ਚੋਰੀ ਦੀ ਰੇਤਾ ਨਾਲ ਭਰੀਆਂ 3 ਟਰੈਕਟਰ-ਟਰਾਲੀਆਂ ਸਮੇਤ ਕਾਬੂ
Sunday, Jul 23, 2017 - 04:56 AM (IST)

ਤਰਨਤਾਰਨ, (ਰਾਜੂ)- ਥਾਣਾ ਵਲਟੋਹਾ ਦੀ ਪੁਲਸ ਨੇ ਚੋਰੀ ਦੀ ਰੇਤਾ ਨਾਲ ਭਰੀਆਂ ਤਿੰਨ ਟਰੈਕਟਰ-ਟਰਾਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਈਨਿੰਗ ਅਫਸਰ ਤਰਨਤਾਰਨ ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਉਹ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਇਕ ਟਰੈਕਟਰ ਟਰਾਲੀ 'ਤੇ ਸਵਾਰ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਕੰਗ ਨਾਮਕ ਵਿਅਕਤੀ ਨੂੰ ਟਰਾਲੀ ਵਿਚ ਲੱਦੀ ਰੇਤਾ ਦਾ ਬਿੱਲ ਵਿਖਾਉਣ ਲਈ ਕਿਹਾ ਪਰ ਉਹ ਰੇਤਾ ਸਬੰਧੀ ਕੋਈ ਬਿੱਲ ਪੇਸ਼ ਨਹੀਂ ਕਰ ਸਕਿਆ। ਇਸੇ ਤਰ੍ਹਾਂ ਮਾਈਨਿੰਗ ਅਫਸਰ ਅਮਰਜੀਤ ਰਾਏ ਖੰਨਾ ਨੇ ਰੇਤਾ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਨੂੰ ਬਰਾਮਦ ਕੀਤਾ ਜਦ ਕਿ ਚਾਲਕ ਫਰਾਰ ਹੋ ਗਏ। ਇਸ ਸਬੰਧੀ ਥਾਣਾ ਵਲਟੋਹਾ ਵਿਖੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।