ਸੁੱਤਾ ਰਿਹਾ ਪਰਿਵਾਰ, ਚੋਰ ਕਰ ਗਏ ਘਰ ''ਚ ਹੱਥ ਸਾਫ

Thursday, May 14, 2020 - 06:20 PM (IST)

ਸੁੱਤਾ ਰਿਹਾ ਪਰਿਵਾਰ, ਚੋਰ ਕਰ ਗਏ ਘਰ ''ਚ ਹੱਥ ਸਾਫ

ਲੁਧਿਆਣਾ (ਜ.ਬ.) : ਲਾਕਡਾਊਨ ਦੌਰਾਨ Îਟਿੱਬਾ ਦੇ ਸ਼ਕਤੀ ਨਗਰ ਇਲਾਕੇ 'ਚ ਬੁੱਧਵਾਰ ਨੂੰ ਚੋਰ ਇਕ ਘਰ 'ਤੇ ਹੱਥ ਸਾਫ ਕਰ ਗਏ। ਚੋਰ ਲੱਖਾਂ ਦੇ ਗਹਿਣੇ, ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਲੈ ਗਏ। ਚੋਰਾਂ ਦੀ ਇਹ ਕਰਤੂਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਸਬੰਧੀ ਥਾਣੇ ਤੋਂ ਇਲਾਵਾ ਆਨਲਾਈਨ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸ਼ਿਕਾਇਤਕਰਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਹ ਘਰ ਦੀ ਪਹਿਲੀ ਮੰਜ਼ਿਲ ਦੇ ਕਮਰੇ ਵਿਚ ਸੁੱਤਾ ਸੀ। ਉਸ ਦਾ ਭਰਾ ਮਨੋਜ ਕੁਮਾਰ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਕਮਰੇ ਵਿਚ ਅਤੇ ਮਾਤਾ-ਪਿਤਾ ਹੇਠਾਂ ਕਮਰੇ ਵਿਚ ਸੁੱਤੇ ਸਨ। ਅੱਜ ਸਵੇਰ ਕਰੀਬ 3 ਵਜੇ ਉਸ ਦਾ ਚਚੇਰਾ ਭਰਾ ਸੋਨੂ ਬਾਥਰੂਮ ਜਾਣ ਲਈ ਉੱਠਿਆ। ਉਸ ਨੇ ਇਕ ਨੌਜਵਾਨ ਨੂੰ ਘਰ ਦੀ ਕੰਧ ਤੋਂ ਬਾਹਰ ਟੱਪਦੇ ਹੋਏ ਦੇਖਿਆ। ਇਸ 'ਤੇ ਉਸ ਨੇ ਰੌਲਾ ਪਾ ਦਿੱਤਾ, ਜਿਸ 'ਤੇ ਉਹ ਅਤੇ ਆਂਢ-ਗੁਆਂਢ ਦੇ ਲੋਕ ਬਾਹਰ ਆ ਗਏ। ਸੋਨੂ ਨੇ ਉਸ ਨੌਜਵਾਨ ਨੂੰ ਆਪਣੇ ਇਕ ਹੋਰ ਸਾਥੀ ਦੇ ਨਾਲ ਗਲੀ ਦੇ ਮੋੜ ਵੱਲ ਭੱਜਦੇ ਦੇਖਿਆ, ਜਿੱਥੇ ਉਨ੍ਹਾਂ ਦਾ ਤੀਜਾ ਸਾਥੀ ਪਹਿਲਾਂ ਹੀ ਖੜ੍ਹਾ ਸੀ। ਦੋਵੇਂ ਉਸ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਆਏੇ ਲੋਕਾਂ ਨੂੰ ਹੋਟਲਾਂ 'ਚ ਇਕਾਂਤਵਾਸ ਕਰਨ ਲਈ ਐਡਵਾਇਜ਼ਰੀ ਜਾਰੀ     

