ਲੁਧਿਆਣਾ ਵਾਸੀਆਂ ''ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਪੜ੍ਹੋ ਪੂਰੀ ਰਿਪੋਰਟ

Friday, Aug 02, 2024 - 02:24 PM (IST)

ਲੁਧਿਆਣਾ ਵਾਸੀਆਂ ''ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਪੜ੍ਹੋ ਪੂਰੀ ਰਿਪੋਰਟ

ਲੁਧਿਆਣਾ (ਹਿਤੇਸ਼): ਬਰਸਾਤੀ ਮੌਸਮ ਵਿਚ ਲੁਧਿਆਣਾ ਅੰਦਰ ਡੇਂਗੂ ਅਤੇ ਡਾਈਰੀਆ ਦਾ ਖ਼ਤਰਾ ਮੰਡਰਾ ਰਿਹਾ ਹੈ। ਹੁਣ ਤਕ ਡੇਂਗੂ ਦੇ 34 ਮਾਮਲੇ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਂਗੂ ਨਾਲ ਨਜਿੱਠਣ ਦੇ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। 

ਇਹ ਖ਼ਬਰ ਵੀ ਪੜ੍ਹੋ - ਸਿਵਲ ਹਸਪਤਾਲ 'ਚ ਜਾਅਲੀ ਡਾਕਟਰ ਨੇ ਬਜ਼ੁਰਗ ਨਾਲ ਕਰ 'ਤਾ ਕਾਂਡ, CMO ਕੋਲ ਪਹੁੰਚੀ ਸ਼ਿਕਾਇਤ

ਡਿਪਟੀ ਕਮਿਸ਼ਨਰ ਵੱਲੋਂ ਪਹਿਲਾਂ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਡੋਰ ਟੂ ਡੋਰ ਚੈਕਿੰਗ ਦੌਰਾਨ ਲੋਕਾਂ ਨੂੰ ਸਾਫ਼ ਪਾਣੀ ਇਕੱਠਾ ਨਾ ਹੋਣ ਦੇਣ ਲਈ ਜਾਗਰੂਕ ਕਰਨ ਤੋਂ ਇਲਾਵਾ ਲਾਰਵਾ ਮਿਲਣ 'ਤੇ ਚਾਲਾਨ ਕੱਟਣ ਲਈ ਡਰਾਈਵ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ। ਹੁਣ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਂਗੂ ਦੀ ਰੋਕਥਾਮ ਲਈ ਫਾਗਿੰਗ ਸ਼ੁਰੂ ਕਰਨ ਦੀ ਦਲੀਲ ਦਿੱਤੀ ਜਾ ਰਹੀ ਹੈ। ਪਰ ਅਸਲੀਅਤ ਇਹ ਹੈ ਕਿ ਪੂਰੇ ਸ਼ਹਿਰ ਨੂੰ ਕਵਰ ਕਰਨ ਲਈ ਨਗਰ ਨਿਗਮ ਕੋਲ ਸਿਰਫ਼ 12 ਫਾਗਿੰਗ ਮਸ਼ੀਨਾਂ ਹਨ, ਜਿਸ ਕਾਰਨ ਇਕ ਦਿਨ ਵਿਚ ਇਕ ਵਾਰਡ ਦੇ ਸਾਰੇ ਹਿੱਸਿਆਂ ਵਿਚ ਵੀ ਫਾਗਿੰਗ ਕਰਨਾ ਮੁਮਕਿਨ ਨਹੀਂ ਹੈ। ਜੇਕਰ ਇਕ ਵਾਰ ਇਕ ਵਾਰਡ ਵਿਚ ਫਾਗਿੰਗ ਕੀਤੀ ਵੀ ਜਾਵੇ ਤਾਂ ਉਸ ਵਾਰਡ ਵਿਚ ਦੁਬਾਰਾ ਫਾਗਿੰਗ ਦੀ ਵਾਰੀ ਹਫ਼ਤੇ ਬਾਅਦ ਆਵੇਗੀ।

ਇਹ ਖ਼ਬਰ ਵੀ ਪੜ੍ਹੋ - ਜ਼ੁਲਮ ਦੀ ਹੱਦ! ਰੋਟੀ ਮੰਗਣ 'ਤੇ ਹੈਵਾਨ ਬਣੀ ਨੂੰਹ, ਤਸਵੀਰਾਂ 'ਚ ਦੇਖੋ ਕੀ ਕਰ ਦਿੱਤਾ 95 ਸਾਲਾ ਸੱਸ ਦਾ ਹਾਲ

ਪਾਣੀ ਦੇ ਸੈਂਪਲ ਫ਼ੇਲ੍ਹ ਹੋਣ ਨਾਲ ਵੀ ਖੁੱਲ੍ਹ ਚੁੱਕੀ ਹੈ ਪੋਲ

ਇਸ ਤੋਂ ਪਹਿਲਾਂ ਵਾਟਰ ਸਪਲਾਈ ਦੇ ਸੈਂਪਲ ਫੇਲ੍ਹ ਹੋਣ ਨਾਲ ਸਾਫ਼ ਹੋ ਗਿਆ ਹੈ ਕਿ ਪਟਿਆਲਾ ਤੇ ਕਪੂਰਥਲਾ ਦੀ ਤਰ੍ਹਾਂ ਲੁਧਿਆਣਾ ਦੇ ਲੋਕਾਂ 'ਤੇ ਡਾਈਰੀਆ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੀ ਇਕ ਵੱਡੀ ਵਜ੍ਹਾ ਇਹ ਹੈ ਕਿ 850 ਟਿਊਬਵੈੱਲਾਂ ਤੋਂ ਕਲੋਰੀਨ ਦੇ ਬਿਨਾਂ ਪਾਣੀ ਦੀ ਸਪਲਾਈ ਹੋ ਰਹੀ ਹੈ। ਹਾਲਾਂਕਿ ਇਸ 'ਤੇ ਪਰਦਾ ਪਾਉਣ ਲਈ ਨਗਰ ਨਿਗਮ ਵੱਲੋਂ ਕਲੋਰੀਨ ਦੀ ਡੋਜ਼ ਵਧਾ ਦਿੱਤੀ ਗਈ ਹੈ। ਇਸੇ ਤਰ੍ਹਾਂ ਵਾਟਰ ਸਪਲਾਈ ਦੇ ਸੈਂਪਲ ਫ਼ੇਲ੍ਹ ਹੋਣ ਦਾ ਠੀਕਰਾ ਲੋਕਾਂ ਸਿਰ ਹੀ ਭੰਨਣ ਲਈ ਪਾਣੀ-ਸੀਵਰੇਜ ਦੀ ਲਾਈਨ ਵਿਚ ਲੀਕੇਜ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News