ਵੱਡੀ ਖ਼ਬਰ: ਬਠਿੰਡਾ ਜ਼ਿਲ੍ਹੇ ਨੂੰ ਦਹਿਲਾਉਣ ਦੀ ਧਮਕੀ, ਕਿਹਾ- ਇਸ ਨੂੰ ਤਾਂ ਹੁਣ ਰੱਬ ਹੀ ਬਚਾਵੇਗਾ

Friday, May 19, 2023 - 06:44 PM (IST)

ਵੱਡੀ ਖ਼ਬਰ: ਬਠਿੰਡਾ ਜ਼ਿਲ੍ਹੇ ਨੂੰ ਦਹਿਲਾਉਣ ਦੀ ਧਮਕੀ, ਕਿਹਾ- ਇਸ ਨੂੰ ਤਾਂ ਹੁਣ ਰੱਬ ਹੀ ਬਚਾਵੇਗਾ

ਬਠਿੰਡਾ (ਕੁਨਾਲ ਬਾਂਸਲ) : ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਧਮਾਕੇ ਤੋਂ ਬਾਅਦ ਹੁਣ ਸ਼ਰਾਰਤੀ ਅਨਸਰਾਂ ਵੱਲੋਂ ਬਠਿੰਡਾ 'ਚ ਵੱਡੇ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਕ ਸ਼ਖ਼ਸ ਵੱਲੋਂ ਬਠਿੰਡਾ 'ਚ ਬੰਬ ਧਮਾਕੇ ਕਰਵਾਉਣ ਦੀਆਂ ਧਮਕੀਆਂ ਨਾਲ ਭਰੀਆਂ ਚਿੱਠੀਆਂ ਸਿਆਸੀ ਆਗੂਆਂ, ਅਫ਼ਸਰਾਂ ਅਤੇ ਵਪਾਰੀਆਂ ਨੂੰ ਭੇਜੀਆਂ ਗਈਆਂ ਹਨ। ਇਸ ਸਬੰਧੀ ਗੱਲ ਕਰਦਿਆਂ ਬਠਿੰਡਾ ਦੇ ਐੱਸ. ਐੱਸ. ਪੀ. ਗੁਰਨੀਤ ਖੁਰਾਣਾ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ 'ਚ ਐੱਫ਼. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਧਮਕੀਆਂ ਦੇਣ ਵਾਲਾ ਵਿਅਕਤੀ ਜਲਦ ਹੀ ਪੁਲਸ ਦੀ ਗ੍ਰਿਫ਼ਤ 'ਚ ਹੋਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਇਹ ਧਮਕੀ ਭਰੀਆਂ ਚਿੱਠੀਆਂ ਪੋਸਟਮੈਨ ਜ਼ਰੀਏ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਨੂੰ 6 ਅਜਿਹੀਆਂ ਚਿੱਠੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ 'ਚੋਂ ਇਕ ਅਸਲੀ ਤੇ ਬਾਕੀ ਫੋਟੋਕਾਪੀਆਂ ਹਨ। ਉਨ੍ਹਾਂ ਆਖਿਆ ਕਿ ਚਿੱਠੀਆਂ 'ਚ ਜਿਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪੁਲਸ ਵੱਲੋਂ ਉਨ੍ਹਾਂ ਥਾਵਾਂ 'ਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੀ ਗਏ ਹਨ ਤਾਂ ਜੋ ਕੋਈ ਵੀ ਵੱਡੀ ਵਾਰਦਾਤ ਹੋਣ ਤੋਂ ਰੋਕੀ ਜਾ ਸਕੇ ਅਤੇ ਪੁਲਸ ਨੂੰ ਬਾਅਦ ਵਿਚ ਸ਼ਰਮਿੰਦਾ ਨਾ ਹੋਣਾ ਪਵੇ।

ਇਹ ਵੀ ਪੜ੍ਹੋ- ਪਤਨੀ ਵੱਲੋਂ ਰੋਕਣ 'ਤੇ ਵੀ ਨਾਜਾਇਜ਼ ਸੰਬੰਧਾਂ ਤੋਂ ਨਾ ਟਲਿਆ ਪਤੀ, ਚੁੱਕਿਆ ਖੌਫ਼ਨਾਕ ਕਦਮ

