ਪੰਜਾਬ ਦੀ ਇਸ ਧੀ ਨੇ ਅਮਰੀਕਾ ''ਚ ਕੀਤਾ ਨਾਂ ਰੌਸ਼ਨ, ਪਾਇਲਟ ਬਣ ਵਧਾਇਆ ਪੰਜਾਬੀਆਂ ਦਾ ਮਾਣ

Tuesday, Aug 22, 2023 - 06:32 PM (IST)

ਪੰਜਾਬ ਦੀ ਇਸ ਧੀ ਨੇ ਅਮਰੀਕਾ ''ਚ ਕੀਤਾ ਨਾਂ ਰੌਸ਼ਨ, ਪਾਇਲਟ ਬਣ ਵਧਾਇਆ ਪੰਜਾਬੀਆਂ ਦਾ ਮਾਣ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਉੜਮੁੜ ਦੀ ਰਹਿਣ ਵਾਲੀ ਨੂੰਹ ਗਗਨਦੀਪ ਕੌਰ ਹੀਰ ਅਮਰੀਕਾ ਵਿਚ ਪਾਇਲਟ ਬਣੀ ਹੈ। ਵਿਦੇਸ਼ ਦੀ ਧਰਤੀ 'ਤੇ ਨਾਮ ਰੌਸ਼ਨ ਕਰਨ ਵਾਲੀ ਇਸ ਪੰਜਾਬਣ ਦਾ ਅੱਜ ਆਪਣੇ ਸਹੁਰੇ ਘਰ ਪਹੁੰਚਣ 'ਤੇ ਪਰਿਵਾਰ ਵੱਲੋਂ ਖੁਸ਼ੀਆਂ ਨਾਲ ਸਵਾਗਤ ਕੀਤਾ ਗਿਆ। ਵੇਵਜ਼ ਹਸਪਤਾਲ ਦੇ ਡਾ.ਗੁਰਜੋਤ ਸਿੰਘ ਪਾਬਲਾ ਦੀ ਪਤਨੀ ਗਗਨਦੀਪ ਹੀਰ ਯੂਨਾਇਟੇਡ ਐਕਸਪ੍ਰੈਸ ਮੇਸਾ ਏਅਰਲਾਈਨ ਅਮਰੀਕਾ ਵਿਚ ਪਾਇਲਟ ਵਜੋਂ ਡੋਮੇਸਟਿਕ ਫਲਾਇੰਗ ਪਾਇਲਟ ਲਾਇਸੈਂਸ ਮਿਲ ਗਿਆ ਹੈ ।

ਇਹ ਵੀ ਪੜ੍ਹੋ-  9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ

PunjabKesari

ਇਸ ਮੌਕੇ ਟਾਂਡਾ ਪਹੁੰਚਣ 'ਤੇ ਗਗਨਦੀਪ ਹੀਰ ਦਾ ਉਸਦੇ ਸਹੁਰਾ ਰਸ਼ਪਾਲ ਜੀਤ ਸਿੰਘ, ਸੱਸ ਪਰਮਜੀਤ ਕੌਰ, ਜੇਠ ਡਾ.ਲਵਪ੍ਰੀਤ ਸਿੰਘ ਪਾਬਲਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਪਰਮਜੀਤ ਸਿੰਘ, ਡਾ.ਗੁਰਪ੍ਰੀਤ ਕੌਰ, ਪ੍ਰਿੰਸੀਪਲ ਮਨਜੀਤ ਸਿੰਘ, ਨਵਜੋਤ ਸਿੰਘ, ਰਣਦੀਪ ਸਿੰਘ, ਸੁਰਿੰਦਰ ਕੌਰ, ਡਾ.ਅਮ੍ਰਿਤਪਾਲ, ਬਲਵਿੰਦਰ ਕੌਰ ਨੇ ਸਵਾਗਤ ਕਰਦੇ ਹੋਏ ਉਸਦੀ ਪ੍ਰਾਪਤੀ 'ਤੇ ਮਾਣ ਜਤਾਇਆ ਹੈ।

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਝਗੜਾ, ਕਬੱਡੀ ਖਿਡਾਰੀ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News