ਪੰਜਾਬ ਦਾ ਇਹ ਸ਼ਹਿਰ ਪੂਰੀ ਤਰ੍ਹਾਂ ਬੰਦ, ਸੜਕਾਂ ''ਤੇ ਪੱਸਰੀ ਸੁੰਨ, ਵੱਡੀਆਂ-ਵੱਡੀਆਂ ਦੁਕਾਨਾਂ ਨੂੰ ਲੱਗੇ ਤਾਲ਼ੇ
Saturday, Mar 08, 2025 - 06:33 PM (IST)

ਬੁਢਲਾਡਾ (ਬਾਂਸਲ) : ਗਊਸ਼ਾਲਾ ਦੀ ਇਮਾਰਤ ਢਾਹੁਣ ਅਤੇ ਸੰਚਾਈ ਵਿਭਾਗ ਦੇ ਅਧਿਕਾਰੀ ਦੀ ਧੱਕੇਸ਼ਾਹੀ ਖ਼ਿਲਾਫ ਅੱਜ ਬੁਢਲਾਡਾ ਪੂਰੀ ਤਰ੍ਹਾਂ ਬੰਦ ਰਿਹਾ। ਸਥਾਨਕ ਸ਼ਹਿਰ ਅੰਦਰ ਗਊਸ਼ਾਲਾ ਅੰਦਰ ਨਹਿਰੀ ਪਾਣੀ ਦੀ ਪਾਈਪ ਦੌਰਾਨ ਨਾਜਾਇਜ਼ ਤੌਰ 'ਤੇ ਗਊਸ਼ਾਲਾ ਦੀ ਇਮਾਰਤ ਨੂੰ ਢਾਹੁਣ ਅਤੇ ਭਾਈਚਾਰਕ ਸਾਂਝ ਵਿਚ ਦਰਾਰ ਪਾਉਣ ਵਾਲੇ ਸੰਚਾਈ ਵਿਭਾਗ ਦੇ ਅਧਿਕਾਰੀ ਖ਼ਿਲਾਫ ਰੋਸ ਪ੍ਰਗਟ ਕਰਨ ਲਈ ਬੁਢਲਾਡਾ ਸ਼ਹਿਰ 8 ਮਾਰਚ ਨੂੰ ਬੰਦ ਕਰਨ ਦਾ ਫੈਂਸਲਾ ਕੀਤਾ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਵਪਾਰਕ ਸੰਗਠਨਾਂ ਨੇ ਅਧਿਕਾਰੀ ਦੀ ਧੱਕੇਸ਼ਾਹੀ ਖ਼ਿਲਾਫ ਰੋਸ ਪ੍ਰਗਟ ਕਰਦਿਆਂ ਸ਼ਹਿਰ ਨੂੰ ਬੰਦ ਕਰਨ ਦਾ ਫੈਂਸਲਾ ਕੀਤਾ। ਇਸ ਸੰਬੰਧੀ ਸਥਾਨਕ ਗਊਸ਼ਾਲਾ ਭਵਨ ਵਿਚ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਬ੍ਰਿਛਭਾਨ, ਵਿਨੋਦ ਕੁਮਾਰ, ਸੁਭਾਸ਼ ਕੁਮਾਰ, ਗਿਆਨ ਚੰਦ, ਆਸ਼ੂ ਸਿੰਗਲਾ ਨੇ ਦੱਸਿਆ ਕਿ ਗਊਸ਼ਾਲਾ ਅੰਦਰ ਵਾਰਡ ਨੰ. 7 ਨੂੰ ਜਾਣ ਵਾਲੇ ਖੇਤਾਂ ਨੂੰ ਪਾਣੀ ਜਾਣ ਲਈ ਸੰਚਾਈ ਵਿਭਾਗ ਵੱਲੋਂ ਖਾਲ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਾਹਨ ਚਾਲਕ ਵੱਡੀ ਮੁਸੀਬਤ 'ਚ, ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਪਿਆ ਵੱਡਾ ਪੰਗਾ
ਇਸ ਵਿਚ ਦੁਬਾਰਾ ਵਿਭਾਗ ਵੱਲੋਂ ਨਵੀਨੀਕਰਨ ਕਰਨ ਕਾਰਨ ਗਊਸ਼ਾਲਾ ਪ੍ਰਬੰਧਕ ਕਮੇਟੀ ਪਾਈਪ ਨੂੰ ਪਾਉਣ ਸੰਬੰਧੀ ਸਹਿਮਤੀ ਬਣਾ ਲਈ ਗਈ ਸੀ। ਪ੍ਰੰਤੂ ਨਹਿਰੀ ਵਿਭਾਗ ਦੇ ਇਕ ਉਚ ਅਧਿਕਾਰੀ ਨੇ ਗਊਸ਼ਾਲਾ ਦੀ ਨਾਜਾਇਜ਼ ਤੌਰ 'ਤੇ ਇਮਾਰਤ ਢਾਹੁਣ, ਕਿਸਾਨਾਂ ਅਤੇ ਸ਼ਹਿਰ ਦੇ ਲੋਕਾਂ ਵਿਚਕਾਰ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਂਦਿਆਂ ਗਲਤ ਸ਼ਬਦਾਂਵਲੀ ਦੀ ਵਰਤੋਂ ਕਰਦਿਆਂ ਇਕ ਧਿਰ ਨੂੰ ਭੜਕਾਉਂਦਿਆਂ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਲੋਕਾਂ ਚ ਭਾਰੀ ਰੋਸ ਹੈ। ਇਸ ਰੋਸ ਦੇ ਚੱਲਦੇ ਅੱਜ ਬੁਢਲਾਢਾ ਬੰਦ ਰਿਹਾ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ 'ਚ ਵੱਡੀ ਘਟਨਾ, ਪੈ ਗਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e