ਚਿੱਠੀ 'ਚ ਲਿਖੇ ਬੋਲ 

ਦੱਸ ਦੇਈਏ ਕਿ ਧਮਕੀ ਭਰੀਆਂ ਚਿੱਠੀਆਂ 'ਚ ਧਮਕੀ ਦੇਣ ਵਾਲੇ ਵਿਅਕਤੀ ਵੱਲੋਂ ਲਿਖਿਆ ਗਿਆ ਹੈ ਕਿ ਤੁਹਾਨੂੰ ਜਾਣ ਕੇ ਬਹੁਤ ਖ਼ੁਸ਼ਖਬਰੀ ਹੋਵੇਗੀ ਕਿ 7 ਜੂਨ 2023 ਨੂੰ ਬਠਿੰਡਾ ਸ਼ਹਿਰ 'ਚ ਘੱਟੋਂ-ਘੱਟ 10 ਥਾਵਾਂ 'ਤੇ ਬੰਬ ਧਮਾਕੇ ਹੋਣ ਜਾ ਰਹੇ ਹਨ ਤੇ ਸਾਰਾ ਸਾਮਾਨ ਪਹੁੰਚ ਚੁੱਕਿਆ ਹੈ। ਹੁਣ ਇਹ ਪੁਲਸ ਤੇ ਮਿਲਟਰੀ ਦੇ ਬਸ ਦੀ ਗੱਲ ਨਹੀਂ ਹੈ ਤੇ ਬਠਿੰਡਾ ਨੂੰ ਤਾਂ ਹੁਣ ਰੱਬ ਹੀ ਬਚਾ ਸਕਦਾ ਹੈ। ਉਸ ਨੇ ਅੱਗੇ ਲਿਖਿਆ ਕਿ ਬੰਬ ਚੱਲਣ ਵਾਲੀਆਂ ਥਾਵਾਂ ਇਸ ਪ੍ਰਕਾਰ ਹਨ- ਕਿਲਾ, ਜੱਸੀ, ਰੇਲਵੇ ਸਟੇਸ਼ਨ, ਅਦੇਸ਼ ਹਸਪਤਾਲ, ਮਿੰਨੀ ਸਕੱਤਰੇਤ ਐੱਸ. ਐੱਸ. ਪੀ. ਦਫ਼ਤਰ, ਬਠਿੰਡਾ ਜੇਲ੍ਹ, ਆਈ. ਟੀ. ਆਈ. ਪੁਲ, ਮਿੱਤਲ ਮੋਲ, ਨਵੀਂ ਕਾਰ ਪਾਰਕਿੰਗ, ਨਿਰੰਕਾਰੀ ਭਵਨ, ਕਿਸਾਨ ਧਰਨੇ। ਉਸ ਨੇ ਲਿਖਿਆ ਕਿ ਅਸੀਂ ਇਹ ਬੰਬ ਧਮਾਕੇ ਡਰੋਨ ਨਾਲ ਜਾ ਰਿਮੋਟ ਨਾਲ 100 ਫ਼ੀਸਦੀ ਕਰਾਂਗੇ। ਅੰਮ੍ਰਿਤਸਰ ਬੰਬ ਧਮਾਕੇ ਤਾਂ ਟ੍ਰੇਲਰ ਸੀ, ਫਿਲਮ ਤਾਂ ਬਾਕੀ ਹੈ। ਜੇ ਰੋਕ ਸਕਦੇ ਹੋ ਤਾਂ ਰੋਕ ਲਵੋ। ਅਸੀਂ ਪੰਜਾਬ 'ਚ ਹਿੰਦੂ ਤੇ ਮੁਸਲਮਾਨ ਰਹਿਣ ਨਹੀਂ ਦੇਵਾਂਗੇ। ਅੰਤ ਉਸ ਨੇ ਲਿਖਿਆ ਮੈਨੂੰ ਫੜ ਕੇ ਦਿਖਾਓ। ਮੰਨਾ, ਖਾਲਿਸਥਾਨ ਸਾਡਾ ਮਿਸ਼ਨ ਹੈ, ਜ਼ਿੰਦਾਬਾਦ ਹੈ ਤੇ ਸਦਾ ਜ਼ਿੰਦਾਬਾਦ ਰਹੇਗਾ।

PunjabKesari

ਇਹ ਵੀ ਪੜ੍ਹੋ- ਮਾਲਵੇ ਦੇ ਪ੍ਰਸਿੱਧ ਮੰਦਰ ਮਾਈਸਰਖਾਨਾ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News