ਪੰਜਾਬ ਦੇ ਲੋਕਾਂ ਨਾਲ ਕੈਪਟਨ ਵਾਂਗ ਝੂਠੇ ਵਾਅਦੇ ਨਹੀਂ, ਇਹ ਕੇਜਰੀਵਾਲ ਦੀ ਗਾਰੰਟੀ ਹੈ : ਰਾਖੀ ਬਿਰਲਾਨ
Tuesday, Jul 06, 2021 - 01:04 AM (IST)
ਅੰਮ੍ਰਿਤਸਰ(ਜ.ਬ)- ਆਮ ਆਦਮੀ ਪਾਰਟੀ ਦਿੱਲੀ ਤੋਂ ਵਿਧਾਇਕ ਅਤੇ ਮੌਜੂਦਾ ਡਿਪਟੀ ਸਪੀਕਰ ਰਾਖੀ ਬਿਰਲਾਨ ਨੇ ਦਲਿਤ ਸਮਾਜ ਦੀ ਨਾਰਾਜ਼ਗੀ ਦੂਰ ਕਰਨ ਲਈ ਅੱਜ ਭਗਵਾਨ ਵਾਲਮੀਕਿ ਜੀ ਦੇ ਪਰਮ ਸ਼ੀਸ਼ ਲਵ-ਕੁਸ਼ ਦੇ ਪ੍ਰਗਟ ਉਤਸਵ ’ਤੇ ਸ੍ਰੀ ਵਾਲਮੀਕਿ ਤੀਰਥ ਵਿਚ ਨਤਮਸਤਕ ਹੋਈ। ਇਸ ਦੌਰਾਨ ਗੱਦੀ ਨਸ਼ੀਨ ਸੰਤ ਬਾਬਾ ਮਲਕੀਤ ਨਾਥ ਜੀ ਧੂਨਾ ਸਾਹਿਬ ਵਾਲੇ ਅਤੇ ਬਾਬਾ ਨਵਾਬ ਸ਼ਾਹ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਵੱਲੋਂ ਰਾਖੀ ਬਿਰਲਾਨ ਨੂੰ ਰਾਸ਼ਟਰੀ ਐਵਾਰਡ ਦਿੱਤਾ ਗਿਆ ਅਤੇ ਪੱਗੜੀ ਬੰਨ੍ਹੀ ਗਈ। ਉਪਰੰਤ ਉਹ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਈ ਅਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ- ਦੁਖਦਾਈ ਖ਼ਬਰ : ਰੌਂਤਾ ਰਾਜਬਾਹਾ ’ਚ ਡੁੱਬਣ ਕਾਰਨ 3 ਨੌਜਵਾਨਾਂ ਦੀ ਮੌਤ
ਰਾਖੀ ਬਿਰਲਾਨ ਨੇ ਕਿਹਾ ਕਿ ਬਿਜਲੀ ਦੇ ਬਿੱਲਾਂ ਦੀ ਕੋਈ ਸ਼ੰਕਾ ਨਹੀਂ ਹੋਵੇਗੀ। ਦਿੱਲੀ ਵਾਲੀ ਹਰ ਸਹੂਲਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਅਤੇ ਪੰਜਾਬ ਦੀ ਰਾਜਨੀਤੀ ਵਿਚ ਜੋ ਬਦਲਾਅ ਚਾਹੁੰਦਾ ਹੈ ਉਸ ਦਾ ‘ਆਪ’ ਵਿਚ ਸਵਾਗਤ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਐੱਸ. ਸੀ. ਬੱਚਿਆਂ ਦੀ ਸਕਾਲਰਸ਼ਿਪ ਲਈ ਪੈਸੇ ਖਾਧੇ ਸਨ ਪਰੰਤੂ ਵਿਰੋਧ ਤੋਂ ਬਾਅਦ ਪੈਸੇ ਵਾਪਸ ਖਾਤਿਆਂ ਵਿਚ ਪਾਏ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਗਾਰੰਟੀ ਦਿੱਤੀ ਹੈ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਅਤੇ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪਿੰਡ ਬੱਲੜਵਾਲ ਕਤਲ ਕਾਂਡ : ਪਰਿਵਾਰਿਕ ਮੈਂਬਰਾਂ ਦੇ ਧਰਨੇ ਤੋਂ ਬਾਅਦ ਪੁਲਸ ਵਲੋਂ ਤੀਸਰਾ ਦੋਸ਼ੀ ਵੀ ਕਾਬੂ
ਇਹ ਸਭ ਕੇਜਰੀਵਾਲ ਦੀ ਗਾਰੰਟੀ ਹੈ, ਕੈਪਟਨ ਦਾ ਵਾਅਦਾ ਨਹੀਂ । ਇਸ ਮੌਕੇ ਐੱਸ. ਸੀ. ਵਿੰਗ ਦੇ ਉਪ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ, ਹਲਕਾ ਦੱਖਣੀ ਦੇ ਇੰਚਾਰਜ ਡਾ. ਇੰਦਰਬੀਰ ਸਿੰਘ ਨਿੱਝਰ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਦਲਬੀਰ ਸਿੰਘ ਟੌਂਗ, ਹਲਕਾ ਅਜਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਆਦਿ ਹਾਜ਼