ਕਤਲ ਦੇ ਮਾਮਲੇ ''ਚ 3 ਵਿਅਕਤੀ ਗ੍ਰਿਫ਼ਤਾਰ

02/03/2018 7:38:57 AM

ਫਗਵਾੜਾ, (ਹਰਜੋਤ)- ਕੁਝ ਦਿਨ ਪਹਿਲਾਂ ਮੁਕੰਦਪੁਰ ਰੋਡ 'ਤੇ ਇਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ 'ਚ ਮੇਹਲੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ। ਮੇਹਲੀ ਚੌਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਰੇਸ਼ ਸੁੰਦਰ ਪੁੱਤਰ ਰਾਮ ਨਰੇਸ਼ ਵਾਸੀ ਗੋਬਿੰਦਪੁਰਾ ਕਮੇਟੀਆਂ ਪਾਉਣ ਦਾ ਧੰਦਾ ਕਰਦਾ ਸੀ। ਲਛਮਣ ਪੁੱਤਰ ਬੇਦ ਸ਼ਰਮਾ ਵਾਸੀ ਪਟਨਾ ਨੇ ਉਕਤ ਵਿਅਕਤੀ ਤੋਂ 7 ਹਜ਼ਾਰ ਰੁਪਏ ਵਿਆਜ 'ਤੇ ਲਏ ਸਨ ਅਤੇ ਕੋਰੇ ਐਫੀਡੇਵਿਟ 'ਤੇ ਦਸਤਖ਼ਤ ਕਰਵਾਏ ਹੋਏ ਸਨ ਅਤੇ ਇਸ 'ਤੇ ਗਵਾਹੀ ਬੱਬਲੂ ਗੁਪਤਾ ਪੁੱਤਰ ਬਗਨ ਗੁਪਤਾ ਵਾਸੀ ਖੁਸ਼ੀ ਨਗਰ ਯੂ. ਪੀ. ਨੇ ਪਾਈ ਹੋਈ ਸੀ, ਜਿਸ 'ਚੋਂ 5000 ਰੁਪਏ ਮੋੜ ਦਿੱਤੇ ਸਨ ਅਤੇ ਸਿਰਫ਼ 2500 ਰੁਪਏ ਬਾਕੀ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਉਨ੍ਹਾਂ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਪੈਸੇ ਮੋੜ ਦੇਵੇ ਨਹੀਂ ਤਾਂ  ਉਹ ਆਪਣੀ ਮਰਜ਼ੀ ਅਨੁਸਾਰ ਕਾਰਵਾਈ ਕਰੇਗਾ। ਜਿਸ ਤੋਂ ਪ੍ਰੇਸ਼ਾਨ ਹੋ ਕੇ ਇਨ੍ਹਾਂ ਇਸ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ। ਇਨ੍ਹਾਂ ਦਾ ਤੀਸਰਾ ਸਾਥੀ ਰਾਜ ਕੁਮਾਰ ਪੁੱਤਰ ਮੁਨੀਸ਼ ਕੁਮਾਰ ਵਾਸੀ ਆਰਾ ਪਟਨਾ ਮ੍ਰਿਤਕ ਦੀ ਪਤਨੀ ਅਤੇ ਬੁਰੀ ਅੱਖ ਰੱਖਦਾ ਸੀ, ਇਨ੍ਹਾਂ ਇਕੱਠੇ ਹੋ ਕੇ ਪਹਿਲਾਂ ਸ਼ਰਾਬ ਪੀਤੀ ਅਤੇ ਫ਼ਿਰ ਲਛਮਣ ਨੇ ਇਸ ਦੇ ਸਿਰ 'ਚ ਸੱਟ ਮਾਰ ਕੇ ਇਸ ਨੂੰ ਮਾਰ ਮੁਕਾਇਆ। ਪੁਲਸ ਨੇ ਇਸ ਸਬੰਧੀ ਧਾਰਾ 302, 201, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।


Related News