ਮਾਂਵਾਂ ਦਾ ਕਾਲਜਾ ਆ ਗਿਆ ਬਾਹਰ, 3 ਪੁੱਤਾਂ ਦੇ ਸਿਹਰੇ ਲਾ ਕੇ ਇਕੱਠਿਆਂ ਬਾਲਿਆ ਸਿਵਾ, ਦੇਖੋ ਵੀਡੀਓ

Saturday, Nov 25, 2023 - 06:33 PM (IST)

ਮਾਂਵਾਂ ਦਾ ਕਾਲਜਾ ਆ ਗਿਆ ਬਾਹਰ, 3 ਪੁੱਤਾਂ ਦੇ ਸਿਹਰੇ ਲਾ ਕੇ ਇਕੱਠਿਆਂ ਬਾਲਿਆ ਸਿਵਾ, ਦੇਖੋ ਵੀਡੀਓ

ਫਰੀਦਕੋਟ/ਫਿਰੋਜ਼ਪੁਰ : ਬੀਤੇ ਦਿਨੀਂ ਵਿਆਹ ਦੀ ਸ਼ਾਪਿੰਗ ਕਰਨ ਘਰੋਂ ਨਿਕਲੇ ਲਾਪਤਾ ਹੋਏ ਤੀਜੇ ਭਰਾ ਦੀ ਲਾਸ਼ ਵੀ ਸ਼ੁੱਕਰਵਾਰ ਨੂੰ ਨਹਿਰ ’ਚੋਂ ਬਰਾਮਦ ਹੋ ਗਈ ਜਦਕਿ ਦੋ ਭਰਾਵਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਹੀ ਨਹਿਰ ’ਚੋਂ ਬਰਾਮਦ ਕਰ ਲਈਆਂ ਗਈਆਂ ਸਨ। ਤਿੰਨ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕਾਂ ਵਿਚ ਦੋ ਸਕੇ ਭਰਾ ਸਨ ਜਦਕਿ ਇਕ ਨੌਜਵਾਨ ਰਿਸ਼ਤੇਦਾਰੀ ਵਿਚ ਭਰਾ ਲੱਗਦਾ ਸੀ। ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀਆਂ ਹਨ। ਜਿਸ ਤੋਂ ਬਾਅਦ ਪਰਿਵਾਰ ਨੇ ਤਿੰਨਾਂ ਨੌਜਵਾਨਾਂ ਦਾ ਬੇਹੱਦ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਵਲੋਂ ਤਿੰਨਾਂ ਭਰਾਵਾਂ ਦੇ ਸਿਰਾਂ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਮ੍ਰਿਤਕ ਨੌਜਵਾਨਾਂ ਦੀਆਂ ਮਾਂਵਾਂ ਦੇ ਕਾਲਜਾ ਚੀਰ ਦੇਣ ਵਾਲੇ ਬੋਲਾਂ ਨੇ ਹਰ ਅੱਖ ਨਮ ਕਰ ਦਿੱਤੀ। 

ਇਹ ਵੀ ਪੜ੍ਹੋ : ਧੀ ਜੰਮਣ ਦੀ ਖੁਸ਼ੀ ’ਚ ਕੀਤਾ ਵੱਡਾ ਪ੍ਰੋਗਰਾਮ, ਡੀ. ਜੇ. ’ਤੇ ਭੰਗੜਾ ਪਾਉਂਦਿਆਂ ਹੋਇਆ ਵਿਵਾਦ, ਸ਼ਰੇਆਮ ਕਤਲ ਕੀਤਾ ਮੁੰਡਾ

ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਫਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਰਹਿਣ ਵਾਲੇ ਤਿੰਨ ਭਰਾ ਜੋ ਆਪਣੇ ਚਚੇਰੇ ਭਰਾ ਦੇ ਵਿਆਹ ’ਤੇ ਜਾਣ ਲਈ ਫਿਰੋਜ਼ਪੁਰ ਵਿਖੇ ਸ਼ਾਪਿੰਗ ਕਰਨ ਨਿਕਲੇ ਸਨ, ਜਿਨ੍ਹਾਂ ਦਾ ਮੋਟਰਸਾਈਕਲ ਫਿਰੋਜ਼ਪੁਰ-ਫਰੀਦਕੋਟ ਰੋਡ ’ਤੇ ਇਕ ਨਹਿਰ ਦੇ ਕਿਨਾਰੇ ਖਸਤਾ ਹਾਲ ਵਿਚ ਬਰਾਮਦ ਹੋਇਆ ਸੀ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਇਨ੍ਹਾਂ ਦਾ ਮੋਟਰਸਾਈਕਲ ਖਸਤਾ ਹਾਲ ਵਿਚ ਨਹਿਰ ਕੋਲੋਂ ਬਰਾਮਦ ਹੋਇਆ ਹੈ ਅਤੇ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਕਿਸੇ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਜਿਸ ਕਾਰਣ ਇਹ ਤਿੰਨੇ ਨਹਿਰ ਵਿਚ ਰੁੜ ਗਏ ਹੋਣ। ਜਿਸ ਤੋਂ ਬਾਅਦ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਲਗਾਤਾਰ ਨਹਿਰ ਵਿਚ ਤਿੰਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ : ਸ਼ਾਤਰ ਜਨਾਨੀਆਂ ਦੀ ਕਰਤੂਤ ਉਡਾਵੇਗੀ ਹੋਸ਼, ਘਰ ਬੁਲਾ ਕੇ ਉਤਰਵਾਉਂਦੀਆਂ ਕੱਪੜੇ ਬਣਾਉਂਦੀਆਂ ਅਸ਼ਲੀਲ ਵੀਡੀਓ

ਇਸ ਦਰਮਿਆਨ ਗੋਤਾਖੋਰਾਂ ਵਲੋਂ ਲੰਘੇ ਬੁੱਧਵਾਰ ਲਾਪਤਾ ਹੋਏ ਤਿੰਨ ’ਚੋਂ ਦੋ ਭਰਾਵਾਂ ਅਰਸ਼ਦੀਪ ਅਤੇ ਅਨਮੋਲ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਅਕਾਸ਼ ਦੀ ਲਾਸ਼ ਨੂੰ ਸ਼ੁੱਕਰਵਾਰ ਬਰਾਮਦ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪੁਲਸ ਪੁਲਸ ਕਾਰਵਾਈ ਪਿੱਛੋਂ ਤਿੰਨਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਕੈਨੇਡਾ ਜਾਣ ਦੀ ਤਿਆਰੀ ਤਾਂ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News