ਇਸ ਵਾਰ ਨਗਰ ਨਿਗਮ ਚੋਣਾਂ ’ਚ ਉੱਠੇਗਾ ਦਲ-ਬਦਲੂਆਂ ਦਾ ਮੁੱਦਾ, 20 ਆਗੂਆਂ 'ਤੇ ਲੱਗ ਚੁਕਿਐ ਟੈਗ

Saturday, Nov 30, 2024 - 11:46 AM (IST)

ਜਲੰਧਰ (ਖੁਰਾਣਾ)–ਪੰਜਾਬ ਦੇ ਦੋਆਬਾ ਇਲਾਕੇ ਦਾ ਸ਼ਹਿਰ ਜਲੰਧਰ ਕਦੀ ਸਪੋਰਟਸ ਇੰਡਸਟਰੀ ਲਈ ਪ੍ਰਸਿੱਧ ਹੁੰਦਾ ਸੀ ਪਰ ਹੁਣ ਇਹ ਸ਼ਹਿਰ ਦਲ-ਬਦਲੂਆਂ ਕਾਰਨ ਵੀ ਜਾਣਿਆ ਜਾਂਦਾ ਹੈ। ਪਿਛਲੇ 1-2 ਸਾਲਾਂ ਦੀ ਹੀ ਗੱਲ ਕਰੀਏ ਤਾਂ ਜਲੰਧਰ ਵਿਚ ਲੋਕ ਸਭਾ ਦੀ ਜ਼ਿਮਨੀ ਚੋਣ, ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਅਤੇ ਆਮ ਸੰਸਦੀ ਚੋਣ ਵੀ ਹੋਈ। ਹੁਣ ਕੁਝ ਹੀ ਹਫ਼ਤੇ ਬਾਅਦ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਦਲ-ਬਦਲੂਆਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਹਾਵੀ ਰਹੇਗਾ ਅਤੇ ਅਜਿਹੇ ਸਾਰੇ ਆਗੂ ਲਾਈਮਲਾਈਟ ਵਿਚ ਰਹਿਣਗੇ, ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾਂ, ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਵੈਸਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਆਪਣੀ ਪਾਰਟੀ ਨੂੰ ਛੱਡ ਕੇ ਦੂਜਿਆਂ ਦਾ ਪੱਲਾ ਫੜਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਇਆ ਧਮਾਕਾ

ਲਗਭਗ 20 ਆਗੂਆਂ ’ਤੇ ਲੱਗ ਚੁੱਕਿਐ ਦਲ-ਬਦਲੂ ਦਾ ਟੈਗ, ਜ਼ਿਆਦਾ ਗਿਣਤੀ ਕੌਂਸਲਰਾਂ ਦੀ
ਪਿਛਲੇ 1-2 ਸਾਲਾਂ ਦੌਰਾਨ ਹੀ ਜਲੰਧਰ ਵਿਚ ਜਿੰਨੀਆਂ ਵੀ ਚੋਣਾਂ ਹੋਈਆਂ, ਉਨ੍ਹਾਂ ਵਿਚ ਭਾਰੀ ਗਿਣਤੀ ਵਿਚ ਦਲ-ਬਦਲੀ ਹੋਈ, ਜਿਸ ਕਾਰਨ ਸ਼ਹਿਰ ਦੇ ਲਗਭਗ 20 ਆਗੂ ਅਜਿਹੇ ਹਨ, ਜਿਨ੍ਹਾਂ ’ਤੇ ਦਲ-ਬਦਲੂ ਦਾ ਟੈਗ ਲੱਗ ਚੁੱਕਾ ਹੈ। ਇਹ ਗੱਲ ਵੱਖ ਹੈ ਕਿ ਕੌਣ ਆਗੂ ਕਿਸ ਵਜ੍ਹਾ ਨਾਲ ਦੂਜੀ ਪਾਰਟੀ ਵਿਚ ਗਿਆ ਪਰ ਇਹ ਵੀ ਇਕ ਤੱਥ ਹੈ ਕਿ ਸਭ ਤੋਂ ਵੱਧ ਗਿਣਤੀ ਕਾਂਗਰਸੀ ਆਗੂਆਂ ਦੀ ਰਹੀ, ਜਿਨ੍ਹਾਂ ਨੇ ਦੂਜੀਆਂ ਪਾਰਟੀਆਂ ਦਾ ਪੱਲਾ ਫੜ ਲਿਆ। ਕਾਂਗਰਸੀ ਆਗੂਆਂ ਵਿਚੋਂ ਵੀ ਜ਼ਿਆਦਾ ਗਿਣਤੀ ਕੌਂਸਲਰ ਪੱਧਰ ਦੇ ਲੀਡਰਾਂ ਦੀ ਰਹੀ। ਹੁਣ ਕਿਉਂਕਿ ਨਿਗਮ ਚੋਣਾਂ ਵਿਚ ਉਨ੍ਹਾਂ ਵਿਚੋਂ ਕਈ ਲੀਡਰ ਦੁਬਾਰਾ ਚੋਣ ਮੈਦਾਨ ਵਿਚ ਉਤਰਨ ਦੇ ਇੱਛੁਕ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹੁਣ ਹੋਣ ਜਾ ਰਹੀਆਂ ਨਿਗਮ ਚੋਣਾਂ ਵਿਚ ਉਨ੍ਹਾਂ ਦੀ ਦਲ-ਬਦਲੀ ਦਾ ਮੁੱਦਾ ਜ਼ਰੂਰ ਉੱਠੇਗਾ, ਵੈਸੇ ਇਸ ਦੀ ਸ਼ੁਰੂਆਤ ਬਸਤੀ ਇਲਾਕੇ ਤੋਂ ਹੋ ਵੀ ਚੁੱਕੀ ਹੈ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਦਲ-ਬਦਲੀ ਦਾ ਮੁੱਦਾ ਅਜਿਹੇ ਆਗੂਆਂ ਦੇ ਹੱਕ ਵਿਚ ਜਾਂਦਾ ਹੈ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਹ ਵੀ ਪੜ੍ਹੋ- ਪੰਜਾਬ ਵਿਚ ਨਵੀਆਂ ਪਾਬੰਦੀਆਂ ਲਾਗੂ, ਜਾਣੋ ਕੀ ਹੈ ਕਾਰਨ

