ਬੱਚਿਆਂ ਲਈ ਇਸ ਮਹਿਲਾ ਨੇ ਬਦਲਿਆ ਸ਼ਹਿਰ, ਹੁਣ ਹੁਨਰ ਨਾਲ ਬਣਾ ਰਹੀ ਹੈ ਆਪਣੀ ਵੱਖਰੀ ਪਛਾਣ

Sunday, Mar 14, 2021 - 10:36 AM (IST)

ਬੱਚਿਆਂ ਲਈ ਇਸ ਮਹਿਲਾ ਨੇ ਬਦਲਿਆ ਸ਼ਹਿਰ, ਹੁਣ ਹੁਨਰ ਨਾਲ ਬਣਾ ਰਹੀ ਹੈ ਆਪਣੀ ਵੱਖਰੀ ਪਛਾਣ

ਜਲੰਧਰ (ਖ਼ੁਸ਼ਬੂ)— ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ’ਚ ਹਰ ਕੋਈ ਘਰ ਦਾ ਬਣਿਆ ਖਾਣਾ ਪਸੰਦ ਕਰਦਾ ਹੈ ਪਰ ਸਮੇਂ ਦੀ ਘਾਟ ਕਰਕੇ ਇਹ ਪੂਰਾ ਨਹੀਂ ਹੁੰਦਾ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਹਿਲਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਪਹਿਲਾਂ ਤਾਂ ਬੱਚਿਆਂ ਦੇ ਸੁਫ਼ਨਿਆਂ ਲਈ ਸ਼ਹਿਰ ਬਦਲਿਆ ਪਰ ਹੁਣ ਆਪਣੇ ਹੁਨਰ ਦੇ ਦਮ ’ਤੇ ਖ਼ੁਦ ਦੀ ਪਛਾਣ ਬਣਾ ਰਹੀ ਹੈ। ਸ਼ਹਿਰ ਦੇ ਕਈ ਲੋਕਾਂ ਨੂੰ ਘਰ-ਘਰ ਖਾਣਾ ਖਿਲਾ ਕੇ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਚਰਨਜੀਤ ਕੌਰ ਨਾਂ ਦੀ ਬੀਬੀ ਫੁੱਟਪਾਥ ’ਤੇ ਟੇਬਲ ਲਗਾ ਕੇ ਰੋਜ਼ਾਨਾ ਸ਼ਹਿਰ ਦੇ ਲੋਕਾਂ ਨੂੰ ਘਰ ਦਾ ਖਾਣਾ ਖਿਵਾਉਂਦੀ ਹੈ। 

ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ

ਮਾਨਸਾ ਦੀ ਰਹਿਣ ਵਾਲੀ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਲਈ ਇਥੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪੀ.ਜੀ. ’ਚ ਨਾ ਰਹਿਣ ਪਵੇ ਇਸੇ ਕਰਕੇ ਉਹ ਵੀ ਇਥੇ ਆ ਗਏ। ਬੱਚੇ ਸਕੂਲ ਚਲੇ ਜਾਂਦੇ ਸਨ ਪਰ ਚਰਨਜੀਤ ਕੌਰ ਘਰ ’ਚ ਇਕੱਲੀ ਸਾਰਾ ਦਿਨ ਰਹਿੰਦੀ ਸੀ ਤਾਂ ਇਕ ਸੋਸ਼ਲ ਮੀਡੀਆ ਨੂੰ ਵੇਖਦੇ ਹੋਏ ਖਾਣਾ ਬਣਾ ਕੇ ਲੋਕਾਂ ਨੂੰ ਖ਼ਿਵਾਉਣ ਦਾ ਆਡੀਆ ਆਇਆ। ਇਸ ਦੇ ਬਾਅਦ ਹੌਲੀ-ਹੌਲੀ ਸਰਕਿਟ ਹਾਊਸ ਦੇ ਬਾਹਰ ਟੇਬਲ ’ਤੇ ਰਾਜਮਾਂਹ, ਕੜੀ ਚੌਲ ਲਗਾਉਣੇ ਸ਼ੁਰੂ ਕੀਤੇ। ਇਹ ਹੌਲੀ-ਹੌਲੀ ਲੋਕਾਂ ਨੂੰ ਕਾਫ਼ੀ ਪਸੰਦ ਆਉਣ ਲੱਗੇ। ਫਿਰ ਉਸ ਨੇ ਰੋਜ਼ਾਨਾ ਖਾਣਾ ਲਗਾਉਣਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : ਫਿਲੌਰ ਪਹੁੰਚੀ NIA ਦੀ ਟੀਮ: ਹਿਜਬੁਲ ਮੁਜ਼ਾਹੀਦੀਨ ਦੇ ਅੱਤਵਾਦੀ ਨੂੰ ਫੰਡਿੰਗ ਦੇ ਰਹੇ ਨਸ਼ਾ ਤਸਕਰ ਨਿਸ਼ਾਨੇ ’ਤੇ

