ਭਾਖੜਾ ਨਹਿਰ ਤੇ ਰਜਬਾਹੇ ’ਚੋਂ ਲੜਕੀ ਸਮੇਤ 3 ਲਾਸ਼ਾਂ ਬਰਾਮਦ

Sunday, Jul 04, 2021 - 09:36 PM (IST)

ਭਾਖੜਾ ਨਹਿਰ ਤੇ ਰਜਬਾਹੇ ’ਚੋਂ ਲੜਕੀ ਸਮੇਤ 3 ਲਾਸ਼ਾਂ ਬਰਾਮਦ

ਸਮਾਣਾ(ਦਰਦ)- ਸਮਾਣਾ ਸ਼ਹਿਰ ’ਚੋਂ ਲੰਘਦੀ ਭਾਖੜਾ ਨਹਿਰ ’ਚੋਂ ਐਤਵਾਰ ਸ਼ਾਮ ਇਕ ਲੜਕੀ ਸਮੇਤ 2 ਹੋਰ ਲਾਸ਼ਾਂ ਪਾਣੀ ’ਚ ਰੁੜਦੀਆਂ ਮਿਲੀਆਂ। ਗੋਤਾਖੋਰ ਸ਼ੰਕਰ ਭਰਦਵਾਜ ਦੀ ਟੀਮ ਦੇ ਤੈਰਾਕਾਂ ਨੇ ਭਾਖੜਾ ਨਹਿਰ ਦੇ ਚਲਦੇ ਪਾਣੀ ’ਚ ਲਾਸ਼ਾਂ ਰੋਕ ਕੇ ਸਿਟੀ ਪੁਲਸ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਬਿਜਲੀ ਪਾਣੀ ਦੀ ਪ੍ਰੇਸ਼ਾਨੀ ਤੋਂ ਬਾਅਦ ਹੁਣ ਮਾਇਨਰ ਦਾ ਪਾੜ ਵੀ ਖੁਦ ਪੂਰ ਰਹੇ ਕਿਸਾਨ (ਵੀਡੀਓ)

ਗੋਤਾਖੋਰ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਪਾਣੀ ’ਚ ਰੁੜਦੀ ਜਾ ਰਹੀ ਲੜਕੀ ਦੀ ਉਮਰ ਕਰੀਬ 17 ਸਾਲ ਹੈ। ਉਸ ਨੇ ਕਾਲੇ ਰੰਗ ਦਾ ਪ੍ਰਿੰਟ ਸੂਟ ਪਾਇਆ ਹੋਇਆ ਹੈ। ਜਦੋਂ ਕਿ ਪਾਣੀ ’ਚ ਰੁੜੇ ਜਾ ਰਹੇ ਵਿਅਕਤੀ ਦੀ ਉਮਰ ਕਰੀਬ 45 ਸਾਲ ਹੈ। ਉਸ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦਾ ਲੋਅਰ ਪਾਇਆ ਹੋਇਆ ਹੈ।

ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਵਿਧਾਇਕਾ ਵਲੋਂ 'ਪਿੰਡ ਵਧਾਈ' 'ਚ ਚੱਲ ਰਹੀ ਰੇਤ ਖਡ 'ਤੇ ਛਾਪੇਮਾਰੀ

ਇਸੇ ਤਰ੍ਹਾਂ ਭਾਖੜਾ ਨਹਿਰ ਦੇ ਨਾਲ ਬਣੇ ਇਨਵਾਇਰਮੈਂਟ ਪਾਰਕ ’ਚੋਂ ਲੰਘਦੇ ਰਜਬਾਹੇ ’ਚੋਂ ਵੀ ਸ਼ਨੀਵਾਰ ਸ਼ਾਮ ਨੂੰ ਇਕ 22 ਸਾਲਾਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਨੂੰ ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਗਿਆ ਹੈ। ਸ਼ੰਕਰ ਨੇ ਇਹ ਵੀ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਭਾਖੜਾ ਨਹਿਰ ’ਚ ਨਹਾਉਣ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਸੈਂਕੜੇ ਲੋਕ ਨਹਿਰ ’ਚ ਨਹਾ ਰਹੇ ਹਨ। ਪ੍ਰਸ਼ਾਸਨ ਵੱਲੋਂ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।


author

Bharat Thapa

Content Editor

Related News