ਇਕ ਹੀ ਰਾਤ ''ਚ ਝਪਟਮਾਰੀ ਦੀਆਂ 3 ਵਾਰਦਾਤਾਂ, ਪੁਲਸ ਫੇਲ

Tuesday, Mar 27, 2018 - 06:09 AM (IST)

ਇਕ ਹੀ ਰਾਤ ''ਚ ਝਪਟਮਾਰੀ ਦੀਆਂ 3 ਵਾਰਦਾਤਾਂ, ਪੁਲਸ ਫੇਲ

ਚੰਡੀਗੜ, (ਸੁਸ਼ੀਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਝਾੜ ਤੋਂ ਬਾਅਦ ਵੀ ਚੰਡੀਗੜ੍ਹ ਪੁਲਸ ਸ਼ਹਿਰ 'ਚ ਸਨੈਚਿੰਗ ਦੀਆਂ ਘਟਨਾਵਾਂ ਰੋਕਣ 'ਚ ਬਿਲਕੁਲ ਫੇਲ ਹੋ ਚੁੱਕੀ ਹੈ। ਬਾਈਕ ਸਵਾਰ ਸਨੈਚਰ ਬੇਖੌਫ ਹੋ ਕੇ ਆਏ ਦਿਨ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਚੰਡੀਗੜ੍ਹ ਪੁਲਸ ਸਨੈਚਰਾਂ ਨੂੰ ਕਾਬੂ ਕਰਨ ਦੀ ਥਾਂ ਮਾਮਲਾ ਦਰਜ ਕਰਕੇ ਬੈਠ ਰਹੀ ਹੈ। ਐਤਵਾਰ ਰਾਤ ਬਾਈਕ ਸਵਾਰ ਲੜਕਿਆਂ ਨੇ ਸੈਕਟਰ-10 ਸਥਿਤ ਲਈਅਰ ਵੈਲੀ ਕੋਲ ਇਕ ਵਿਅਕਤੀ ਤੋਂ ਮੋਬਾਇਲ ਫੋਨ, ਕਜਹੇੜੀ ਨਿਵਾਸੀ ਦੀਪਕ ਤੋਂ ਸੈਕਟਰ-53 ਦੇ ਸਮਾਰਟ ਸਕੂਲ ਕੋਲ ਮੋਬਾਇਲ ਫੋਨ ਅਤੇ ਸਾਗਰ ਰਤਨਾ ਰੈਸਟੋਰੈਂਟ ਦੇ ਵੇਟਰ ਤੋਂ ਗੋਲਫ ਕਲੱਬ ਕੋਲ 10 ਹਜ਼ਾਰ ਰੁਪਏ ਖੋਹ ਲਏ। ਤਿੰਨੇ ਹੀ ਵਾਰਦਾਤਾਂ 'ਚ ਪੁਲਸ ਸਨੈਚਰਾਂ ਨੂੰ ਫੜਨ 'ਚ ਕਾਮਯਾਬ ਨਹੀਂ ਹੋ ਸਕੀ। ਸੈਕਟਰ-3 ਅਤੇ 36 ਥਾਣਾ ਪੁਲਸ ਨੇ ਬਾਈਕ ਸਵਾਰ ਲੜਕਿਆਂ 'ਤੇ ਸਨੈਚਿੰਗ ਦਾ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ। 
ਐਤਵਾਰ ਰਾਤ 9 ਵਜੇ ਸੈਕਟਰ-53 ਦੇ ਸਮਾਰਟ ਸਕੂਲ ਕੋਲ ਹੋਈ। ਕਜਹੇੜੀ ਨਿਵਾਸੀ ਦੀਪਕ ਮੋਹਾਲੀ ਤੋਂ ਰੇਹੜੀ ਲੈ ਕੇ ਘਰ ਵਾਪਸ ਜਾ ਰਿਹਾ ਸੀ, ਜਦੋਂ ਉਹ ਸੈਕਟਰ-53 ਦੇ ਸਮਾਰਟ ਸਕੂਲ  ਕੋਲ ਪਹੁੰਚਿਆ ਤਾਂ ਪਿੱਛੋਂ ਬਾਈਕ ਸਵਾਰ ਚਾਰ ਲੜਕੇ ਆਏ। ਚਾਰਾਂ ਨੇ ਉਸਨੂੰ ਰੋਕ ਲਿਆ ਅਤੇ ਕੁੱਟ-ਮਾਰ ਕਰਕੇ ਮੋਬਾਇਲ ਫੋਨ ਖੋਹ ਕੇ ਮੋਹਾਲੀ ਪਾਸੇ ਦੌੜ ਗਏ। ਦੀਪਕ ਨੇ ਉਥੋਂ ਗੁਜ਼ਰ ਰਹੇ ਇਕ ਰਾਹਗੀਰ ਨੂੰ ਰੋਕਿਆ ਅਤੇ ਉਸਦੇ ਫੋਨ ਤੋਂ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਅਤੇ ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਨੈਚਰਾਂ ਨੂੰ ਫੜਨ ਲਈ ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ ਤਾਇਨਾਤ ਪੀ. ਸੀ. ਆਰ. ਨੂੰ ਅਲਰਟ ਕੀਤਾ ਪਰ ਪੁਲਸ ਬਾਈਕ ਸਵਾਰ ਸਨੈਚਰਾਂ ਨੂੰ ਫੜ ਨਹੀਂ ਸਕੀ।  