ਕ੍ਰਿਸ਼ਨ ਲਾਲ ਨੇ ਦੱਸਿਆ ਕਿ ਰਸੋਈ ਦੇ ਨਾਲ ਪਈ ਅਲਮਾਰੀ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਵਿਚ ਰੱਖੀਆਂ ਸੋਨੇ ਦੀਆਂ 3 ਅੰਗੂਠੀਆਂ, ਇਕ ਜੋੜੀ ਵਾਲੀਆਂ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ ਅਤੇ ਉਸ ਦੇ ਮੋਬਾਇਲ ਵੀ ਨਾਦਾਰਦ ਸਨ। ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ 'ਤੇ ਪਤਾ ਲੱਗਾ ਕਿ ਚੋਰ 2.30 ਵਜੇ ਘਰ 'ਚ ਦਾਖਲ ਹੋਇਆ। ਉਹ ਆਪਣੇ ਸਾਥੀ ਦੀ ਮਦਦ ਨਾਲ ਕੰਧ 'ਤੇ ਚੜ੍ਹ ਕੇ ਬਾਲਕੋਨੀ ਤੋਂ ਅੰਦਰ ਆਇਆ। ਮਨੋਜ ਨੇ ਦੱਸਿਆ ਕਿ ਸੂਰਜ ਚੜ੍ਹਨ 'ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਕੰਟਰੋਲ ਰੂਮ 'ਤੇ ਕੀਤੀ।

ਇਹ ਵੀ ਪੜ੍ਹੋ : ਪਠਾਨਕੋਟ ਵਾਸੀਆਂ ਲਈ ਅਹਿਮ ਖ਼ਬਰ, ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ     

ਸੀ. ਆਈ. ਏ.-3 ਦੇ ਹੱਥੇ ਚੜ੍ਹਿਆ ਸਨੈਚਰ, ਚੋਰੀਸ਼ੁਦਾ ਬਾਈਕ ਬਰਾਮਦ
ਲੁਧਿਆਣਾ (ਰਿਸ਼ੀ) : ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਕਰਨ ਵਾਲਾ ਇਕ ਸਨੈਚਰ ਸੀ. ਆਈ. ਏ.-3 ਦੀ ਪੁਲਸ ਦੇ ਹੱਥੇ ਚੜ੍ਹ ਗਿਆ। ਪੁਲਸ ਨੇ ਮੁਜ਼ਰਮ ਦੇ ਕੋਲੋਂ ਚੋਰੀਸ਼ੁਦਾ 1 ਬਾਈਕ ਬਰਾਮਦ ਕਰ ਕੇ ਡਵੀਜ਼ਨ ਨੰ. 6 ਵਿਚ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਚਾਰਜ ਯਸ਼ਪਾਲ ਮੁਤਾਬਕ ਫੜੇ ਗਏ ਮੁਜ਼ਰਮ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਸੂਰਜ ਨਗਰ, ਨਿਊ ਸ਼ਿਮਲਾਪੁਰੀ ਵਜੋਂ ਹੋਈ ਹੈ। ਮੁਜ਼ਰਮ ਨੂੰ ਜੁਨੇਜਾ ਹਸਪਤਾਲ ਕੋਲੋਂ ਉਸ ਸਮੇਂ ਦਬੋਚਿਆ, ਜਦੋਂ ਚੋਰੀਸ਼ੁਦਾ ਬਾਈਕ 'ਤੇ ਵਾਰਦਾਤ ਕਰਨ ਦੀ ਤਾਕ ਵਿਚ ਸੀ। ਪੁਲਸ ਮੁਤਾਬਕ ਮੁਜ਼ਰਮ ਖਿਲਾਫ ਪਹਿਲਾਂ ਵੀ ਥਾਣਾ ਸ਼ਿਮਲਾਪੁਰੀ ਅਤੇ ਸਾਹਨੇਵਾਲ ਵਿਚ ਸਨੈਚਿੰਗ ਦੇ ਪਰਚੇ ਦਰਜ ਹਨ। ਮੁਜ਼ਰਮ ਨੇ ਬੀਤੀ 17 ਅਪ੍ਰੈਲ ਨੂੰ ਜੁਨੇਜਾ ਹਸਪਤਾਲ ਕੋਲੋਂ ਬਾਈਕ ਚੋਰੀ ਕੀਤਾ ਸੀ, ਜਿਸ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਲੱਗ ਪਿਆ।


author

Anuradha

Content Editor

Related News