ਬਿਜਲੀ ਦੀ ਦੁਕਾਨ ''ਚੋਂ ਲੱਖਾਂ ਦਾ ਸਾਮਾਨ ਚੋਰੀ
Monday, Dec 04, 2017 - 02:10 AM (IST)
ਮਾਹਿਲਪੁਰ, (ਜਸਵੀਰ)- ਹੁਸ਼ਿਆਰਪੁਰ ਰੋਡ ਮਾਹਿਲਪੁਰ ਨੇੜੇ ਬੱਸ ਸਟੈਂਡ ਵਿਖੇ ਸਥਿਤ ਮੰਡ ਇਲੈਕਟ੍ਰੀਕਲਜ਼ ਨਾਮੀ ਦੁਕਾਨ 'ਚੋਂ ਚੋਰਾਂ ਵੱਲੋਂ 24 ਬਕਸੇ ਕਾਪਰ ਅਤੇ 4 ਰੀਲਾਂ ਕਾਪਰ ਦੀਆਂ, ਜਿਨ੍ਹਾਂ ਦੀ ਕੀਮਤ ਲਗਭਗ 2.50 ਲੱਖ ਰੁਪਏ ਬਣਦੀ ਹੈ, ਤਾਲੇ ਤੋੜ ਕੇ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਮੰਡ ਪੁੱਤਰ ਲਛਮਣ ਸਿੰਘ ਮੰਡ ਵਾਸੀ ਬਿਲਾਸਪੁਰ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਦੁਕਾਨ ਨੂੰ ਤਾਲੇ ਲਾ ਕੇ ਆਪਣੇ ਪਿੰਡ ਬਿਲਾਸਪੁਰ ਨੂੰ ਚਲਾ ਗਿਆ ਸੀ। ਸਵੇਰੇ ਉਸ ਨੂੰ ਤਰਸੇਮ ਭਾਅ ਨੇ ਫੋਨ 'ਤੇ ਦੱਸਿਆ ਕਿ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਉਸ ਨੇ ਦੱਸਿਆ ਕਿ ਉਸ ਨੇ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਫ਼ਰਾਰ ਹੋ ਗਏ।
ਸ. ਮੰਡ ਨੇ ਦੱਸਿਆ ਕਿ ਜਦੋਂ ਉਸ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਚੋਰ ਅੰਦਰੋਂ 24 ਡੱਬੇ ਕਾਪਰ ਅਤੇ ਚਾਰ ਰੀਲਾਂ ਕਾਪਰ ਦੀਆਂ, ਜਿਨ੍ਹਾਂ ਦੀ ਕੀਮਤ ਲਗਭਗ 2.50 ਲੱਖ ਰੁਪਏ ਬਣਦੀ ਹੈ, ਚੋਰੀ ਕਰ ਕੇ ਲੈ ਗਏ ਸਨ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
