ਪੰਜਾਬ 'ਚ ਇਸ ਵਾਰ 3.96 ਫ਼ੀਸਦੀ ਵੋਟਿੰਗ ਘਟੀ, ਬਠਿੰਡਾ ਤੀਜੀ ਵਾਰ ਰਿਹਾ ਮੋਹਰੀ

Sunday, Jun 02, 2024 - 12:17 PM (IST)

ਪੰਜਾਬ 'ਚ ਇਸ ਵਾਰ 3.96 ਫ਼ੀਸਦੀ ਵੋਟਿੰਗ ਘਟੀ, ਬਠਿੰਡਾ ਤੀਜੀ ਵਾਰ ਰਿਹਾ ਮੋਹਰੀ

ਚੰਡੀਗੜ੍ਹ (ਮਨਜੋਤ) : ਪੰਜਾਬ ’ਚ ਇਸ ਵਾਰ 62 ਫ਼ੀਸਦੀ ਵੋਟਿੰਗ ਹੋਈ ਹੈ, ਜੋ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ 3.96 ਫ਼ੀਸਦੀ ਘੱਟ ਹੈ। 2019 ਦੀਆਂ ਲੋਕ ਸਭਾ ਚੋਣਾਂ ’ਚ 65.96 ਫ਼ੀਸਦੀ ਵੋਟਿਗ ਹੋਈ ਸੀ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਇਸ ਵਾਰ ਸੂਬੇ ’ਚ 70 ਪਾਰ ਦਾ ਟੀਚਾ ਮਿੱਥਿਆ ਗਿਆ ਸੀ। ਇਸ ਵਾਰ ਵੀ ਬਠਿੰਡਾ 67.97 ਫ਼ੀਸਦੀ ਵੋਟਿੰਗ ਨਾਲ ਲਗਾਤਾਰ ਤੀਜੀ ਵਾਰ ਮੋਹਰੀ ਰਿਹਾ ਹੈ। ਅੰਮ੍ਰਿਤਸਰ ’ਚ ਇਕ ਵਾਰ ਫਿਰ ਸਭ ਤੋਂ ਘੱਟ ਵੋਟਾਂ ਪਈਆਂ ਹਨ। ਇੱਥੇ 54.2 ਫ਼ੀਸਦੀ ਵੋਟਿੰਗ ਹੋਈ ਹੈ, ਜਿਹੜੀ ਸੂਬੇ ’ਚ ਸਭ ਤੋਂ ਜ਼ਿਆਦਾ ਘੱਟ ਹੈ।

ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਫਿਰ ਜਾਰੀ ਹੋਇਆ Alert, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

ਪਿਛਲੀਆਂ ਲੋਕ ਸਭਾ ਚੋਣਾਂ ’ਚ ਵੀ ਅੰਮ੍ਰਿਤਸਰ ਹਲਕੇ ’ਚ ਸਭ ਤੋਂ ਘੱਟ 57.07 ਵੋਟਿੰਗ ਹੋਈ ਸੀ। ਇਸ ਵਾਰ ਸਭ ਤੋਂ ਵੱਧ ਚਰਚਿਤ ਤੇ ਹੌਟ ਸੀਟ ਲੁਧਿਆਣਾ ਲੋਕ ਸਭਾ ਹਲਕੇ ’ਚ ਵੀ ਸਿਰਫ਼ 57.18 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਬਾਅਦ ਲੁਧਿਆਣਾ ਸਭ ਤੋਂ ਘੱਟ ਵੋਟਿੰਗ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਰਿਹਾ ਹੈ। ਜੇਕਰ 2019 ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ’ਚ 62.16 ਫ਼ੀਸਦੀ ਵੋਟਿੰਗ ਹੋਈ ਸੀ। ਇਸੇ ਤਰ੍ਹਾਂ ਚਰਚਿਤ ਸੀਟ ਖਡੂਰ ਸਾਹਿਬ ’ਚ 61.60 ਫ਼ੀਸਦੀ, ਸੰਗਰੂਰ ’ਚ 64.43 ਫ਼ੀਸਦੀ ਵੋਟਿਗ ਦਰਜ ਕੀਤੀ ਗਈ ਹੈ।

ਲੋਕ ਸਭਾ ਹਲਕਾ            2024 2019  2014
ਗੁਰਦਾਸਪੁਰ      64.46   69.52 69.5
ਅੰਮ੍ਰਿਤਸਰ         54.2  57.07     68.2
ਖਡੂਰ ਸਾਹਿਬ 61.60 64.03 66.6
ਜਲੰਧਰ 59.07 63.4 67.1
ਹੁਸ਼ਿਆਰਪੁਰ 58.10 62.16 64.7
ਅਨੰਦਪੁਰ ਸਾਹਿਬ 60.2 63.76 69.4
ਲੁਧਿਆਣਾ 57.18 62.16 70.5
ਫ਼ਤਹਿਗੜ੍ਹ ਸਾਹਿਬ 61.18 65.68 74.8
ਫ਼ਰੀਦਕੋਟ 60.68 63.23 70.9
ਫ਼ਿਰੋਜ਼ਪੁਰ 65.95 72.29 72.6
ਬਠਿੰਡਾ 67.97 74.11 77.2
ਸੰਗਰੂਰ 64.43 72.44 77.2
ਪਟਿਆਲਾ 62.41 67.78 70.9

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬਦਲਣ ਵਾਲਾ ਹੈ ਮੌਸਮ, ਪੜ੍ਹੋ ਨਵੀਂ Update

ਇਸ ਵਾਰ ਚੋਣ ਕਮਿਸ਼ਨ ਪੰਜਾਬ ਵੱਲੋਂ ਸੂਬੇ ’ਚ 70 ਫ਼ੀਸਦੀ ਵੋਟਿੰਗ ਦਾ ਟੀਚਾ ਮਿੱਥਿਆ ਗਿਆ ਸੀ। ਚੋਣ ਕਮਿਸ਼ਨ ਦੇ ਇਸ ਟੀਚੇ ਤੋਂ ਵੋਟਿਗ ਪ੍ਰਤੀਸ਼ਤਤਾ ਕਰੀਬ 8 ਫ਼ੀਸਦੀ ਘਟ ਰਹੀ ਹੈ। ਸਿਆਸੀ ਅਨੁਸਾਰ ਇਸ ਦਾ ਕਾਰਨ ਮੁੱਦਿਆਂ ਦੀ ਘਾਟ, ਅੱਤ ਦੀ ਗਰਮੀ, ਆਖ਼ਰੀ ਪੜਾਅ ’ਚ ਸੂਬੇ ਵਿਚ ਵੋਟਿੰਗ ਹੋਣ ਕਰਕੇ ਵੋਟਰਾਂ ਵਲੋਂ ਦਿਲਚਸਪੀ ਘੱਟ ਦਿਖਾਈ ਗਈ, ਜਿਸ ਕਾਰਨ ਵੋਟਿੰਗ ਫ਼ੀਸਦੀ ਦਾ ਟੀਚਾ ਪੂਰਾ ਨਹੀਂ ਹੋ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News