ਤੰਦੂਰ ਵਾਂਗ ਤਪੀ ਗੁਰੂ ਨਗਰੀ, ਸੜਕਾਂ ਹੋਈਆਂ ਸੁੰਨਸਾਨ, ਤਾਪਮਾਨ 44 ਡਿਗਰੀ ਤੋਂ ਪਾਰ ਹੋਣ ਦੇ ਆਸਾਰ
Monday, Jun 08, 2026 - 10:45 AM (IST)
ਅੰਮ੍ਰਿਤਸਰ (ਵਿਕਰਮਜੀਤ)- ਗੁਰੂ ਨਗਰੀ ’ਚ ਇਕ ਵਾਰ ਫਿਰ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕੁਝ ਦਿਨਾਂ ਤੋਂ ਸੂਰਜ ਦੀ ਤਪਸ਼ ’ਚ ਆਈ ਥੋੜ੍ਹੀ ਕਮੀ ਤੋਂ ਬਾਅਦ ਅੱਜ ਤਾਪਮਾਨ ਮੁੜ 40 ਡਿਗਰੀ ਸੈਲਸੀਅਸ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਮੁੜ ਤਾਪਮਾਨ 44 ਡਿਗਰੀ ਪਾਰ ਕਰੇਗਾ। ਦੁਪਹਿਰ ਵੇਲੇ ਹਾਲਾਤ ਇਹ ਰਹੇ ਕਿ ਸ਼ਹਿਰ ਦੀਆਂ ਸੜਕਾਂ ਤੰਦੂਰ ਵਾਂਗ ਤਪਦੀਆਂ ਨਜ਼ਰ ਆਈਆਂ ਅਤੇ ਤਿੱਖੀ ਧੁੱਪ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਚੋਰਾਂ ਨੇ ਲੁੱਟ ਲਿਆ ਕਿਸਾਨ ਦਾ ਘਰ, ਕਰੀਬ 40 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ 'ਤੇ ਕੀਤਾ ਹੱਥ ਸਾਫ਼
ਗਰਮੀ ਦਾ ਅਸਰ ਘਰਾਂ ਦੇ ਅੰਦਰ ਵੀ ਮਹਿਸੂਸ ਕੀਤਾ ਗਿਆ। ਲਗਾਤਾਰ ਵਧ ਰਹੇ ਤਾਪਮਾਨ ਕਾਰਨ ਏ. ਸੀ. ਵੀ ਪੂਰੀ ਤਰ੍ਹਾਂ ਰਾਹਤ ਦੇਣ ’ਚ ਅਸਮਰੱਥ ਨਜ਼ਰ ਆਏ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਤਪਦੀ ਗਰਮੀ ਦੇ ਨਾਲ-ਨਾਲ ਬਿਜਲੀ ਦੀ ਖਪਤ ਵੀ ਰਿਕਾਰਡ ਪੱਧਰ ਵੱਲ ਵਧ ਰਹੀ ਹੈ। ਤਾਪਮਾਨ ’ਚ ਵਾਧਾ ਹੋਣ ਦੇ ਕਾਰਨ ਲੋਕਾਂ ਦੀ ਨਿਰਭਰਤਾ ਏ. ਸੀ. ਤੇ ਕੂਲਰਾਂ ’ਤੇ ਕਾਫ਼ੀ ਵਧ ਗਈ ਹੈ। ਦਿਨ ਦੇ ਨਾਲ-ਨਾਲ ਰਾਤ ਦੇ ਸਮੇਂ ਵੀ ਗਰਮੀ ਤੋਂ ਰਾਹਤ ਨਾ ਮਿਲਣ ਕਾਰਨ ਇਨ੍ਹਾਂ ਦੀ ਵਰਤੋਂ ਲਗਾਤਾਰ ਚੱਲ ਰਹੀ ਹੈ, ਜਿਸ ਦਾ ਸਿੱਧਾ ਅਸਰ ਬਿਜਲੀ ਦੀ ਖਪਤ ਅਤੇ ਘਰੇਲੂ ਬਿਜਲੀ ਦੇ ਬਿੱਲਾਂ ’ਤੇ ਪੈ ਰਿਹਾ ਹੈ। ਕਈ ਪਰਿਵਾਰਾਂ ਨੂੰ ਇਸ ਮਹੀਨੇ ਆਮ ਦਿਨਾਂ ਦੇ ਮੁਕਾਬਲੇ ਵੱਧ ਬਿਜਲੀ ਖ਼ਰਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਥੇ ਹੀ ਬਿਜਲੀ ਦੀ ਮੰਗ ’ਚ ਹੋਏ ਅਚਾਨਕ ਵਾਧੇ ਨੇ ਬਿਜਲੀ ਸਪਲਾਈ ਪ੍ਰਣਾਲੀ ’ਤੇ ਵੀ ਦਬਾਅ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ...
