ਚੋਰ ਗਿਰੋਹ ਦਾ 1 ਮੈਂਬਰ ਕਾਬੂ

Tuesday, Jul 10, 2018 - 01:19 AM (IST)

ਚੋਰ ਗਿਰੋਹ ਦਾ 1 ਮੈਂਬਰ ਕਾਬੂ

ਗੁਰਦਾਸਪੁਰ/ਕਾਹਨੂੰਵਾਨ,  (ਵਿਨੋਦ/ਸੁਨੀਲ)-  ਕਸਬਾ ਕਾਹਨੂੰਵਾਨ ਵਿਖੇ ਬੀਤੇ ਦਿਨੀਂ ਟਾਂਡਾ ਮੁਹੱਲੇ ਵਿਖੇ  ਘਰਾਂ ’ਚੋਂ ਕਾਫੀ ਚੋਰੀਅਾਂ ਹੋ ਚੁੱਕੀਅਾਂ ਹਨ, ਜਿਸ ਕਾਰਨ ਮੁਹੱਲਾ  ਤੇ ਕਸਬਾ ਨਿਵਾਸੀਅਾਂ ’ਚ ਦਹਿਸ਼ਤ ਹੈ। ਪੁਲਸ ਵੱਲੋਂ ਬੀਤੇ ਦਿਨ ਗਿਰੋਹ ਦੇ ਇਕ ਮੈਂਬਰ ਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਾਹਨੂੰਵਾਨ ਨੂੰ ਕਾਬੂ ਕਰ ਲਿਆ ਗਿਆ, ਜਿਸ ਨੇ ਬੀਤੇ ਦਿਨੀਂ ਮੁਹੱਲੇ ’ਚ ਹੋਈਅਾਂ ਚੋਰੀਅਾਂ ਨੂੰ ਕਬੂਲ ਕੀਤਾ ਤੇ ਆਪਣੇ ਸਾਥੀਆਂ ਬਾਰੇ ਵੀ ਜਾਣਕਾਰੀ ਦਿੱਤੀ , ਜਿਨ੍ਹਾਂ ’ਚ ਅਮਨਦੀਪ ਸਿੰਘ (ਬਿੱਲਾ) ਪੁੱਤਰ ਹਰਚਰਨ ਸਿੰਘ ਵਾਸੀ ਕਾਹਨੂੰਵਾਨ, ਚੀਤਾ ਪੁੱਤਰ ਮੋਹਣ ਸਿੰਘ ਮਹਿਰਾ, ਕਾਲਾ ਪੁੱਤਰ ਸੋਹਣ ਸਿੰਘ ਵਾਸੀ ਕਾਹਨੂੰਵਾਨ ਤੇ ਰਿੱਕੀ ਵਾਸੀ ਕਾਹਨੂੰਵਾਨ ਹਨ। ਗੌਰਤਲਬ ਹੈ ਕਿ ਇਹ ਸਾਰੇ ਚੋਰ ਇਸੇ ਹੀ ਮੁਹੱਲੇ ਦੇ ਹਨ। ਜਿਸ ਘਰ ਦੇ ਗੇਟ ਨੂੰ ਤਾਲਾ ਲੱਗਾ ਹੁੰਦਾ ਸੀ, ਉਸ ਘਰ ਨੂੰ ਇਹ ਚੋਰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਸ ਬਾਰੇ ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਚੋਰ ਗਿਰੋਹ ਦੇ  ਬਾਕੀ ਮੈਂਬਰਾਂ ਦੀ ਤੇਜ਼ੀ ਨਾਲ ਤਲਾਸ਼ ਜਾਰੀ ਹੈ।
 


Related News