ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ਵਾਲਿਆਂ ਨੂੰ ਹੋਵੇਗਾ 500 ਰੁਪਏ ਜੁਰਮਾਨਾ
Saturday, Jun 06, 2020 - 02:16 AM (IST)
ਬਠਿੰਡਾ (ਵਰਮਾ)- ਬਠਿੰਡਾ ਦੇ ਜ਼ਿਲਾ ਮੈਜਿਸਟ੍ਰੇਟ ਬੀ. ਸ਼੍ਰੀਨਿਵਾਸਨ ਆਈ. ਏ. ਐੱਸ. ਨੇ ਕਿਹਾ ਹੈ ਕਿ ਜੇਕਰ ਅਸੀਂ ਕੋਰੋੋਨਾ ’ਤੇ ਫਤਿਹ ਹਾਸਲ ਕਰਨੀ ਹੈ ਤਾਂ ਸਾਨੂੰ ਸੁਰੱਖਿਆ ਉਪਾਵਾਂ ਦਾ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ | ਉਨ੍ਹਾਂ ਨੇ ਕਿਹਾ ਕਿ ਜੋ ਕੋਈ ਵੀ ਹਿਦਾਇਤਾਂ ਦਾ ਉਲੰਘਣ ਕਰੇਗਾ ਉਸ ਖਿਲਾਫ ਸਖ਼ਤ ਕਾਰਵਾਈ ਅਮਲ ’ਚ ਕੀਤੀ ਜਾਵੇਗੀ | ਕੋਵਿਡ-19 ਸਬੰਧੀ ਦਿੱਤੀਆਂ ਹਿਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀਆਂ ਉਲੰਘਣਾਵਾਂ ਨਾਲ ਨਜਿੱਠਣ ਅਤੇ ਪੰਜਾਬ ਨੂੰ ਮਹਾਂਮਾਰੀ ਦੇ ਪੰਜੇ ਤੋਂ ਸੁਰੱਖਿਅਤ ਰੱਖਣ ਲਈ ਜੁਰਮਾਨਿਆਂ ’ਚ ਵਾਧਾ ਕਰਨ ਅਤੇ ਹੋਰ ਸਖਤ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ¢ । ਉਨ੍ਹਾਂ ਨੇ ਦੱਸਿਆ ਕਿ ਹੁਣ ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ, ਘਰੇਲੂ ਕੁਆਰਨਟੀਨ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ 2,000 ਰੁਪਏ, ਜਨਤਕ ਥਾਵਾਂ ’ਤੇ ਥੁੱਕਣ ਲਈ 500 ਰੁਪਏ ਜੁਰਮਾਨਾ ਲਾਇਆ ਜਾਵੇਗਾ |