ਹਾਦਸੇ ''ਚ 3 ਜ਼ਖ਼ਮੀ

Monday, Apr 30, 2018 - 01:26 AM (IST)

ਹਾਦਸੇ ''ਚ 3 ਜ਼ਖ਼ਮੀ

ਮਾਹਿਲਪੁਰ,   (ਜ.ਬ.)-  ਮੁੱਖ ਮਾਰਗ ਮਾਹਿਲਪੁਰ-ਹੁਸ਼ਿਆਰਪੁਰ 'ਤੇ ਅੱਡਾ ਬਾਹੋਵਾਲ ਵਿਚ ਇਕ ਕਾਰ ਤੇ ਮੋਟਸਾਈਕਲ ਦੀ ਟੱਕਰ 'ਚ 2 ਔਰਤਾਂ ਸਮੇਤ 3 ਜ਼ਖ਼ਮੀ ਹੋ ਗਏ। ਜਦਕਿ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਿੰਦਰਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਭੂੰਨੋਂ ਆਪਣੀ ਪਤਨੀ ਬਿਮਲਾ ਦੇਵੀ ਨਾਲ ਮੋਟਰਸਾਈਕਲ (ਨੰਬਰ ਪੀ ਬੀ- ਏ ਵਾਈ- 6140) 'ਤੇ ਸਵਾਰ ਸੜਕ 'ਤੇ ਚੜ੍ਹ ਰਿਹਾ ਸੀ ਤਾਂ ਮਾਹਿਲਪੁਰ ਵੱਲੋਂ ਆ ਰਹੀ ਕਾਰ (ਨੰਬਰ ਪੀ ਬੀ 10 ਬੀ ਜੈੱਡ 0025), ਜਿਸ ਨੂੰ ਮਨਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਗਹਿਲਾਂ (ਬਰਨਾਲਾ) ਚਲਾ ਰਿਹਾ, ਨਾਲ ਟਕਰਾ ਗਿਆ। 
ਸਿੱਟੇ ਵਜੋਂ ਮੋਟਰਸਾਈਕਲ ਸਵਾਰ ਮਹਿੰਦਰਪਾਲ ਸਿੰਘ, ਬਿਮਲਾ ਦੇਵੀ ਤੇ ਕਾਰ ਸਵਾਰ ਸ਼ਿੰਦਰਪਾਲ ਕੌਰ ਪਤਨੀ ਮਨਦੀਪ ਸਿੰਘ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹੁਸ਼ਿਆਰਪੁਰ ਲਿਜਾਇਆ ਗਿਆ। ਚੱਬੇਵਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News