ਜਿਸਮ ਫਰੋਸ਼ੀ ਲਈ ਮਜਬੂਰ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

Wednesday, Apr 04, 2018 - 02:25 AM (IST)

ਜਿਸਮ ਫਰੋਸ਼ੀ ਲਈ ਮਜਬੂਰ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਅੰਮ੍ਰਿਤਸਰ,(ਅਰੁਣ)- ਤਲਾਕਸ਼ੁਦਾ ਔਰਤ ਨੂੰ ਆਪਣੇ ਮੱਕੜਜਾਲ 'ਚ ਫਸਾਉਣ ਮਗਰੋਂ ਜਿਸਮ ਫਰੋਸ਼ੀ ਲਈ ਮਜਬੂਰ ਕਰਦਿਆਂ ਧਮਕੀਆਂ ਦੇਣ ਵਾਲੀ ਔਰਤ ਸਮੇਤ 3 ਮੁਲਜ਼ਮਾਂ ਨੂੰ ਸਿਵਲ ਲਾਈਨ ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੀੜਤ ਔਰਤ ਦੀ ਸ਼ਿਕਾਇਤ ਮੁਤਾਬਕ ਸਫਰ ਦੌਰਾਨ ਮਿਲੀ ਹਰਜੀਤ ਕੌਰ ਵਾਸੀ ਤਰਨਤਾਰਨ ਨੇ ਪੈਸੇ ਦਾ ਲਾਲਚ ਦੇ ਕੇ ਉਸ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿਚ ਲਾ ਲਿਆ। ਉਸ ਨੇ ਇਹ ਧੰਦਾ ਨਾ ਕਰਨ ਦਾ ਕਹਿਣ 'ਤੇ ਮੁਲਜ਼ਮਾਂ ਵੱਲੋਂ ਉਸ ਨੂੰ ਧਮਕੀਆਂ ਦੇਣ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਹਰਜੀਤ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਤਰਨਤਾਰਨ, ਸਚਿਨ ਬੱਤਰਾ ਪੁੱਤਰ ਮਦਨ ਮੋਹਨ ਵਾਸੀ ਲੁਧਿਆਣਾ ਤੇ ਅਵਿਨਾਸ਼ ਪੁੱਤਰ ਇੰਦਰ ਸਿੰਘ ਵਾਸੀ ਟੈਗੋਰ ਐਵੀਨਿਊ ਮਜੀਠਾ ਰੋਡ ਖਿਲਾਫ ਮਾਮਲਾ ਦਰਜ ਕਰ ਕੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।


Related News