ਵਿਆਹ ਦੇ ਬਾਅਦ ਪੂਰੀ ਕੀਤੀ ਸੀ ਪੜ੍ਹਾਈ 
ਚਰਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪੜ੍ਹਾਈ ਵਿਆਹ ਦੇ ਬਾਅਦ ਪੂਰੀ ਕੀਤੀ ਸੀ। ਜਿਸ ਸਮੇਂ ਉਸ ਦਾ ਵਿਆਹ ਹੋਇਆ, ਉਹ ਕਾਲਜ ਪੜ੍ਹਦੀ ਸੀ। ਉਸ ਨੇ ਆਪਣੀ ਪੜ੍ਹਾਈ ਉਸ ਸਮੇਂ ਪੂਰੀ ਕੀਤੀ ਜਦੋਂ ਕੁੜੀਆਂ ਲਈ ਪੜ੍ਹਨਾ ਬਹੁਤ ਔਖਾ ਸੀ ਇਸ ਲਈ ਉਹ ਖ਼ੁਦ ਸਮਝਦੀ ਹੈ ਕਿ ਇਕ ਕੁੜੀ ਨੂੰ ਪੜ੍ਹੇ-ਲਿਖੇ ਹੋਣਾ ਚਾਹੀਦਾ ਹੈ ਅਤੇ ਆਪਣੇ ਪੈਰਾਂ ’ਤੇ ਖ਼ੜ੍ਹੇ ਹੋਣਾ ਕਿੰਨਾ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਜਲੰਧਰ: ਮਰੀਜ਼ ਦੀ ਮੌਤ ਤੋਂ ਬਾਅਦ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ, ਕੀਤੀ ਭੰਨਤੋੜ

ਲੋਕਾਂ ਨੂੰ ਪਸੰਦ ਆਉਂਦਾ ਹੈ ਘਰ ਦਾ ਬਣਿਆ ਖਾਣਾ 
ਚਰਨਜੀਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਤਕਰੀਬਨ 1 ਤੋਂ 3 ਵਜੇ ਤੱਕ ਸਰਕਿਟ ਹਾਊਸ ਦੇ ਬਾਹਰ ਖਾਣੇ ਦਾ ਟੇਬਲ ਲਗਾਉਂਦੀ ਹੈ। ਇਸ ਦੌਰਾਨ ਹੀ ਉਸ ਤੋਂ ਖਾਣਾ ਲੈਣ ਨੇੜਲੇ ਖੇਤਰਾਂ ਦੇ ਕਾਫ਼ੀ ਲੋਕ ਆਉਂਦੇ ਹਨ। ਉਸ ਦਾ ਸਾਰਾ ਖਾਣਾ ਘਰ ’ਚ ਹੀ ਬਣਦਾ ਹੈ। 

ਇਹ ਵੀ ਪੜ੍ਹੋ : ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ

ਪਰਿਵਾਰ ਵੀ ਕਰਦਾ ਹੈ ਪੂਰਾ ਸਹਿਯੋਗ 
ਇਸ ਕੰਮ ਲਈ ਉਸ ਦਾ ਪਰਿਵਾਰ ਵੀ ਉਸ ਦਾ ਪੂਰਾ ਸਹਿਯੋਗ ਕਰਦਾ ਹੈ। ਇਸ ਤੋਂ ਪਹਿਲਾਂ ਉਹ ਕੋਈ ਨੌਕਰੀ ਨਹੀਂ ਕਰਦਾ ਸੀ ਪਰ ਜਦੋਂ ਸ਼ਹਿਰ ਸ਼ਿਫਟ ਕੀਤਾ ਤਾਂ ਸਾਰਾ ਦਿਨ ਘਰ ’ਚ ਰਹਿੰਦੇ ਹੋਏ ਘਰ ਦਾ ਖਾਣਾ ਬਣਾ ਕੇ ਲੋਕਾਂ ਨੂੰ ਖਵਾਉਣ ਬਾਰੇ ਸੋਚਿਆ। ਇਸ ਕੰਮ ’ਚ ਉਸ ਦੇ ਬੱਚੇ ਵੀ ਉਸ ਦਾ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਿਰਫ ਸਾਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ
ਨੋਟ- ਜਲੰਧਰ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News