ਲੜਕੀ ਨੂੰ ਭਜਾਉਣ ''ਚ ਸਾਥ ਦੇਣ ਵਾਲੇ 3 ਨੌਜਵਾਨ ਕਾਬੂ
Sunday, Jul 23, 2017 - 12:25 AM (IST)
ਬਟਾਲਾ, (ਸੈਂਡੀ)- ਬੀਤੇ ਦਿਨੀਂ ਇਕ ਲੜਕੀ ਨੂੰ ਜਬਰੀ ਭਜਾਉਣ ਵਾਲੇ ਲੜਕੇ ਦੇ ਤਿੰਨ ਸਾਥੀਆਂ ਨੂੰ ਅੱਜ ਪੁਲਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਚੌਕੀ ਵਡਾਲਾ ਗੰ੍ਰਥੀਆਂ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਤੇਜਬੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਚਾਹਗਿੱਲ ਨੇ ਵਡਾਲਾ ਗ੍ਰੰਥੀਆਂ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਪੁੱਤਰੀ ਗੁਰਦੀਪ ਸਿੰਘ ਨਾਲ 12-10-2016 ਨੂੰ ਕੋਰਟ ਮੈਰਿਜ ਕੀਤੀ ਸੀ ਅਤੇ ਵਿਆਹ ਤੋਂ ਬਾਅਦ ਦੋਵਾਂ ਦਾ ਆਪਸ 'ਚ ਲੜਾਈ-ਝਗੜਾ ਹੋ ਗਿਆ। ਲੜਕੀ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ ਅਤੇ ਬੀਤੀ 16 ਜੁਲਾਈ ਨੂੰ ਤੇਜਬੀਰ ਸਿੰਘ ਉਕਤ ਲੜਕੀ ਦੇ ਘਰ ਆਪਣੇ 3 ਸਾਥੀਆਂ ਸੁਖਰਾਜ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਅਵਾਣ, ਕਵਲ ਪੁੱਤਰ ਜੋਗਿੰਦਰ ਵਾਸੀ ਵਡਾਲਾ ਗ੍ਰੰਥੀਆਂ, ਨਿਰਮਲ ਜੀਤ ਪੁੱਤਰ ਬਲਕਾਰ ਸਿੰਘ ਵਾਸੀ ਵਡਾਲਾ ਗੰ੍ਰਥੀਆਂ ਸਮੇਤ ਆਇਆ ਅਤੇ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ। ਏ. ਐੱਸ. ਆਈ. ਨੇ ਕਥਿਤ ਤੌਰ 'ਤੇ ਦੱਸਿਆ ਕਿ ਲੜਕੀ ਨੂੰ ਭਜਾਉਣ ਵਾਲਾ ਮੁੱਖ ਦੋਸ਼ੀ ਤੇ ਲੜਕੀ ਦੋਵੇਂ ਫਰਾਰ ਹਨ ਜਦਕਿ ਤੇਜਬੀਰ ਸਿੰਘ ਦਾ ਸਾਥ ਦੇਣ ਵਾਲੇ ਉਸ ਦੇ ਤਿੰਨਾਂ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲੜਕੇ ਤੇ ਲੜਕੀ ਦੀ ਭਾਲ ਜਾਰੀ ਹੈ।
