ਚੋਰਾਂ ਨੇ ਇਕ ਹੀ ਰਾਤ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Thursday, Aug 30, 2018 - 05:51 AM (IST)

ਜਲੰਧਰ,    (ਸੁਧੀਰ)-  ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦੇ ਹੋਏ ਚੋਰਾਂ  ਨੇ ਸਥਾਨਕ ਮਲਕਾਂ ਚੌਕ ਦੇ ਕੋਲ ਪੈਂਦੇ ਬਾਜ਼ਾਰ ਚੜ੍ਹਤ ਸਿੰਘ ਵਿਚ 2 ਦੁਕਾਨਾਂ ਨੂੰ ਨਿਸ਼ਾਨਾ  ਬਣਾ ਕੇ ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਕੀਮਤੀ  ਸਾਮਾਨ ਚੋਰੀ ਕਰ ਲਿਆ।  ਘਟਨਾ ਦੀ ਸੂਚਨਾ ਮਿਲਦੇ ਹੀ ਦੁਕਾਨ ਮਾਲਕ ਘਟਨਾ ਵਾਲੀ ਥਾਂ ’ਤੇ  ਪਹੁੰਚੇ ਤੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ  ਥਾਣਾ  ਨੰ. 2 ਦੇ ਏ. ਐੱਸ. ਆÂਈ. ਨਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ ’ਤੇ  ਪਹੁੰਚੇ। ਮਾਮਲੇ ਦੀ ਜਾਂਚ ਕੀਤੀ। ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਪਹਿਲਾਂ ਇਕ ਤੇਲ  ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਬਾਅਦ ਵਿਚ ਮੈਡੀਕਲ ਸਟੋਰ ਦੀ ਦੁਕਾਨ ਨੂੰ। ਦੁਕਾਨ  ਮਾਲਕ ਨੇ ਦੱਸਿਆ ਕਿ ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ  ਰਹੀ ਹੈ। ਫਿਲਹਾਲ ਪੁਲਸ ਨੂੰ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ।
 


Related News