ਭਿਆਨਕ ਗਰਮੀ ਕਾਰਨ ਕੁਝ ਇਲਾਕਿਆਂ ’ਚ ਟਰਾਂਸਫਾਰਮਰਾਂ ਅਤੇ ਬਿਜਲੀ ਲਾਈਨਾਂ ’ਤੇ ਓਵਰਲੋਡਿੰਗ ਦਾ ਖ਼ਤਰਾ ਵੀ ਵਧ ਰਿਹਾ ਹੈ। ਅਜਿਹੇ ਹਾਲਾਤ ’ਚ ਬਿਜਲੀ ਦੀ ਲਗਾਤਾਰ ਸਪਲਾਈ ਨੂੰ ਬਣਾਈ ਰੱਖਣਾ ਪਾਵਰਕਾਮ ਲਈ ਇਕ ਵੱਡੀ ਚੁਣੌਤੀ ਬਣ ਸਕਦਾ ਹੈ ਕਿਉਂਕਿ ਵਧਦੀ ਗਰਮੀ ਦੇ ਨਾਲ ਲੋਕਾਂ ਦੀ ਠੰਢਕ ਲਈ ਬਿਜਲੀ ’ਤੇ ਨਿਰਭਰਤਾ ਵੀ ਲਗਾਤਾਰ ਵਧ ਰਹੀ ਹੈ। ਅੱਜ ਹਾਲਾਤ ਇਹ ਹਨ ਕਿ 40 ਡਿਗਰੀ ਜਾਂ ਇਸ ਤੋਂ ਵੱਧ ਪਹੁੰਚਦਾ ਤਾਪਮਾਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਰਹੀ ਹੈ। ਗਰਮੀ ਕਾਰਨ ਖੇਡ ਮੈਦਾਨ ਸੁੰਨੇ ਨਜ਼ਰ ਆਉਂਦੇ ਹਨ ਅਤੇ ਗਲੀਆਂ ’ਚ ਵੀ ਪਹਿਲਾਂ ਵਰਗੀ ਰੌਣਕ ਨਹੀਂ ਦਿਖਾਈ ਦਿੰਦੀ। ਨੌਜਵਾਨਾਂ ਦਾ ਵੱਡਾ ਹਿੱਸਾ ਹੁਣ ਆਪਣਾ ਜ਼ਿਆਦਾਤਰ ਸਮਾਂ ਏਅਰ ਕੰਡੀਸ਼ਨਡ ਕਮਰਿਆਂ, ਸ਼ਾਪਿੰਗ ਮਾਲਾਂ, ਕੈਫਿਆਂ ਜਾਂ ਮੋਬਾਈਲ ਅਤੇ ਲੈਪਟਾਪ ਦੀਆਂ ਸਕ੍ਰੀਨਾਂ ਸਾਹਮਣੇ ਬਿਤਾ ਰਿਹਾ ਹੈ।
ਇਹ ਵੀ ਪੜ੍ਹੋ- ਰਿਟਾਇਰਡ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਕੀਤੇ ਵੱਡੇ ਖੁਲਾਸੇ
ਗਰਮੀ ਨੇ ਨਾ ਸਿਰਫ਼ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਸਮਾਜਿਕ ਅਤੇ ਸਰੀਰਕ ਸਰਗਰਮੀਆਂ ’ਤੇ ਵੀ ਡੂੰਘਾ ਅਸਰ ਪਾਇਆ ਹੈ। ਜਿੱਥੇ ਇਕ ਪਾਸੇ ਵਧਦੀ ਗਰਮੀ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਰਹੀ ਹੈ, ਉਥੇ ਦੂਜੇ ਪਾਸੇ ਨੌਜਵਾਨਾਂ ਦੀ ਸਰੀਰਕ ਸਰਗਰਮੀ ਘਟਣ ਅਤੇ ਡਿਜੀਟਲ ਦੁਨੀਆ ’ਤੇ ਨਿਰਭਰਤਾ ਵਧਣ ਵਰਗੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
