93 ਸਾਲਾ ਦੌੜਾਕ ਬਾਬਾ ਇੰਦਰ ਪਾਊਂਦੈ ਗੱਭਰੂਆਂ ਨੂੰ ਮਾਤ, ਹੁਣ ਤਕ ਜਿੱਤੇ 57 ਤਮਗੇ
Monday, Dec 12, 2022 - 03:35 PM (IST)
ਮੁਕਤਸਰ- ਜੇਕਰ ਇਨਸਾਨ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਮਰ ਕਦੇ ਅੜਿੱਕਾ ਨਹੀਂ ਬਣਦੀ। 93 ਸਾਲਾ ਬਾਬਾ ਇੰਦਰ ਸਿੰਘ ਨੇ ਇਸ ਗੱਲ ਨੂੰ ਸੱਚ ਸਾਬਤ ਕਰ ਦਿੱਤਾ ਹੈ। 93 ਸਾਲ ਦੀ ਉਮਰ ਤੱਕ ਬਾਬਾ ਇੰਦਰ ਸਿੰਘ ਨੇ ਲੰਬੀ ਛਾਲ, 200 ਮੀਟਰ ਦੌੜ ਮੁਕਾਬਲਿਆਂ ਵਿੱਚ ਭਾਗ ਲੈ ਕੇ 40 ਸੋਨ ਤਗਮੇ, 9 ਚਾਂਦੀ ਦੇ ਤਗਮੇ, 8 ਕਾਂਸੀ ਦੇ ਤਗਮੇ ਜਿੱਤੇ ਹਨ।
ਇੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 11 ਕਿਲੋਮੀਟਰ ਦੌੜਦਾ ਹੈ। ਉਸਨੇ ਦੱਸਿਆ ਕਿ ਉਹ ਸਾਦਾ ਭੋਜਨ ਖਾਂਦਾ ਹੈ ਜਿਸ ਵਿੱਚ ਲਾਲ ਮਿਰਚ ਦੀ ਚਟਨੀ, ਲੱਸੀ, ਮੱਖਣ ਉਸਦਾ ਪਸੰਦੀਦਾ ਭੋਜਨ ਹੈ। ਉਹ ਗੁੜ ਖਾਣ ਦਾ ਬਹੁਤ ਸ਼ੌਕੀਨ ਹੈ।
ਇਹ ਵੀ ਪੜ੍ਹੋ : ਭਾਰਤ ਨੇ ਫਸਵੇਂ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ ਹਰਾਇਆ, ਸੁਪਰ ਓਵਰ ਵਿਚ ਮਿਲੀ ਜਿੱਤ
ਬਾਬਾ ਇੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅੰਤਰਰਾਸ਼ਟਰੀ ਪ੍ਰਤੀਯੋਗਤਾ 'ਚ ਹਿੱਸਾ ਲੈਣ ਦੀ ਇੱਛਾ ਹੈ| ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਬੰਗਲੌਰ ਅਤੇ ਪੰਚਕੂਲਾ ਵਿੱਚ ਹੋਣ ਵਾਲੀਆਂ ਨੈਸ਼ਨਲ ਵੈਟਰਨ ਖੇਡਾਂ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ।
ਬਾਬਾ ਇੰਦਰ ਸਿੰਘ ਜਦੋਂ 75 ਸਾਲ ਦੇ ਸਨ ਤਾਂ ਉਨ੍ਹਾਂ ਨੇ ਖੇਡਾਂ ਵਿੱਚ ਹਿੱਸਾ ਲਿਆ ਅਤੇ 3 ਗੋਲਡ ਜਿੱਤੇ। ਉਦੋਂ ਤੋਂ ਉਹ ਲਗਾਤਾਰ ਜਿੱਤ ਰਹੇ ਹਨ। ਪਿਛਲੇ ਸਾਲ ਨਵੰਬਰ ਵਿਚ ਵੀ ਉਨ੍ਹਾਂ ਨੇ ਮਸਤੂਆਣਾ ਵਿਚ ਖੇਡਾਂ ਵਿਚ ਹਿੱਸਾ ਲਿਆ ਸੀ ਅਤੇ ਸੋਨ ਤਗਮਾ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।