ਕਮਰੇ ’ਚ ਲੱਗੀ ਅੱਗ ਦੇ ਧੂੰਏ ਨਾਲ ਇਕ ਮੱਝ ਤੇ ਤਿੰਨ ਗਾਵਾਂ ਮਰੀਆਂ

Monday, Jul 23, 2018 - 12:24 AM (IST)

ਕਮਰੇ ’ਚ ਲੱਗੀ ਅੱਗ ਦੇ ਧੂੰਏ ਨਾਲ ਇਕ ਮੱਝ ਤੇ ਤਿੰਨ ਗਾਵਾਂ ਮਰੀਆਂ

ਦੇਵੀਗਡ਼੍ਹ, (ਭੁਪਿੰਦਰ)- ਪਿੰਡ ਖਤੌਲੀ ਵਿਖੇ ਬੀਤੀ ਰਾਤ ਪਸ਼ੂਆਂ ਵਾਲੇ ਕਮਰੇ ਵਿਚ ਪਾਥੀਆਂ ਨਾਲ ਲਾਏ ਧੂੰਏਂ ਦੀ ਗੈਸ ਚਡ਼੍ਹਨ ਨਾਲ ਇਕ ਕਿਸਾਨ ਦੀਆਂ ਤਿੰਨ ਮੱਝਾਂ ਤੇ ਇਕ ਗਾਂ ਮਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਖਤੌਲੀ ਦੇ ਕਿਸਾਨ ਜੁਗਰਾਜ ਸਿੰਘ ਉਰਫ ਜੱਜ ਪੁੱਤਰ ਦਿਆਲ ਸਿੰਘ ਦੀਆਂ ਤਿੰਨ ਮੱਝਾਂ ਤੇ ਇਕ ਗਾਂ, ਜਿਸ ਕਮਰੇ ਵਿਚ ਮੱਝਾਂ ਬੱਨ੍ਹੀਆਂ ਸਨ, ਵਿਚ ਪਾਥੀਆਂ ਨਾਲ ਲਾਏ ਧੂੰਏਂ ਦੀ ਅੱਗ ਕਮਰੇ ਵਿਚ ਹੋਰ ਪਈਆਂ ਪਾਥੀਆਂ ਨੂੰ  ਲੱਗ ਜਾਣ ਕਾਰਨ ਫੈਲੇ ਧੂੰਏਂ ਦੀ ਗੈਸ ਚਡ਼੍ਹਨ ਨਾਲ ਮਰ ਗਈਆਂ ਹਨ। ਇਨ੍ਹਾਂ ਮੱਝਾਂ ਤੇ ਗਾਵਾਂ ਦੀ ਕੀਮਤ ਲਗਭਗ 2.50 ਲੱਖ ਬਣਦੀ ਹੈ, ਜਿਸ ਦਾ ਸਬੰਧਤ ਕਿਸਾਨ ਦਾ ਨੁਕਸਾਨ ਹੋ ਗਿਆ ਹੈ। ਇਸ ਅੱਗ ਲੱਗਣ ਦਾ ਘਰ ਵਾਲਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਘਰ ਦੀ ਇਕ ਲਡ਼ਕੀ ਫੋਨ ਸੁਣਨ ਲਈ ਬਾਹਰ ਨਿਕਲੀ। ਉਸ ਦੇ ਰੌਲਾ ਪਾਉਣ ’ਤੇ ਘਰ ਦੇ ਜੀਅ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਅੱਗ ਬੁਝਾਈ ਪਰ ਉਦੋਂ ਤੱਕ ਦੇਰ ਹੋ ਗਈ ਸੀ ਤੇ ਤਿੰਨੇ ਪਸ਼ੂ ਤਡ਼ਫ ਤਡ਼ਫ ਕੇ ਮਰ ਗਏ ਸਨ। ਇਨ੍ਹਾਂ ਵਿਚ ਕੁਝ ਗਊਆਂ ਸੂਣ ਵਾਲੀਆਂ ਸਨ। ਇਸ ਘਟਨਾ ਦੀ ਖਬਰ ਸੁਣ ਕੇ ਜਿੱਥੇ ਪਿੰਡ ਵਾਸੀ ਜੁਗਰਾਜ ਸਿੰਘ ਨਾਲ ਦੁੱਖ ਸਾਂਝਾ ਕਰਨ ਆਏ ਉਥੇ ਹੀ ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਵੀ ਆਪਣੇ ਸਾਥੀਆਂ ਨਾਲ ਪੀਡ਼ਤ ਪਰਿਵਾਰ ਦੇ ਘਰ ਪਹੁੰਚੇ, ਜਿਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੀਡ਼ਤ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
 


Related News