ਐਤਵਾਰ ਰਾਤ ਲਗਭਗ 10 ਵਜੇ ਸੈਕਟਰ-10 ਸਥਿਤ ਲਈਅਰ ਵੈਲੀ ਕੋਲ ਹੋਈ। ਰਾਮਦਰਬਾਰ ਫੇਜ਼-1 ਨਿਵਾਸੀ ਕਰਮ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੈਕਟਰ-10 ਸਥਿਤ ਇਕ ਕੋਠੀ 'ਚ ਕੇਅਰ ਟੇਕਰ ਦੀ ਨੌਕਰੀ ਕਰਦਾ ਹੈ। ਐਤਵਾਰ ਰਾਤ ਉਹ ਡਿਊਟੀ ਖਤਮ ਕਰਕੇ ਘਰ ਜਾ ਰਿਹਾ ਸੀ, ਜਦੋਂ ਉਹ ਲਈਅਰ ਵੈਲੀ ਕੋਲ ਪਹੁੰਚਿਆ ਤਾਂ ਪਿੱਛੋਂ ਬਾਈਕ ਸਵਾਰ ਦੋ ਲੜਕੇ ਆਏ ਅਤੇ ਉਸਨੂੰ ਰੋਕ ਲਿਆ। ਬਾਈਕ ਸਵਾਰ ਲੜਕੇ ਉਸਦੀ ਜੇਬ 'ਚੋਂ ਪਰਸ ਕੱਢਣ ਲੱਗੇ ਤਾਂ ਉਸਨੇ ਵਿਰੋਧ ਕੀਤਾ। ਇਸ 'ਤੇ ਲੜਕੇ ਉਸਦੀ ਕੁੱਟ-ਮਾਰ ਕਰਕੇ ਜੇਬ 'ਚੋਂ ਪਰਸ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਕਰਮ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਰਮ ਸਿੰਘ ਦੇ ਬਿਆਨ ਦਰਜ ਕੀਤੇ। ਪਰਸ 'ਚ 400 ਰੁਪਏ ਅਤੇ ਜ਼ਰੂਰੀ ਕਾਗਜ਼ਾਤ ਸਨ।  
ਐਤਵਾਰ ਰਾਤ ਸਾਢੇ 12 ਵਜੇ ਗੋਲਫ ਕਲੱਬ ਕੋਲ ਹੋਈ।  ਸੈਕਟਰ-17 ਸਥਿਤ ਸਾਗਰ ਰਤਨਾ ਰੈਸਟੋਰੈਂਟ ਦਾ ਵੇਟਰ ਸਬਰ ਡਿਊਟੀ ਖਤਮ ਕਰਕੇ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਗੋਲਫ ਕਲੱਬ ਕੋਲ ਪਹੁੰਚਿਆ ਤਾਂ ਬਾਈਕ ਸਵਾਰ ਤਿੰਨ ਲੜਕੇ ਉਸਨੂੰ ਰੋਕ ਕੇ ਰੁਪਏ ਖੋਹਣ ਲੱਗੇ। ਉਸਨੇ ਰੌਲਾ ਪਾਇਆ ਤਾਂ ਤਿੰਨਾਂ ਲੜਕਿਆਂ ਨੇ ਧੀਰਜ ਦੀ ਕੁੱਟ-ਮਾਰ ਕਰਕੇ ਉਸਦੀ ਜੇਬ 'ਚੋਂ 10 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਸਬਰ ਨੇ ਰਾਹਗੀਰ ਦੀ ਮਦਦ ਨਾਲ ਸਨੈਚਿੰਗ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਅਤੇ ਸੈਕਟਰ-26 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਨੈਚਰਾਂ ਨੂੰ ਫੜਨ ਲਈ ਥਾਣਾ ਪੁਲਸ ਅਤੇ ਪੀ. ਸੀ. ਆਰ. ਨੂੰ ਅਲਰਟ ਕੀਤਾ ਪਰ ਪੁਲਸ ਸਨੈਚਰਾਂ ਨੂੰ ਵੀ ਫੜਨ 'ਚ ਕਾਮਯਾਬ ਨਹੀਂ ਹੋ ਸਕੀ।


Related News