱਟੇ ਛੋਲੇ’, ਜਾਣੋ ਹੋਰ ਵੀ ਫਾਇਦੇ


rajwinder kaur

Content Editor

Related News