ਤਲਵੰਡੀ ਸਾਬੋ : ਵੱਖ-ਵੱਖ ਸੜਕ ਹਾਦਸਿਆਂ ''ਚ ਤਿੰਨ ਦੀ ਮੌਤ, ਇਕ ਜ਼ਖਮੀ

Sunday, Jan 28, 2018 - 11:03 AM (IST)

ਤਲਵੰਡੀ ਸਾਬੋ : ਵੱਖ-ਵੱਖ ਸੜਕ ਹਾਦਸਿਆਂ ''ਚ ਤਿੰਨ ਦੀ ਮੌਤ, ਇਕ ਜ਼ਖਮੀ

ਤਲਵੰਡੀ ਸਾਬੋ (ਮੁਨੀਸ਼) — ਤਲਵੰਡੀ ਸਾਬੋ 'ਚ ਵੱਖ-ਵੱਖ ਥਾਵਾਂ 'ਤੇ ਵਾਪਰੇ ਸੜਕੀ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਤੇ ਇਕ ਵਿਅਕਤੀ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਹਿਲਾ ਹਾਦਸਾ ਤਲਵੰਡੀ ਸਾਬੋ ਬਠਿੰਡਾ ਰੋਡ 'ਤੇ ਰਿਲਾਇੰਸ ਪੰਪ ਨੇੜੇ ਵਾਪਰਿਆ ਜਿਥੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ,ਜਿਸ ਕਾਰਨ ਮੌਕੇ 'ਤੇ ਹੀ ਦੋਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਤਲਵੰਡੀ ਸਾਬੋ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari
ਦੂਜੇ ਮਾਮਲੇ 'ਚ ਤਲਵੰਡੀ ਸਾਬੋ ਰਾਮਾ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਇਕ ਟਰਾਲੇ ਵਲੋਂ ਕੁਚਲਣ ਕਾਰਨ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਦੂਜੇ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਰਾਮਾ ਮੰਡੀ ਪੁਲਸ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਸਾਬੋ ਹਾਦਸੇ 'ਚ ਮਾਰੇ ਗਏ ਵਿਅਕਤੀ ਤਲਵੰਡੀ ਸਾਬੋ ਦੇ ਹੀ ਵਸਨੀਕ ਸਨ, ਜਦ ਕਿ ਰਾਮ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋਇਆ ਮ੍ਰਿਤਕ ਪਿੰਡ ਜਜਲ ਦਾ ਰਹਿਣ ਵਾਲਾ ਸੀ।  


Related News