ਸੀਨੀਅਰ ਅਕਾਲੀ ਆਗੂ ਤੇ ਵਪਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਚੜ੍ਹਿਆ ਪੁਲਸ ਅੜਿੱਕੇ

Tuesday, Dec 27, 2022 - 09:21 PM (IST)

ਸੀਨੀਅਰ ਅਕਾਲੀ ਆਗੂ ਤੇ ਵਪਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਚੜ੍ਹਿਆ ਪੁਲਸ ਅੜਿੱਕੇ

ਲੁਧਿਆਣਾ (ਪਾਲੀ) : ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਜਨਰਲ ਸਕੱਤਰ ਤੇ ਯੂਥ ਅਕਾਲੀ ਦਲ ਪੰਜਾਬ ਕੋਰ ਕਮੇਟੀ ਮੈਂਬਰ ਤੇ ਵਪਾਰੀ ਨੂਰਜੋਤ ਸਿੰਘ ਮੱਕੜ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੂਸਾਰ ਇਹ ਕਾਰਵਾਈ ਨੂਰਜੋਤ ਸਿੰਘ ਮੱਕੜ ਦੀ ਸ਼ਿਕਾਇਤ 'ਤੇ ਅਮਲ ਵਿੱਚ ਲਿਆਂਦੀ ਹੈ ਅਤੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਦਾਖਾ ਪੱਤੀ ਜਲਾਲ ਦੇ ਰਹਿਣ ਵਾਲੇ ਰਜਿੰਦਰ ਸਿੰਘ ਰਾਜਾ ਵਜੋਂ ਕੀਤੀ ਗਈ ਹੈ। ਪੁਲਸ ਨੇ ਉਸ ਨੂੰ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਇੰਨੇ ਦਿਨਾਂ ਦੇ ਪੁਲਸ ਰਿਮਾਂਡ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜਾਣੋ ਕਿਸ ਮਾਮਲੇ 'ਚ ਹੋਈ ਪੇਸ਼ੀ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਕਰਦਾ ਹੈ ਤੇ ਅਕਾਲੀ ਦਲ ਦਾ ਆਗੂ ਹੈ। ਬੀਤੇ ਦਿਨ ਉਸ ਨੂੰ ਉਕਤ ਕਥਿਤ ਦੋਸ਼ੀ ਦਾ ਫੋਨ ਆਇਆ ਤੇ ਫੋਨ ਦੋਸ਼ੀ ਵਲੋਂ ਉਸ ਪਾਸੋਂ 50 ਹਜਾਰ ਰੁਪਏ ਦੀ ਫੀਰੋਤੀ ਦੀ ਮੰਗ ਕੀਤੀ ਗਈ , ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਇਹ ਵੀ ਪੜ੍ਹੋ : ਅਮਨ ਅਰੋੜਾ ਵੱਲੋਂ ਪੁੱਡਾ ਭਵਨ 'ਚ ਚੈਕਿੰਗ, ਕੰਮ ਪ੍ਰਤੀ ਢਿੱਲਮੱਠ ਕਰਨ ਵਾਲੇ ਅਧਿਕਾਰੀਆਂ ਨੂੰ ਲੈ ਕੇ ਕਹੀ ਵੱਡੀ ਗੱਲ

ਨੂਰਜੋਤ ਸਿੰਘ ਮੱਕੜ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਉਕਤ ਕਥਿਤ ਦੋਸ਼ੀ ਨੂੰ ਦੁੱਗਰੀ ਨਹਿਰ ਪੁਲ਼ 'ਤੇ 10 ਹਜ਼ਾਰ ਰੁਪਏ ਦੀ ਨਕਦੀ ਦੇ ਦਿੱਤੀ। ਫਿਰੌਤੀ ਦੀ ਪਹਿਲੀ ਕਿਸ਼ਤ ਲੈਣ ਉਪਰੰਤ ਉਕਤ ਦੋਸ਼ੀ ਉਥੋਂ ਚਲਾ ਗਿਆ। ਇਸ ਦੌਰਾਨ ਨੂਰਜੋਤ ਸਿੰਘ ਮੱਕੜ ਵਲੋਂ ਸਾਰਾ ਮਾਮਲਾ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਡੀ.ਸੀ.ਪੀ ਵਰਰਿੰਦਰ ਸਿੰਘ ਬਰਾੜ ਦੇ ਧਿਆਨ ਵਿਚ ਪਹਿਲਾਂ ਹੀ ਲਿਆਂਦਾ ਗਿਆ ਸੀ।

 ਪੁਲਸ ਵਲੋਂ ਦੇਰ ਰਾਤ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਉਪਰੰਤ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਰਾਜਾ ਹੋਜਰੀ ਵਿੱਚ ਕਟਿੰਗ ਦਾ ਕੰਮ ਕਰਦਾ ਹੈ। ਇਸ ਕਾਰਨ ਉਸ ਨੂੰ ਮੱਕੜ ਬਾਰੇ ਜਾਣਕਾਰੀ ਸੀ ਪਰ ਪੁਲਸ ਵਲੋਂ ਉਸ ਦੇ ਕਬਜ਼ੇ ਵਿਚੋਂ 5 ਹਜ਼ਾਰ ਰੁਪਏ ਦੀ ਨਕਦੀ ਮੋਬਾਈਲ, ਆਧਾਰ ਕਾਰਡ ਅਤੇ ਕੁਝ ਹਰ ਸਾਮਾਨ ਬਰਾਮਦ ਕੀਤਾ ਹੈ। ਉਸ ਪਾਸੋਂ ਪੁਲਸ ਪੁੱਛ- ਪੜਤਾਲ ਕਰ ਰਹੀ ਹੈ ਤੇ ਹੋਰ ਪ੍ਰਗਟਾਵੇ ਦੀ ਸੰਭਾਵਨਾ ਹੈ।


author

Mandeep Singh

Content Editor

Related News