ਫਿਰ ਪਲਟੀ ਮਾਰਨ ਨੂੰ ਤਿਆਰ ਬੈਠੇ ਹਨ ਕਈ ਆਗੂ
ਪਿਛਲੀਆਂ 3-4 ਚੋਣਾਂ ਦੌਰਾਨ ਜਲੰਧਰ ਦੇ ਲਗਭਗ 20 ਆਗੂ ਭਾਵੇਂ ਦਲ-ਬਦਲ ਕਰ ਚੁੱਕੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਹਾਲ ਹੀ ਵਿਚ ਜੋ ਨਿਗਮ ਚੋਣਾਂ ਹੋਣੀਆਂ ਹਨ, ਉਨ੍ਹਾਂ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਆਗੂ ਫਿਰ ਪਲਟੀ ਮਾਰ ਸਕਦੇ ਹਨ ਅਤੇ ਇਕ ਪਾਰਟੀ ਨੂੰ ਛੱਡ ਕੇ ਦੂਜੀ ਵਿਚ ਜਾ ਸਕਦੇ ਹਨ। ਸ਼ਹਿਰ ਦੇ ਕਈ ਆਗੂ ਅਜਿਹੇ ਹਨ, ਜਿਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਨਿਗਮ ਚੋਣਾਂ ਵਿਚ ਕਿਸ ਪਾਰਟੀ ਵੱਲੋਂ ਲੜਨਗੇ। ਅਜਿਹੇ ਵਿਚ ਉਹ ਆਪਣੇ ਭਰੋਸੇਮੰਦ ਲੋਕਾਂ ਅਤੇ ਸਮਰਥਕਾਂ ਨਾਲ ਮੀਟਿੰਗਾਂ ਕਰਕੇ ਆਪਣੇ ਪਰ ਤੋਲ ਰਹੇ ਹਨ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਕਈ ਕੌਂਸਲਰ ਪੱਧਰ ਦੇ ਆਗੂ ਦੋਬਾਰਾ ਕਾਂਗਰਸ ਵਿਚ ਵਾਪਸੀ ਵੀ ਕਰ ਸਕਦੇ ਹਨ। ਫਿਲਹਾਲ ਟਿਕਟ ਦੀ ਵੰਡ ਸਮੇਂ ਸਥਿਤੀ ਸਪੱਸ਼ਟ ਹੋਵੇਗੀ ਕਿ ਕਿਹੜਾ ਲੀਡਰ ਕਿਸ ਪਾਰਟੀ ਦੀ ਟਿਕਟ ਹਾਸਲ ਕਰਨ ਵਿਚ ਕਾਮਯਾਬ ਹੁੰਦਾ ਹੈ ਅਤੇ ਟਿਕਟ ਨਾ ਮਿਲਣ ਦੀ ਸੂਰਤ ਵਿਚ ਕਿਸ ਪਾਰਟੀ ਦਾ ਪੱਲਾ ਫੜਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News